ਬੁਲੋਵਾਲ (PPT NEWS)
2 ਜੂਨ : 800 ਨਸ਼ੇ ਦੀ ਗੋਲੀਆਂ ਅਤੇ 6200 ਰੁਪਏ ਡਰੱਗ ਮਨੀ ਸਮੇਤ ਇੱਕ ਨੌਜਵਾਨ ਨੂੰ ਪੁਲਿਸ ਬੁਲੋਵਾਲ ਪੁਲਿਸ ਨੇ ਕਾਬੂ ਕੀਤਾ ਹੈ ।
ਸਰਤਾਜ ਸਿੰਘ ਚਾਹਲ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਨਸ਼ੇ ਦੀ ਤਸਕਰੀ ਨੂੰ ਠੱਲ ਪਾਉਣ ਲਈ ਨਸ਼ਾ ਤਸਕਰਾਂ ਖਿਲਾਫ ਵੱਡੀ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਅਤੇ ਬਲਕਾਰ ਸਿੰਘ ਸਾਇਬਰ ਕਰਾਇਮ ਵਧੀਕ ਚਾਰਜ ਉਪ ਪੁਲਿਸ ਕਪਤਾਨ ਦਿਹਾਤੀ, ਅਨਿਲ ਕੁਮਾਰ ਇੰਸਪੈਕਟਰ ਮੁੱਖ ਅਫਸਰ ਥਾਣਾ ਬੁੱਲੋਵਾਲ ਦੀ ਅਗਵਾਹੀ ਹੇਠ ਐਸ.ਆਈ ਕਮਲਜੀਤ ਸਿੰਘ ਚੌਕੀ ਇੰਚਾਰਜ਼ ਸ਼ਾਮ ਚੌਰਾਸੀ ਥਾਣਾ ਬੁੱਲੋਵਾਲ ਸਮੇਤ ਪੁਲਿਸ ਪਾਰਟੀ ਦੁਆਰਾ ਕਾਰਵਾਈ ਕਰਦੇ ਹੋਏ ਮਿਤੀ 31-05-2023 ਨੂੰ ਗਸ਼ਤ ਬਾ ਚੈਕਿੰਗ ਦੇ ਸਿਲਸਲੇ ਵਿਚ ਅੱਡਾ ਸ਼ਾਮ ਚੌਰਾਸੀ ਵਿਖੇ ਮੌਜੂਦ ਸੀ ਤਾਂ ਖੁਫੀਆ ਇਤਲਾਹ ਮਿਲੀ ਕਿ ਗਗਨਦੀਪ ਉਰਫ ਗਗਨ ਪੁੱਤਰ ਤਰਸੇਮ ਲਾਲ ਵਾਸੀ ਸ਼ਾਮ ਚੌਰਾਸੀ ਥਾਣਾ ਬੁਲੋਵਾਲ ਜਿਲਾ ਹੁਸ਼ਿਆਰਪੁਰ ਜ਼ੋ ਨਸ਼ੇ ਦੀਆਂ ਗੋਲੀਆਂ ਸਮੇਤ ਡੱਰਗ ਮਨੀ ਕਾਬੂ ਆ ਸਕਦਾ ਹੈ ਜਿਸ ਤੇ ਐਸ.ਆਈ ਕਮਲਜੀਤ ਸਿੰਘ ਚੌਕੀ ਇੰਚਾਰਜ ਸਮੇਤ ਪੁਲਿਸ ਪਾਰਟੀ ਦੋਸ਼ੀ ਗਗਨਦੀਪ ਉਕਤ ਨੂੰ ਨੇੜੇ ਪੁਰਾਣੀ ਪੁਲਿਸ ਚੌਕੀ ਦੀ ਇਮਾਰਤ ਵਾਲੀ ਸੜਕ ਪਰ ਕਾਬੂ ਕਰਕੇ ਤਲਾਸ਼ੀ ਕਰਨ ਤੇ ਨਸ਼ੇ ਦੀਆਂ ਗੋਲੀਆਂ Tramadol Hydrochloride TabletsUPS 80 ਪੱਤੇ ਕੁੱਲ 800 ਨਸ਼ੇ ਦੀ ਗੋਲੀਆ ਅਤੇ 6200 ਰੁਪਏ ਡਰੱਗ ਮਨੀ ਬਰਾਮਦ ਕੀਤੇ ਜਿਸ ਤੇ ਦੋਸ਼ੀ ਪਰ ਮੁਕੱਦਮਾ 74 ਮਿਤੀ 31/05/2023 U/S 22,NDPS ACT ਥਾਂਣਾ ਬੁਲੋਵਾਲ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਦੋਸ਼ੀ ਪਾਸੋ ਹੋਰ ਤਸਕਰਾਂ ਬਾਰੇ ਪੁੱਛ-ਗਿੱਛ ਕੀਤੀ ਜਾ ਰਹੀ ਹੈ ਜਿਸ ਨਾਲ ਨਸ਼ੇ ਦੀ ਤਸਕਰੀ ਦੀ ਮੁਕੰਮਲ ਰੋਕਥਾਮ ਲਈ ਹੋਰ ਪੁੱਖਤਾ ਕਾਰਵਾਈ ਕੀਤੇ ਜਾ ਸਕੇ।








