Prime Punjab Times

Latest news
ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ
ADVERTISEMENT
You are currently viewing ਉਮੀਦਵਾਰਾਂ ਦੇ ਪ੍ਰਚਾਰ ਲਈ ਵੱਜ ਰਹੇ ਸਪੀਕਰਾਂ ਵੋਟਰਾਂ ਦਾ ਕੀਤਾ ਜੀਣਾ ਮੁਹਾਲ

ਉਮੀਦਵਾਰਾਂ ਦੇ ਪ੍ਰਚਾਰ ਲਈ ਵੱਜ ਰਹੇ ਸਪੀਕਰਾਂ ਵੋਟਰਾਂ ਦਾ ਕੀਤਾ ਜੀਣਾ ਮੁਹਾਲ

ਗੁਰਦਾਸਪੁਰ 11 ਫ਼ਰਵਰੀ ( ਅਸ਼ਵਨੀ ) :- ਉਮੀਦਵਾਰਾਂ ਦੇ ਸਪੀਕਰਾਂ ਨੇ ਵੋਟਰਾਂ ਦਾ ਜੀਣਾ ਮੁਹਾਲ ਕੀਤਾ ਹੋਇਆਂ ਹੈ , ਆਪਸ ਵਿੱਚ ਕੋਈ ਗੱਲ ਨਹੀਂ ਕਰ ਸਕਦੇ , ਕਿਸੇ ਦਾ ਫ਼ੋਨ ਆ ਜਾਏ ਤਾਂ ਸੁਣ ਨਹੀਂ ਸੱਕਦੇ , ਕਿਸੇ ਨੂੰ ਫ਼ੋਨ ਨਹੀਂ ਕਰ ਸਕਦੇ ਅਤੇ ਸਭ ਤੋ ਵੱਧ ਮਾੜਾ ਹਾਲ ਬਜ਼ੁਰਗ ਤੇ ਬਿਮਾਰਾਂ ਦਾ ਹੈ ਜੋਕਿ ਸਪੀਕਰਾਂ ਦੀ ਉੱਚੀ ਅਵਾਜ਼ ਕਾਰਨ ਦੁਖੀ ਰਹਿੰਦੇ ਹਨ ਇਹਨਾ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸੁਰੇਸ਼ ਮਹਾਜਨ ਵਾਸੀ ਮੇਹਰ ਚੰਦ ਰੋਡ ਨੇ ਕਿਹਾ ਕਿ ਗੁਰਦਾਸਪੁਰ ਵਿਧਾਨ ਸਭਾ ਹੱਲਕੇ ਵਿੱਚ 13 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਤੇ ਇਹਨਾਂ ਵਿੱਚੋਂ ਬਹੁਤੇ ਉਮੀਦਵਾਰਾਂ ਨੇ ਈ-ਰਿਕਸ਼ਾ , ਆਟੋ , ਰਿਕਸ਼ੇ ਅਤੇ ਇਥੋ ਤੱਕ ਕਿ ਐਕਟਿਵਾ , ਮੋਟਰ-ਸਾਈਕਲਾਂ ਤੇ ਸਾਈਕਲਾਂ ਉੱਪਰ ਦੋ-ਦੋ ਸਪੀਕਰ ਲੱਗਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ । ਸਪੀਕਰਾਂ ਦੀ ਅਵਾਜ਼ ਇਤਨੀ ਜ਼ਿਆਦਾ ਹੈ ਕਿ ਲੋਕ ਸਵੇਰ 8 ਵਜੇ ਤੋ ਲੇ ਕੇ ਰਾਤ 7/8 ਵਜੇ ਤੱਕ ਪ੍ਰੇਸ਼ਾਨ ਰਹਿੰਦੇ ਹਨ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਸਪੀਕਰਾਂ ਵਾਲੇ ਹੱਸਪਤਾਲਾ ਦੇ ਨੇੜੇ ਜਾਕੇ ਵੀ ਅਵਾਜ਼ ਘੱਟ ਨਹੀਂ ਕਰਦੇ ਜਿਸ ਕਾਰਨਾਂ ਸਰਕਾਰੀ ਤੇ ਨਿੱਜੀ ਹੱਸਪਤਾਲਾ ਵਿੱਚ ਦਾਖਲ ਮਰੀਜ਼ਾਂ ਨੂੰ ਭਾਰੀ ਪ੍ਰੈਸਾਂਨੀ ਦਾ ਸਾਹਮਣਾ ਕਰਨਾ ਪੈਂਦਾ ਹੈ ।ਇਸੇ ਤਰਾ ਪੜਾਈ ਕਰ ਰਹੇ ਵਿਦਿਆਰਥੀਆ ਨੂੰ ਵੀ ਭਾਰੀ ਮੁਸ਼ਿਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖ਼ਾਸ ਤੋਰ ਜਿਹੜੇ ਵਿਦਿਆਰਥੀ ਆਨ ਲਾਈਨ ਪੜਾਈ ਕਰਦੇ ਹਨ ਤੇ ਇਹ ਕਲਾਸਾਂ ਵੀ ਦਿਨ ਦੇ ਸਮੇਂ ਹੀ ਚੱਲਦੀਆਂ ਹਨ ਸਪੀਕਰਾਂ ਦੀ ਅਵਾਜ਼ ਇਹਨਾਂ ਵਿਦਿਆਰਥੀਆ ਲਈ ਪਰੇਸ਼ਾਨੀ ਦਾ ਕਾਰਨ ਬਣਦੀ ਹੈ । ਸ਼ਹਿਰ ਦੇ ਕਈ ਵੋਟਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਚੋਣ ਅਧਿਕਾਰੀਆਂ ਤੋ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਸ ਮੁਸ਼ਿਕਲ ਤੋ ਨਿਜਾਤ ਦੁਆਈ ਜਾਵੇ ।