ਬਟਾਲਾ / ਗੁਰਦਾਸਪੁਰ (ਅਸ਼ਵਨੀ) : ਬਟਾਲਾ ਵਿੱਚ ਆਏ ਦਿਨ ਕੋਈ ਨਾ ਕੋਈ ਵੱਡੀ ਵਾਰਦਾਤ ਦੇਖਣ ਮਿਲਦੀ ਹੈ ਇਹ ਆਮ ਗੱਲ ਹੋ ਗਈ ਹੈ। ਇਸ ਗੱਲ ਦਾ ਸਬੂਤ ਦਿੰਦੇ ਹੋਏ ਸੋਮਵਾਰ ਸਵੇਰੇ 6.10 ਵਜੇ ਲੁਟੇਰਿਆਂ ਨੇ ਗੋਲੀਆਂ ਚਲਾ ਕੇ ਇੱਕ ਕਾਰ ਚਾਲਕ ਤੋਂ ਕਾਰ ਖੋਹ ਲਈ। ਘਟਨਾ ਕਾਦੀਆਂ ਚੁੰਗੀ ਨੇੜੇ ਵਾਪਰੀ। ਘਟਨਾ ਵਿੱਚ ਸ਼ਾਮਲ ਲੋਕਾਂ ਦੀ ਗਿਣਤੀ 4-5 ਦੇ ਕਰੀਬ ਦੱਸੀ ਜਾ ਰਹੀ ਹੈ। ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਤੋਂ ਬਾਅਦ ਅਣਪਛਾਤੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਸੋਮਵਾਰ ਸਵੇਰੇ ਕਾਰ ਸਵਾਰ ਸੌਰਵ ਪਾਲ ਤੇ ਦਿਵਿਆਂਸ਼ ਸ਼ਰਮਾ ਵਾਸੀ ਬਟਾਲਾ ਕਾਰ ‘ਚ ਹੁਸ਼ਿਆਰਪੁਰ ਜਾ ਰਿਹਾ ਸੀ। ਕਾਦੀਆਂ ਚੁੰਗੀ ਨੇੜੇ ਕਾਰ ਅੱਗੇ ਦੋ ਬਾਈਕ ਸਵਾਰਾਂ ਨੇ ਆਪਣੀ ਬਾਈਕ ਲੱਗਾ ਦਿੱਤਾ। ਫਿਰ ਪਿਸਤੌਲ ਦੀ ਨੋਕ ਤੇ ਕਾਰ ਖੋਹ ਕੇ ਫਰਾਰ ਹੋ ਗਏ । ਇੱਕ ਨੇ ਗੋਲੀ ਵੀ ਚਲਾ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਆਲ੍ਹਾ ਅਧਿਕਾਰੀ ਨੇ ਮੌਕੇ ਤੇ ਪੁੱਜ ਕੇ ਘਟਨਾ ਦਾ ਜਾਇਜ਼ਾ ਲਿਆ। ਨਾਕਾਬੰਦੀ ਕਰ ਦਿੱਤੀ ਗਈ ਹੈ।ਇਸ ਮੌਕੇ ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਜਲਦ ਗਿ੍ਰਫਤਾਰ ਕਰ ਲਿਆ ਜਾਵੇਗਾ
ਵੱਡੀ ਖਬਰ.. ਹਥਿਆਰਬੰਦ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ਤੇ ਖੋਹੀ ਕਾਰ,ਪੁਲਿਸ ਘਟਨਾ ਤੇ ਪਹੁੰਚੀ
- Post published:January 10, 2022








