Prime Punjab Times

Latest news
ਨਿਊ ਜਾਗਦੀ ਜ਼ਮੀਰ ਪ੍ਰੈੱਸ ਐਸੋਸੀਏਸ਼ਨ ਨੂੰ ਮਿਲਿਆ ਨਵਾਂ ਮਜ਼ਬੂਤ ਸਾਥ, ਕਰਮਜੀਤ ਜੰਬਾ ਤੇ ਮੈਡਮ ਅਮਨਦੀਪ ਦਾ ਸਨਮਾਨ ਸਹਿਤ... 1572 ਧੀਆਂ ਦੇ ਸੁਪਨੇ ਕੀਤੇ ਸਾਕਾਰ: ਅਸ਼ੋਕ ਭਗਤ ਦੀ ਸਮਾਜ ਸੇਵਾ ਨੂੰ ਮਿਲਿਆ ਵੱਡਾ ਸਨਮਾਨ *ਪਿੰਡ ਮੱਕੋਵਾਲ ਵਿਖੇ ਨੌਵਾ ਪੇਂਡੂ ਕ੍ਰਿਕਟ ਟੂਰਨਾਮੈਂਟ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ* ਸੀਨੀਅਰ ਮੈਡੀਕਲ ਅਫਸਰ ਵਲੋਂ ਬਲਾਕ ਭੂੰਗਾ ਅਧੀਨ ਏ.ਏ.ਕੇ ਅਰਗੋਵਾਲ, ਬਲਾਲਾ ਅਤੇ ਪੰਡੋਰੀ ਸੁਮਲਾ ਦਾ ਅਚਨਚੇਤ ਨਿਰੀਖਣ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਦੇ ਘਰ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ KMS ਕਾਲਜ ਵਿਖੇ ਨਵੇਂ ਸੈਸ਼ਨ 2026-27 ਦੀਆਂ ਕਲਾਸਾਂ ਦੀ ਸ਼ੁਰੂਆਤ ਇੰਡਕਸ਼ਨ ਪ੍ਰੋਗਰਾਮ ਦੇ ਨਾਲ – ਪ੍ਰਿੰਸੀਪਲ ਡਾ.ਮਾਨਵ ... ਗੁਆਂਢੀ ਨੇ ਤੇਜ਼+ਧਾਰ ਹਥਿਆਰ ਨਾਲ ਕੀਤਾ ਵਿਅਕਤੀ ਦਾ ਕ+ਤ+ਲ,ਪੁਲਿਸ ਵਲੋਂ ​10 ਜੁਲਾਈ ਨੂੰ ਜਲ ਸਪਲਾਈ ਮੰਤਰੀ ਮੁੰਡੀਆਂ ਦੇ ਹਲਕੇ 'ਚ ਲੱਗੇਗਾ ਪੱਕਾ ਮੋਰਚਾ : ਦਰਸ਼ਵੀਰ ਸਿੰਘ ਰਾਣਾ ਨਿਗਮ ਚੋਣਾਂ : ਰਜਿਸਟਰਡ ਦੁਕਾਨਾਂ ਅਤੇ ਅਦਾਰਿਆਂ ਦੇ ਕਰਮਚਾਰੀਆਂ ਨੂੰ ਮਿਲੇਗੀ ਤਨਖਾਹ ਸਮੇਤ ਛੁੱਟੀ ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਰਦਾਸ ਦਿਵਸ ਮਨਾਇਆ ਗਿਆ
ADVERTISEMENT
You are currently viewing 37 ਲੱਖ ਦੀ ਲਾਗਤ ਵਾਲੇ ਸਿੰਚਾਈ ਟਿਊਬਵੈੱਲ ਦਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਕੀਤਾ ਉਦਘਾਟਨ

37 ਲੱਖ ਦੀ ਲਾਗਤ ਵਾਲੇ ਸਿੰਚਾਈ ਟਿਊਬਵੈੱਲ ਦਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਕੀਤਾ ਉਦਘਾਟਨ

ਗੜ੍ਹਦੀਵਾਲਾ 23 ਦਸੰਬਰ(ਚੌਧਰੀ /ਯੋਗੇਸ਼ ਗੁਪਤਾ /ਪ੍ਰਦੀਪ ਸ਼ਰਮਾ ) : ਸੂਬੇ ਦੇ ਜੰਗਲਾਤ ਤੇ ਕਿਰਤ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਵਲੋਂ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਪਿੰਡ ਡੱਫਰ ਵਿਖੇ ਕਰੀਬ 37 ਲੱਖ ਦੀ ਲਾਗਤ ਵਾਲੇ ਸਿੰਚਾਈ ਟਿਊਬਵੈਲ ਦਾ ਉਦਘਾਟਨ ਕੀਤਾ ਗਿਆ। ਇਸ ਟਿਊਬਵੈਲ ਨਾਲ ਪਿੰਡ ਦੀ ਕਰੀਬ 90 ਏਕੜ ਜ਼ਮੀਨ ਨੂੰ ਇਸਦਾ ਫਾਇਦਾ ਮਿਲੇਗਾ। ਇਸ ਦੌਰਾਨ ਗਿਲਜ਼ੀਆਂ ਵਲੋਂ ਕਰੀਬ 5 ਲੱਖ ਦੀ ਲਾਗਤ ਵਾਲੀ ਸੰਪਰਕ ਸੜਕ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਵਾਟਰ ਰਿਸੋਰਸਜ਼ ਦੇ ਐਸ ਈ ਹਰਮਿੰਦਰਪਾਲ ਸਿੰਘ, ਐਕਸੀਐਨ ਪਾਵਰਕਾਮ ਦੇ ਵਧੀਕ ਨਿਗਰਾਨ – ਇੰਜੀਨੀਅਰ ਅਤੇ ਐਸਡੀਓ 1 ਜੋਗਿੰਦਰ ਸਿੰਘ ਅਤੇ ਸਰਪੰਚ ਹਰਦੀਪ ਸਿੰਘ ਪਿੰਕੀ ਵੀ ਹਾਜ਼ਰ ਸਨ।
 ਇੱਕ ਸਾਦੇ ਸਮਾਗਮ ਦੌਰਾਨ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਕਿਹਾ ਕਿ ਸਰਕਾਰ ਵਲੋਂ ਪਿੰਡਾਂ ਖਾਸ ਕਰਕੇ ਕੰਢੀ ਖੇਤਰ ਦੇ ਵਿਕਾਸ ਨੂੰ ਵਧੇਰੇ ਤਰਜੀਹ ਦਿੱਤੀ ਜਾ ਰਹੀ ਹੈ।ਹਲਕੇ ਅੰਦਰ ਸਿੰਚਾਈ ਸਾਧਨਾਂ ਦੀ ਘਾਟ ਨੂੰ ਦੂਰ ਕਰਨ ਲਈ ਕੰਢੀ ਦੇ ਉੜਮੁੜ ਹਲਕੇ ਦੇ 49 ਪਿੰਡਾਂ ਵਿੱਚ ਕਰੀਬ 25 ਸਿੰਚਾਈ ਟਿਊਵੈਲ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 11 ਟਿਊਵੈਲਾਂ ਦਾ ਕੰਮ ਮੁਕੰਮਲ ਨਵੀਆਂ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ ਅਤੇ ਵੱਡੀ ਸਮਰੱਥਾ ਵਾਲੇ ਟ੍ਰਾਂਸਫਾਰਮਰ ਲਗਾਏ ਗਏ ਹਨ। ਕੈਬਨਿਟ ਮੰਤਰੀ ਗਿਲਜ਼ੀਆ ਨੇ ਇਸ ਮੌਕੇ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਦੀ ਗ੍ਰਾਂਟ ਦਾ ਚੈਕ ਭੇਂਟ ਕੀਤਾ। ਸਿੰਚਾਈ ਸਾਧਨਾਂ ਦੀ ਘਾਟ ਪੂਰਾ ਕਰਕੇ ਹਲਕੇ ਨੂੰ ਹਰਿਆ ਭਰਿਆ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੇਂਡੂ ਸੰਪਰਕ ਸੜਕਾਂ ਦੀ ਖਸਤਾ ਹਾਲਤ ਸੁਧਾਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਵੱਡੀ ਪੱਧਰ ‘ਤੇ ਨਵੀਆਂ ਸੜਕਾਂ ਦਾ ਵੀ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਮੌਕੇ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।
error: copy content is like crime its probhihated