ਗੜ੍ਹਦੀਵਾਲਾ 22 ਫਰਵਰੀ (ਚੌਧਰੀ) : ਸਥਾਨਕ ਸ਼ਹਿਰ ਦੇ ਮਸਤੀਵਾਲ ਰੋਡ ਦੇ ਕੰਢਾਲੀਆਂ ਮੋੜ ਤੇ ਸਥਿਤ ਜੌਹਲ ਫੈਸ਼ਨ ਪੁਆਇੰਟ ਤੇ ਅੱਗ ਲੱਗਣ ਦਾ ਸਮਾਚਾਰ ਮਿਲਿਆ ਹੈ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਤੀਰਥ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਜੌਹਲਾਂ ਨੇ ਦੱਸਿਆ ਕਿ ਉਹ ਐਤਵਾਰ ਨੂੰ ਰਾਤ 9.15 ਦੇ ਕਰੀਬ ਆਪਣੀ ਦੁਕਾਨ ਬੰਦ ਕਰਕੇ ਘਰ ਜੌਹਲਾਂ ਵਿਖੇ ਗਿਆ ਸੀ ਅਤੇ ਜਦੋਂ ਸੋਮਵਾਰ ਸਵੇਰੇ 9. 30 ਵਜੇ ਦੇ ਕਰੀਬ ਦੁਕਾਨ ਖੋਲੀ ਤਾਂ ਅੰਦਰ ਅੱਗ ਨਾਲ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਉਸਨੇ ਦੱਸਿਆ ਇਸ ਅੱਗ ਲੱਗਣ ਨਾਲ ਉਸਦਾ 40 ਹਜਾਰ ਰੁਪਏ ਲੱਗਭਗ ਨੁਕਸਾਨ ਹੋਇਆ ਹੈ।
ਗੜ੍ਹਦੀਵਾਲਾ ਕੰਢਾਲੀਆਂ ਮੋੜ ਤੇ ਜੌਹਲ ਫੈਸ਼ਨ ਪੁਆਇੰਟ ਨੂੰ ਲੱਗੀ ਅੱਗ, ਸਾਰਾ ਸਮਾਨ ਸੜ ਕੇ ਹੋਇਆ ਸੁਆਹ
- Post published:February 22, 2022
You Might Also Like
ਗੜ੍ਹਦੀਵਾਲਾ : ਵੱਡੀ ਗਿਣਤੀ ਵਿੱਚ ਨੌਜਵਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ‘ਚ ਸ਼ਾਮਲ
ਜਲੰਧਰ ਜਿਮਨੀ ਚੋਣ ‘ਚ ਸ਼ੁਸ਼ੀਲ ਰਿੰਕੂ ਦੀ ਜਿੱਤ ਦੀ ਖੁਸ਼ੀ ਵਿੱਚ ਜਿਲਾ ਯੂਥ ਪ੍ਰੈਜੀਡੈਂਟ ਚੌਧਰੀ ਦੀ ਅਗਵਾਈ ਚ ਵਰਕਰਾਂ ਨੇ ਵੰਡੇ ਲੱਡੂ
3 ਕਿਲੋਗ੍ਰਾਮ ਗਾਂਜਾ ਸਮੇਤ ਇੱਕ ਔਰਤ ਨੂੰ ਪੁਲਿਸ ਨੇ ਕੀਤਾ ਕਾਬੂ
ਡਿਪਟੀ ਡਾਇਰੈਕਟਰ ਅਨਿਲ ਕੁਮਾਰ ਦੀ ਬੇਵਕਤੀ ਮੌਤ ਨਾਲ ਇਲਾਕੇ ਵਿੱਚ ਸੌਗ ਦੀ ਲਹਿਰ







