Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਗੜ੍ਹਦੀਵਾਲਾ : ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਦੋਸ਼ ‘ਚ ਤਿੰਨ ਵਿਅਕਤੀਆਂ ਖਿਲਾਫ ਮਾਮਲ ਦਰਜ 

ਗੜ੍ਹਦੀਵਾਲਾ : ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਦੋਸ਼ ‘ਚ ਤਿੰਨ ਵਿਅਕਤੀਆਂ ਖਿਲਾਫ ਮਾਮਲ ਦਰਜ 

ਗੜ੍ਹਦੀਵਾਲਾ 6 ਫਰਵਰੀ (ਚੌਧਰੀ / ਯੋਗੇਸ਼ ਗੁਪਤਾ /ਪ੍ਰਦੀਪ ਸ਼ਰਮਾ) : ਸਥਾਨਕ ਪੁਲਿਸ ਨੇ ਤੇਜ਼ਧਾਰ ਹਥਿਆਰਾਂ ਨਾਲ ਇੱਕ ਨੌਜਵਾਨ ਤੇ ਹਮਲਾ ਕਰਨ ਤੇ ਤਿੰਨ ਵਿਅਕਤੀਆਂ ਤੇ ਮਾਮਲਾ ਦਰਜ ਦਾ ਦਾਅਵਾ ਕੀਤਾ ਹੈ। ਦੋਸ਼ੀ ਦੀਆਂ ਪਛਾਣ ਮੁਖਤਿਆਰ ਅਲੀ, ਸ਼ੌਕਤ ਅਲੀ, ਭੋਲੂ ਦੀਨ ਪੁੱਤਰਾਨ ਲਾਲ ਹੁਸੈਨ ਵਾਸੀ ਅਰਗੋਵਾਲ ਵਜੋਂ ਹੋਈ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸੋਨੂੰ ਪੁੱਤਰ ਸੇਰ ਅਲੀ(24) ਵਾਸੀ ਅਰਗੋਵਾਲ ਥਾਣਾ ਗੜਦੀਵਾਲਾ ਜਿਲਾ ਹੁਸਿਆਰਪੁਰ ਕਿਹਾ ਕਿ ਮੈਂ ਉਕਤ ਪਤੇ ਦਾ ਰਹਿਣ ਵਾਲਾ ਹੈ ਅਤੇ ਪਸ਼ੂ ਪਾਲਣ ਦਾ ਕੰਮ ਕਰਦਾ ਹਾਂ ਅਤੇ ਪਸ਼ੂਆਂ ਦਾ ਦੁੱਧ ਚੋਅ ਕੇ ਹਰ ਰੋਜ ਪਿੰਡ ਅਰਗੋਵਾਲ ਦੀ ਡੇਅਰੀ ਵਿੱਚ ਪਾਉਂਦਾ ਹਾਂ|ਮਿਤੀ 03-02-2022 ਨੂੰ ਮੈਂ ਹਰ ਰੋਜ ਦੀ ਤਰ੍ਹਾਂ ਪਿੰਡ ਅਰਗੋਵਾਲ ਵਿਖੇ ਦੁੱਧ ਦੀ ਡੇਅਰੀ ਵਿੱਚ ਦੁੱਧ ਪਾਉਣ ਲਈ ਆਪਣੇ ਮੋਟਰਸਾਈਕਲ ਨੰਬਰ PB-07-V-1576 ਮਾਰਕਾ ਸਪਲੈਡਰ ਪਰ ਸਵਾਰ ਹੋ ਕੇ ਗਿਆ ਸੀ।ਵਕਤ ਕਰੀਬ  9.00  ਵਜੇ ਸਵੇਰ ਦਾ ਹੋਵੇਗਾ ਜਦੋਂ ਮੈਂ ਦੁੱਧ ਡੇਅਰੀ ਵਿੱਚ ਪਾ ਕੇ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਾਣ ਲੱਗਾ ਤਾ ਇੰਨੇ ਨੂੰ ਪਿੱਛਉਂ ਮੁਖਤਿਆਰ ਅਲੀ ਪੁੱਤਰ ਲਾਲ ਹੁਸੈਨ ਵਾਸੀ ਅਰਗੋਵਾਲ ਆਇਆ ਜਿਸ ਨੇ ਮੈਨੂੰ ਮੋਟਰਸਾਈਕਲ ਤੇ ਬੈਠੇ ਨੂੰ ਫੜ ਲਿਆ ਤੇ ਹੁਰਾ ਮੁੱਕੀ ਤੇ ਚਪੈੜਾ ਮਾਰਨ ਲੱਗ ਪਿਆ ਤੇ ਮੈਨੂੰ ਫੜ ਕੇ ਮੋਟਰਸਾਈਕਲ ਤੋਂ ਖਿਚਣ ਲੱਗ ਪਿਆ ਤੇ ਮੈਂ ਮੋਟਰਸਾਈਕਲ ਤੋ ਡਿੱਗ ਗਿਆ ਤੇ ਮੇਰਾ ਸਿਰ ਸੜਕ ਵਿੱਚ ਲੱਗਾ ਤੇ ਮੇਰੇ ਸਿਰ ਵਿੱਚੋਂ ਖੂਨ ਵੱਗਣ ਲੱਗ ਪਿਆ ਤੇ ਮੈਂ ਉਠ ਕੇ ਡੇਅਰੀ ਅੰਦਰ ਵੜ ਗਿਆ|ਜਦੋ ਮੈਂ ਫਿਰ ਡੇਅਰੀ ਵਿੱਚੋਂ ਬਾਹਰ ਨਿਕਲਿਆ ਤੇ ਮੁਖਤਿਆਰ ਅਲੀ ਨੇ ਫਿਰ ਦੁਬਾਰਾ ਲਲਕਾਰਾ ਮਾਰਿਆ ਤੇ ਕਿਹਾ ਕਿ ਇਸ ਨੂੰ ਫੜ ਲਵੋ ਅੱਜ ਸੁੱਕਾ ਨਾ ਜਾਵੇ ਤਾਂ ਇੰਨੇ ਨੂੰ ਭੋਲੂ ਦੀਨ ਪੁੱਤਰ ਲਾਲ ਹੁਸੈਨ ਮੁਸੱਲਾ ਦਾਤਰ ਲੋਹਾ ਅਤੇ ਸੋਕਤ ਅਲੀ ਪੁੱਤਰ ਲਾਲ ਹੁਸੈਨ ਮੁਸੱਲਾ ਖੰਡਾ ਵਾਸੀਆਨ ਅਰਗੋਵਾਲ ਜੋ ਢੋਲੋਵਾਲ ਸਾਈਡ ਤੋਂ ਆਏ ਤੇ ਭੋਲੂ ਦੀਨ ਨੇ ਆਪਣੇ ਦਸਤੀ ਦਾਤਰ ਲੋਹਾ ਦਾ ਸਿੱਧਾ ਵਾਰ ਮੇਰੇ ਸਿਰ ਪਰ ਕੀਤਾ ਤਾਂ ਮੈਂ ਬਚਾਉ ਲਈ ਆਪਣੀ ਖੱਬੀ ਬਾਹ ਉਪਰ ਨੂੰ ਕੀਤੀ ਜੋ ਮੇਰੀ ਖੱਬੀ ਬਾਹ ਦੀ ਪੁਸਤ ਪਰ ਲੱਗਾ ਤੇ ਫਿਰ ਸ਼ੌਕਤ ਅਲੀ ਨੇ ਆਪਣਾ ਖੰਡਾ ਲੋਹਾ ਦਾ ਸਿੱਧਾ ਵਾਰ ਮੇਰੇ ਤੇ ਕੀਤਾ ਜੋ ਮੇਰੀ ਖੱਬੀ ਬਾਹ ਦੇ ਅੰਦਰਲੇ ਪਾਸੇ ਲੱਗਾ ਤਾਂ ਮੈਂ ਮਾਰ ਦਿੱਤਾ,ਮਾਰ ਦਿੱਤਾ ਦਾ ਰੌਲਾ ਪਾਇਆ ਤਾਂ ਇੰਨੇ ਨੂੰ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਤਾ ਜਾਰਵਾਨ ਮੋਕਾ ਤੋ ਧਮਕੀਆਂ ਦਿੰਦੇ ਆਪਣੇ ਹਥਿਆਰਾ ਸਮੇਤ ਮੌਕਾ ਤੋਂ ਚਲੇ ਗਏ ਤੇ ਕਹਿੰਦੇ ਸੀ ਕਿ ਤੂੰ ਹੁਣ ਜਾਵੀਂ ਮਨਜੋਤ ਦੇ ਆਸ਼ਰਮ ਵਿੱਚ ਵਜਾ ਰੰਜਸ ਇਹ ਹੈ ਕਿ ਮੈਂ ਮਨਜੋਤ ਦੇ ਬਾਹਗਾ ਆਸ਼ਰਮ ਵਿੱਚ ਸੇਵਾ ਲਈ ਜਾਂਦਾ ਹੈ ਤੇ ਮੇਰੇ ਜਾਣ ਨੂੰ ਇਹ ਚੰਗਾ ਨਹੀਂ ਸਮਝਦੇ ਤੇ ਇਸ ਬਾਰੇ ਮੈਨੂੰ ਆਸ਼ਰਮ ਵਿੱਚ ਜਾਣ ਤੋਂ ਪਹਿਲਾਂ ਵੀ ਇਨ੍ਹਾਂ ਨੇ ਕਈ ਵਾਰੀ ਰੋਕਿਆ ਹੈ ਤੇ ਫਿਰ ਮੈਂ ਮਨਜੋਤ ਸਿੰਘ ਨੂੰ ਫੋਨ ਕੀਤਾ ਜੋ ਮੌਕੇ ਤੇ ਆ ਗਏ ਜਿਨ੍ਹਾਂ ਨੇ ਸਵਾਰੀ ਦਾ ਇੰਤਜਾਮ ਕਰਕੇ ਇਲਾਜ ਲਈ ਮੈਨੂੰ ਸਰਕਾਰੀ ਹਸਪਤਾਲ ਹੁਸਿਆਰਪੁਰ ਵਿਖੇ ਦਾਖਲ ਕਰਵਾਇਆ ਜਿੱਥੇ ਮੈਂ ਜੇਰੇ ਇਲਾਜ ਹਾਂ| ਗੜ੍ਹਦੀਵਾਲਾ ਪੁਲਿਸ ਨੇ ਪੀੜਤ ਅਤੇ ਐਮ ਐਲ ਆਰ ਦੇ ਆਧਾਰ ਤੇ ਮੁਲਜ਼ਮ ਮੁਖਤਿਆਰ ਅਲੀ, ਸ਼ੌਕਤ ਅਲੀ, ਭੋਲੂ ਦੀਨ ਪੁੱਤਰਾਨ ਲਾਲ ਹੁਸੈਨ ਵਾਸੀ ਅਰਗੋਵਾਲ ਤੇ ਧਾਰਾ
 323,324,506,34 ਆਈ ਪੀ ਸੀ ਦੇ ਆਧਾਰ ਤੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।