Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਗੜ੍ਹਦੀਵਾਲਾ…12 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਨੌਜਵਾਨ ਕਾਬੂ

ਗੜ੍ਹਦੀਵਾਲਾ…12 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਨੌਜਵਾਨ ਕਾਬੂ

ਗੜ੍ਹਦੀਵਾਲਾ : (ਐਡੀਟਰ ਯੋਗਸ਼ ਗੁਪਤਾ,ਚੌਧਰੀ) ਸਥਾਨਕ ਪੁਲਿਸ ਨੇ 12 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਨੌਜਵਾਨ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਦੋਸ਼ੀ ਦੀ ਪਹਿਚਾਣ ਬਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਹਰਮਿੰਦਰ ਸਿੰਘ ਵਾਸੀ ਗੁੱਜਰ ਬਸੋਆ ਥਾਣਾ ਗੜਦੀਵਾਲਾ ਜ਼ਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਐਸ ਆਈ ਅਨਿਲ ਕੁਮਾਰ ਸਮੇਤ ਏ ਐਸ ਆਈ ਦਿਲਦਾਰ ਸਿੰਘ,ਏ ਐਸ ਆਈ ਮਹੇਸ਼ ਕੁਮਾਰ, ਪੀ ਐਚ ਐਸ ਕੁਲਜਿੰਦਰ ਸਿੰਘ ਬਾ ਸਵਾਰੀ ਪ੍ਰਾਈਵੇਟ ਵਹੀਕਲਾ ਬਾ ਸਿਲਸਿਲਾ ਇਲਾਕਾ ਗਸਤ ਥਾ ਚੈਕਿੰਗ ਸ਼ਕੀ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਕੈਸੋਪੁਰ,ਚਠਿਆਲੀਆਂ,ਲਿੱਟਾਂ ਆਦਿ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਗਸਤ ਕਰਦੀ ਪਿੰਡ ਲਿੱਟਾਂ ਮੋੜ ਤੇ ਪਿੱਛੋਂ ਹੀ ਸੀ ਤਾਂ ਪਿੰਡ ਲਿੱਟਾਂ ਵਾਲੀ ਸਾਈਡ ਤੋਂ ਇੱਕ ਮੋਨਾ ਵਿਅਕਤੀ ਆਪਣੇ ਸਿਰ ਪਰ ਵਜਨਦਾਰ ਬੋਰਾ ਪਲਾਸਟਿਕ ਚੁੱਕੀ ਆਉਂਦਾ ਦਿਖਾਈ ਦਿੱਤਾ ਜੋ ਪ੍ਰਾਈਵੇਟ ਵਹੀਕਲ ਦੀ ਲਾਈਟ ਪੈਣ ਕਰਕੇ ਯਕਦਮ ਘਬਰਾ ਕੇ ਪਿੱਛੇ ਨੂੰ ਮੁੜਨ ਲੱਗਾ ਤਾਂ ਮਨ ਏ ਐਸ ਆਈ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਬਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਹਰਮਿੰਦਰ ਸਿੰਘ ਵਾਸੀ ਗੁਜ਼ਰ ਬਸੋਆ ਥਾਣਾ ਗੜਦੀਵਾਲਾ ਜਿਲਾ ਹੁਸ਼ਿਆਰਪੁਰ ਦੱਸਿਆ। ਜਿਸ ਦਾ ਵਜਨਦਾਰ ਬੋਰਾ ਪਲਾਸਟਿਕ ਜ਼ਮੀਨ ਤੇ ਰੱਖਾ ਕੇ ਵਜਨਦਾਰ ਬੋਰਾ ਪਲਾਸਟਿਕ ਦਾ ਮੂੰਹ ਖੋਲ ਕੇ ਚੈੱਕ ਕੀਤਾ ਤਾਂ ਬੈਰਾ ਪਲਾਸਟਿਕ ਵਿੱਚ 12 ਬੋਤਲਾ ਸਰਾਬ ਮਾਰਕਾ ਪੰਜਾਬ ਕਲੱਬ ਗੈਲੜ XXX ਰਮ ਪਲਾਸਟਿਕ ਹਰੇਕ ਬੋਤਲ ਵਜਨੀ 750/750 ML ਬਾਮਦ ਹੋਈ। ਦੋਸ਼ੀ ਬਲਵਿੰਦਰ ਸਿੰਘ ਉਰਫ ਬਿੱਦਰ ਪੁੱਤਰ ਹਰਮਿੰਦਰ ਸਿੰਘ ਵਾਸੀ ਗੁੱਜਰ ਬਸੋਆ ਥਾਣਾ ਗੜਦੀਵਾਲਾ ਜ਼ਿਲਾ ਹੁਸ਼ਿਆਰਪੁਰ ਨੇ ਆਪਣੇ ਕਬਜ਼ਾ ਵਿੱਚ ਸ਼ਰਾਬ ਰੱਖਣ ਸਬੰਧੀ ਕਈ ਲਾਈਸੈਂਸ ਜਾ ਪਰਮਿਟ ਪੇਸ਼ ਨਹੀਂ ਕੀਤਾ ਜਿਸ ਨੇ ਆਪਣੇ ਕਰਜਾ ਵਿੱਚ ਕੁੱਲ 9000 ML ਸਰਾਬ ਪੰਜਾਬ ਕਲੱਬ ਗੋਲਡ XXX ਰਮ ਬਿਨਾਂ ਲਾਈਸੈਂਸ ਪਰਮਿਟ ਰੱਖ ਦੇ ਜੁਰਮ 61 1-14 ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।