ਗੜ੍ਹਦੀਵਾਲਾ 9 ਫਰਵਰੀ (ਯੋਗੇਸ਼ ਗੁਪਤਾ ) : ਅੱਜ ਗੜ੍ਹਦੀਵਾਲਾ ਵਿਖੇ ਆਮ ਆਦਮੀ ਪਾਰਟੀ ਦੀ ਵਾਰਡ ਮੀਟਿੰਗ ਚੌਧਰੀ ਰਾਜਵਿੰਦਰ ਸਿੰਘ ਰਾਜਾ ਦੀ ਅਗਵਾਈ ਹੇਠ ਹੋਈ ।ਜਿਸ ਪਾਰਟੀ ਉਮੀਦਵਾਰ ਜਸਵੀਰ ਸਿੰਘ ਰਾਜਾ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਚੌਧਰੀ ਪਰਿਵਾਰ ਨੇ ਪਾਰਟੀ ਉਮੀਦਵਾਰ ਜਸਵੀਰ ਸਿੰਘ ਰਾਜਾ ਪਿੱਠ ਪੂਰੀ ਤਰਾਂ ਥਪਥਪਾਉਂਦੇ ਹੋਏ ਉਨਾਂ ਦੇ ਹੌਸਲੇ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਪ੍ਰਣ ਲਿਆ। ਇਸ ਮੌਕੇ ਵਾਰਡ ਮੀਟਿੰਗ ਨੇ ਦੇਖ ਹੀ ਦੇਖਦੇ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਲਿਆ। ਇਸ ਮੌਕੇ ਵਰਕਰਾਂ ਵਲੋਂ ਜਸਵੀਰ ਸਿੰਘ ਰਾਜਾ ਲੱਡੂਆਂ ਨਾਲ ਤੋਲਿਆ ਗਿਆ ਤੇ ਫੂਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਮੌਕੇ ਤੇ ਜਸਵੀਰ ਸਿੰਘ ਰਾਜਾ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰਾਂ ਹਲਕੇ ਦੇ ਲੋਕਾਂ ਵਲੋਂ ਮੈਨੂੰ ਪਿਆਰ ਮਿਲ ਰਿਹਾ ਹੈ ਮੈਂ ਹਮੇਸ਼ਾ ਇਨ੍ਹਾਂ ਦਾ ਰਿਣੀ ਰਹਾਂਗਾ। ਸਾਡੀ ਸਰਕਾਰ ਬਣਨ ਤੇ ਦਿਨ ਰਾਤ ਇਨ੍ਹਾਂ ਲੋਕਾਂ ਦੀ ਸੇਵਾ ਲਈ ਹਾਜਰ ਰਹਾਂਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਵੋਟ ਬਹੁਤ ਸੋਚ ਸਮਝ ਕੇ ਪਾਉਣ ਤਾਂ ਕਿ ਤੁਹਾਡੀ ਵੋਟ ਪਹਿਲਾਂ ਦੀ ਤਰਾਂ ਖਰਾਬ ਨਾ ਹੋ ਸਕੇ।ਉਨ੍ਹਾਂ ਕਿਹਾ ਕਿ ਰਿਵਾਇਤੀ ਪਾਰਟੀਆਂ ਦੇ ਝਾਂਸੇ ਵਿੱਚ ਨਹੀਂ ਆਉਣ ਕਿਉਂਕਿ ਇਹ ਨਵੇਂ-ਨਵੇਂ ਸੁਪਨੇ ਦਿਖਾ ਕੇ ਹਰ ਵਾਰ ਲੋਕਾਂ ਨਾਲ ਵਿਸ਼ਵਾਸਘਾਤ ਕਰਦੇ ਰਹੇ ਹਨ। ਇਸ ਮੌਕੇ ਤੇ ਚੌਧਰੀ ਰਾਜਵਿੰਦਰ ਸਿੰਘ ਰਾਜਾ, ਚੌਧਰੀ ਸੁਖਰਾਜ ਸਿੰਘ,ਸਵਤੰਤਰ ਬੰਟੀ, ਮਾਸਟਰ ਰਛਪਾਲ ਸਿੰਘ, ਕੁਲਦੀਪ ਸਿੰਘ ਮਿੰਟੂ, ਮੋਹਨਇੰਦਰ ਸੰਘਾ, ਗੁਰਦੀਪ ਹੈਪੀ,ਗੁਰਮੁਖ ਸਿੰਘ ਸਮੇਤ ਵੱਡੀ ਗਿਣਤੀ ਵਿਚ ਗੜ੍ਹਦੀਵਾਲਾ ਦੇ ਲੋਕ ਹਾਜਰ ਸਨ।
ਚੌਧਰੀ ਪਰਿਵਾਰ ਨੇ ਜਸਵੀਰ ਸਿੰਘ ਰਾਜਾ ਦੀ ਪਿੱਠ ਥਪਥਪਾਈ,ਅਤੇ ਉਨ੍ਹਾਂ ਦੀ ਜਿੱਤ ਲਈ ਲਿਆ ਪ੍ਰਣ
- Post published:February 9, 2022
You Might Also Like
ਵੱਡੀ ਖਬਰ.. ਜਿਲਾ ਹੁਸ਼ਿਆਰਪੁਰ ਦੇ ਹਲਕਾ ਤਲਵਾੜਾ ‘ਚ ਕੋਰੋਨਾ ਨੇ ਪੈਰ ਪਸਾਰੇ,10…
ਖੂਨਦਾਨ ਕਰਕੇ ਇੱਕ ਵਿਅਕਤੀ ਨੂੰ ਜੀਵਨ ਦੀ ਦਿੱਤੀ ਜਾ ਸਕਦੀ ਹੈ ਦਾਤ : ਬ੍ਰਮ ਸ਼ੰਕਰ ਜਿੰਪਾ,ਸਰਤਾਜ ਸਿੰਘ ਚਾਹਲ
ਕਿਸਾਨਾਂ ਵੱਲੋਂ ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਦੇ ਰੋਸ ਵਜੋਂ ਗੰਨਾ ਮਿਲ ਚੌਂਕ ‘ਚ ਲਗਾਇਆ ਧਰਨਾ
CM ਸ.ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਤੇ ਵਿਧਾਇਕ ਰਾਜਾ ਨੇ ਦਿੱਤੀਆਂ ਵਧਾਈਆਂ







