Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing *ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਠੇਕਾ ਕਾਮੇ ਪਿਛਲੇ ਤਿੰਨ ਮਹੀਨਿਆਂ ਤੋਂ ਤਨਖ਼ਾਹਾ ਨੂੰ ਤਰਸੇ*

*ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਠੇਕਾ ਕਾਮੇ ਪਿਛਲੇ ਤਿੰਨ ਮਹੀਨਿਆਂ ਤੋਂ ਤਨਖ਼ਾਹਾ ਨੂੰ ਤਰਸੇ*

* ਵਿਭਾਗ ਵਲੋਂ ਜਾਰੀ 7 ਤਰੀਕ ਤੱਕ ਤਨਖਾਹਾਂ ਦੇਣ ਵਾਲੇ ਪੱਤਰ ਨੂੰ ਵਰਦੇ ਮੀਂਹ ਵਿੱਚ ਫੂਕ ਕੇ ਜਤਾਇਆ ਰੋਸ *

ਗੜਦੀਵਾਲ 3ਫ਼ਰਵਰੀ (ਚੌਧਰੀ) : ਅੱਜ ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਬਰਾਂਚ ਗੜ੍ਹਦੀਵਾਲਾ ਵਲੋਂ ਬਰਾਂਚ ਪ੍ਰਧਾਨ ਦਰਸ਼ਵੀਰ ਸਿੰਘ ਰਾਣਾ ਅਤੇ ਬਰਾਂਚ ਜਰਨਲ ਕੁਲਦੀਪ ਸਿੰਘ ਵਲੋ ਪ੍ਰੈਸ ਨੂੰ ਦੱਸਿਆ ਕਿ ਜਲ ਸਪਲਾਈ ਵਿਭਾਗ ਵਿੱਚ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਇਨਲਿਸਟਮੈਟ ਠੇਕਾ ਵਰਕਰਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖ਼ਾਹਾ ਨਹੀ ਮਿਲੀਆਂ ਹਨ ਜਿਸ ਕਾਰਨ ਉਹਨਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਹੋ ਗਏ ਹਨ।ਇਸ ਸਬੰਧੀ ਜਥੇਬੰਦੀ ਵਲੋ ਵਿਭਾਗ ਦੀ ਉਚ ਮੈਨੇਜਮੈਂਟ ਨਾਲ ਗੱਲ ਬਾਤ ਕੀਤੀ ਗਈ ਤਾ ਉਹਨਾ ਵਲੋ ਲਾਰੇ ਲਾ ਕੇ ਢੰਗ ਟਪਾਏ ਜਾ ਰਹੇ ਹਨ ਪਰ ਹਜੇ ਤੱਕ ਫੰਡ ਨਹੀ ਭੇਜੇ ਜਾ ਰਹੇ ਜਿਸ ਕਾਰਨ ਤਨਖਾਹਾਂ ਨਹੀ ਮਿਲ ਰਹੀਆ ਹਨ।ਇਸ ਤੋ ਵਿਭਾਗ ਮਾੜੀ ਦੀ ਕਾਰਗੁਜ਼ਾਰੀ ਦਾ ਸਾਫ ਪਤਾ ਚਲਦਾ ਹੈ।ਇਸ ਲਈ ਰੋਸ ਵਜੋਂ ਅੱਜ ਵਰਦੇ ਮੀਂਹ ਵਿੱਚ ਜਥੇਬੰਦੀ ਵਲੋ ਵਿਭਾਗ ਵਲੋ 7 ਤਰੀਕ ਤੱਕ ਤਨਖਾਹਾਂ ਦੇਣ ਵਾਲੇ ਪੱਤਰ ਨੂੰ ਫੂਕ ਕੇ ਰੋਸ ਦਿਖਾਇਆ ਗਿਆ ਹੈ ਅਤੇ ਵਿਭਾਗ ਦੀ ਮੈਨੇਜਮੈਂਟ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਲਈ ਜੇਕਰ ਜਲਦ ਹੀ ਵਿਭਾਗ ਨੇ ਤਨਖਾਹ ਦੇ ਫੰਡ ਜਾਰੀ ਨਹੀ ਕੀਤੇ ਤਾ ਜਥੇਬੰਦੀ ਤਿੱਖਾ ਸ਼ੰਗਰਸ਼ ਕਰੇਗੀ ਜਿਸ ਦੀ ਸਾਰੀ ਜਿੰਮੇਵਾਰੀ ਵਿਭਾਗ ਤੇ ਉਚ ਅਧਿਕਾਰੀਆਂ ਦੀ ਹੋਵੇਗੀ।ਇਸ ਮੌਕੇ ਹਾਜਰ ਸਾਥੀ ਵਿਨੋਦ ਕੁਮਾਰ ਸ਼ਾਮ ਸੁੰਦਰ ਪਰਮਜੀਤ ਸਿੰਘ ਬਲਵੀਰ ਸਿੰਘ ਅਜੇ ਕੁਮਾਰ ਗੁਰਬਖ਼ਸ਼ ਰਾਏ ਕੁਲਵਿੰਦਰ ਸਿੰਘ ਅਟਵਾਲ ਆਦਿ।

error: copy content is like crime its probhihated