ਦਸੂਹਾ 22 ਫਰਵਰੀ (ਚੌਧਰੀ) : ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਰਜਿ. ਦੇ ਦਫ਼ਤਰ ਕੇ.ਐਮ.ਐਸ ਕਾਲਜ, ਬੰਤਾ ਸਿੰਘ ਕਲੋਨੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚੌਧਰੀ ਕੁਮਾਰ ਸੈਣੀ ਸਕੱਤਰ ਜਰਨਲ ਨੇ ਦੱਸਿਆ ਕਿ ਪਿਛਲੇ ਸਾਲ ਤੋਂ ਕੋਵਿਡ ਮਹਾਂਮਾਰੀ ਕਰਕੇ ਪੈਂਡਿੰਗ ਸਲਾਨਾ ਚੁਣਾਵ ਫਰਵਰੀ ਮਹੀਨੇ 2022 ਨੂੰ ਕੀਤਾ ਜਾ ਰਿਹਾ ਹੈ, ਜਿਸਦੀ ਜਾਣਕਾਰੀ 15 ਦਿਨ ਪਹਿਲਾ ਤੋਂ ਹੀ ਮੈਂਬਰਾਂ ਨੂੰ ਦਿੱਤੀ ਜਾ ਚੁੱਕੀ ਹੈ।ਇਹ ਸਲਾਨਾ ਚੁਣਾਵ ਐਸੋਸੀਏਸ਼ਨ ਦੇ ਦਫ਼ਤਰ ਕੇ.ਐਮ. ਐਸ ਕਾਲਜ ਵਿਖੇ 25 ਫਰਵਰੀ 2022, ਦਿਨ ਸ਼ੁੱਕਰਵਾਰ, ਸਮਾਂ ਸਵੇਰੇ 10 ਵਜੇ ਹੋਵੇਗਾ। ਇਸ ਮੌਕੇ ਤੇ ਪਹਿਲਾ ਪੁਰਾਣੀ ਟੀਮ ਦੁਆਰਾ ਪਿਛਲੇ ਕੰਮ ਕਾਜ ਬਾਰੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ ਅਤੇ ਬਾਅਦ ਵਿੱਚ ਇੱਕ ਧੰਨਵਾਦ ਦਾ ਮਤਾ ਪਾਸ ਕੀਤਾ ਜਾਵੇਗਾ। ਪਿਛਲੇ ਸਮੇਂ ਦੌਰਾਨ ਸਾਡੇ ਸਭ ਤੋਂ ਸੀਨੀਅਰ ਮੈਂਬਰ ਲੈਫਟੀਨੈਂਟ ਕਰਨਲ ਦਰਸ਼ਨ ਸਿੰਘ ਜੀ ਬਾਜਵਾ ਦੇ ਦੇਹਾਂਤ ਤੇ ਉਹਨਾ ਸ਼ਰਧਾਂਜਲੀ ਦਿੱਤੀ ਜਾਵੇਗੀ, ਇਸਦੇ ਉਪਰੰਤ ਸਾਰੇ ਮੈਂਬਰਾਂ ਵੱਲੋਂ ਸਰਬ ਸੰਮਤੀ ਨਾਲ ਨਵੀਂ ਟੀਮ ਦਾ ਚੁਣਾਵ ਕੀਤਾ ਜਾਵੇਗਾ। ਇਸ ਮੌਕੇ ਤੇ ਚਾਹ ਅਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਜਾਵੇਗਾ।
ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਰਜਿ. ਦਸੂਹਾ ਦਾ ਸਲਾਨਾ ਚੁਣਾਵ 25 ਫਰਵਰੀ ਨੂੰ ਕੀਤਾ ਜਾਵੇਗਾ : ਚੌਧਰੀ ਕੁਮਾਰ ਸੈਣੀ
- Post published:February 22, 2022







