ਗੜ੍ਹਦੀਵਾਲਾ, 6 ਫਰਵਰੀ(ਚੌਧਰੀ / ਯੋਗੇਸ਼ ਗੁਪਤਾ ) : ਕਿਸਾਨ ਮਜ਼ਦੂਰ ਯੂਨੀਅਨ ਗੜ੍ਹਦੀਵਾਲਾ ਵੱਲੋਂ ਪ੍ਰਧਾਨ ਗੁਰਦੀਪ ਸਿੰਘ ਬਰਿਆਣਾ ਦੀ ਅਗਵਾਈ ਹੇਠ ਮੀਟਿੰਗ ਹੋਈ। ਜਿਸ ਵਿਚ ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਵੱਲੋਂ ਜੋ 7 ਫਰਵਰੀ ਨੂੰ ਸਕੂਲ,ਕਾਲਜ ਖੋਲ੍ਹਣ ਨੂੰ ਲੈ ਕੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ।ਉਸ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਗਿਆ।ਇਸ ਸਬੰਧੀ ਯੂਨੀਅਨ ਦੇ ਵਾਇਸ ਪ੍ਰਧਾਨ ਰਾਜਵੀਰ ਸਿੰਘ ਰਾਜਾ ਅਤੇ ਚੇਅਰਮੈਨ ਕੁਲਵੀਰ ਸਿੰਘ ਸਹੋਤਾ ਨੇ ਦੱਸਿਆ ਕਿ ਸਰਕਾਰ ਵੱਲੋਂ ਕਰੋਨਾ ਕਾਲ ਦੀ ਆੜ ਵਿਚ ਸਕੂਲ, ਕਾਲਜ ਬੰਦ ਰੱਖਣ ਦੇ ਰੋਸ ਵਜੋਂ 7 ਫਰਵਰੀ ਨੂੰ ਮੇਨ ਰੋਡ ਨਜ਼ਦੀਕ ਸਰਹਾਲਾ ਮੋੜ ਵਿਖੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਚੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿਚ ਵਪਾਰ ਖੋਲ੍ਹੇ ਹੋਏ ਹਨ ਪਰ ਸਕੂਲ ਬੰਦ ਰੱਖੇ ਗਏ ਹਨ। ਜਿਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀ ਜੋ ਸਕੂਲ ‘ਚ ਸਿੱਖਿਆ ਹਾਸਲ ਕਰ ਸਕਦੇ ਹਨ, ਉਹ ਆਨਲਾਈਨ ਮੋਬਾਇਲਾਂ ਤੇ ਹਾਸਲ ਨਹੀਂ ਕਰ ਸਕਦੇ। ਇਸ ਮੌਕੇ ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਚੱਕਾ ਜਾਮ ‘ਤੇ ਪਹੁੰਚ ਕੇ ਸਹਿਯੋਗ ਦੀ ਅਪੀਲ ਕੀਤੀ ਗਈ।ਇਸ ਮੌਕੇ ਸਿਮਰਜੀਤ ਸਿੰਘ ਸਿਮੀ,ਅਵਤਾਰ ਸਿੰਘ ਸਰਿਆਲਾ ਉਕਾਰ ਸਿੰਘ, ਸੁਖਵਿੰਦਰ ਸਿੰਘ ਜੱਸਾ ਗੋਦਪੁਰ ਗੁਰਮੀਤ ਸਿੰਘ ਬਿੱਟੂ ਗੜ੍ਹਦੀਵਾਲਾ ਆਦਿ ਹਾਜਰ ਸਨ।
ਸਕੂਲ,ਕਾਲਜ ਖੋਲ੍ਹਣ ਨੂੰ ਲੈ ਕੇ ਕਿਸਾਨ ਮਜ਼ਦੂਰ ਯੂਨੀਅਨ ਗੜਦੀਵਾਲਾ ਵਲੋਂ 7 ਫਰਵਰੀ ਨੂੰ ਸਰਹਾਲਾ ਮੋੜ ਤੇ ਚੱਕਾ ਜਾਮ ਕਰਨ ਦਾ ਐਲਾਨ
- Post published:February 6, 2022
You Might Also Like
ਸ਼੍ਰੀ ਰਾਮ ਜਨਮ ਭੂਮੀ ਅਯੋਧਿਆ (ਟਰੱਸਟ) ਵੱਲੋਂ ਰਾਜੀਵ ਦੀਕਸ਼ਿਤ ਗਊਸ਼ਾਲਾ ਦੁਆਰਾ ਚੇਅਰਮੈਨ ਚੌਧਰੀ ਕੁਮਾਰ ਸੈਣੀ ਅਤੇ ਕਰਨਲ ਜੋਗਿੰਦਰ ਲਾਲ ਸ਼ਰਮਾ ਨੂੰ ਸੱਦਾ ਪੱਤਰ ਭੇਂਟ ਕੀਤਾ
ਹੁਸ਼ਿਆਰਪੁਰ ’ਚ ਸਥਿਤੀ ਕਾਬੂ ਹੇਠ,ਅਫਵਾਹਾਂ ’ਤੇ ਵਿਸ਼ਵਾਸ ਨਾ ਕਰਨ ਲੋਕ : ਕੋਮਲ ਮਿੱਤਲ
ਵੱਡੀ ਖਬਰ.. ਗਸ਼ਤ ਸਮੇਂ ਡਿਵਾਈਡਰ ਨਾਲ ਟਕਰਾਈ ਪੁਲਸ ਮੁਲਾਜ਼ਮਾਂ ਦੀ ਕਾਰ,ਇਕ ਮੁਲਾਜ਼ਮ ਦੀ ਮੌਤ ਤੇ ਇੱਕ ਗੰਭੀਰ ਜ਼ਖ਼ਮੀ
ਖਾਲਸਾ ਕਾਲਜ,ਗੜ੍ਹਦੀਵਾਲਾ ਦੇ ਨਤੀਜੇ ਰਹੇ ਸ਼ਾਨਦਾਰ..







