Prime Punjab Times

Latest news
KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ
ADVERTISEMENT
You are currently viewing ਗੁਰਭਿੰਦਰ ਸਿੰਘ ਸੇਖਾਂ ਯੂਥ ਸ੍ਰੋਮਣੀ ਅਕਾਲੀ ਦਲ (ਬ) ਦੇ ਜਿਲਾ  ਮੀਤ ਪ੍ਰਧਾਨ ਨਿਯੁਕਤ 

ਗੁਰਭਿੰਦਰ ਸਿੰਘ ਸੇਖਾਂ ਯੂਥ ਸ੍ਰੋਮਣੀ ਅਕਾਲੀ ਦਲ (ਬ) ਦੇ ਜਿਲਾ  ਮੀਤ ਪ੍ਰਧਾਨ ਨਿਯੁਕਤ 

ਗੜ੍ਹਦੀਵਾਲਾ 29 ਜਨਵਰੀ (ਚੌਧਰੀ) : ਜਿਲਾ ਪ੍ਰਧਾਨ ਯੂਥ ਸ੍ਰੋਮਣੀ ਅਕਾਲੀ ਦਲ (ਬ) ਦੇਹਾਤੀ ਸ. ਵਰਿੰਦਰਜੀਤ ਸਿੰਘ ਟੇਰਕਿਆਣਾ ਵਲੋਂ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਉੜਮੁੜ (ਹੁਸ਼ਿਆਰਪੁਰ) ਦੇ ਸ. ਗੁਰਭਿੰਦਰ ਸਿੰਘ ਪੱਤਰ ਧਰਮ ਸਿੰਘ ਪਿੰਡ ਸੇਖਾਂ ਦੀਆਂ ਪਾਰਟੀ ਪ੍ਰਤੀ ਮੌਜੂਦਾ ਸਮੇਂ ਚ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਅੱਜ 29 ਜਨਵਰੀ ਨੂੰ ਜਿਲਾ ਯੂਥ ਅਕਾਲੀ ਦਲ (ਬ) ਚ ਯੂਥ ਮੀਤ ਪ੍ਰਧਾਨ (ਹੁਸ਼ਿਆਰਪੁਰ) ਨਿਯੁਕਤ ਕੀਤਾ ਗਿਆ ਹੈ। ਮੈਂ ਆਸ ਕਰਦਾ ਹਾਂ ਕਿ ਸ ਗੁਰਭਿੰਦਰ ਸਿੰਘ ਦੀ ਪਾਰਟੀ ਪ੍ਰਤੀ ਸੇਵਾਵਾਂ ਤੇ ਪਾਰਟੀ ਚੜਦੀਕਲਾ ਲਈ ਕੰਮ ਕਰਦੇ ਰਹਿਣਗੇ। ਇਸ ਮੌਕੇ ਨਵ ਨਿਯੁਕਤ ਯੂਥ ਮੀਤ ਪ੍ਰਧਾਨ ਗੁਰਭਿੰਦਰ ਸਿੰਘ ਨੂੰ ਪਾਰਟੀ ਦੇ ਆਗੂਆਂ ਨੇ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਨਵ ਨਿਯੁਕਤ ਯੂਥ ਮੀਤ ਪ੍ਰਧਾਨ ਨੇ ਕਿਹਾ ਕਿ ਉਹ ਪਾਰਟੀ ਵਲੋਂ ਦਿੱਤੀ ਜਿੰਮੇਵਾਰੀ ਨੂੰ ਪੂਰੀ ਲਗਨ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਇੱਕ ਕਰ ਦੇਣਗੇ।ਇਸ ਮੌਕੇ ਬਲਵਿੰਦਰ ਸਿੰਘ ਬੱਬੂ, ਜਿਲਾ ਪ੍ਰਧਾਨ ਕਿਸਾਨ ਵਿੰਗ ਇਕਬਾਲ ਸਿੰਘ ਜੌਹਲ, ਕੌਮੀ ਯੂਧ ਵਾਇਸ ਪ੍ਰਧਾਨ ਗੁਰਸ਼ਮਿੰਦਰ ਸਿੰਘ ਰੰਮੀ, ਸਰਕਲ ਪ੍ਰਧਾਨ ਕੁਲਦੀਪ ਸਿੰਘ ਲਾਡੀ ਬੁੱਟਰ, ਜਿਲਾ ਯੂਥ ਵਾਇਸ ਪ੍ਰਧਾਨ ਸ਼ੁਭਮ ਸਹੋਤਾ, ਸ਼ਹਿਰੀ ਪ੍ਰਧਾਨ ਵਿਵੇਕ ਗੁਪਤਾ, ਪ੍ਰੈਸ ਸਕੱਤਰ ਲੱਕੀ ਰਾਏ , ਸੈਂਕੀ ਕਲਿਆਣ ਸਮੇਤ ਭਾਰੀ ਗਿਣਤੀ ਵਿੱਚ ਵਰਕਰ ਹਾਜਰ ਸਨ।