Prime Punjab Times

Latest news
ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ
ADVERTISEMENT
You are currently viewing 25 ਸਾਲ ਬਾਅਦ ਹੋਈ ਅੰਮ੍ਰਿਤਸਰ ਦੀ ਕਲਾਕਾਰ ਰਮਾ ਸੇਖੋਂ ਦੀ ਮੰਚ ਤੇ ਵਾਪਸੀ

25 ਸਾਲ ਬਾਅਦ ਹੋਈ ਅੰਮ੍ਰਿਤਸਰ ਦੀ ਕਲਾਕਾਰ ਰਮਾ ਸੇਖੋਂ ਦੀ ਮੰਚ ਤੇ ਵਾਪਸੀ

ਬਟਾਲਾ, 2 ਮਈ (ਅਵਿਨਾਸ਼ ਸ਼ਰਮਾ)

: ਅੰਮ੍ਰਿਤਸਰ ਵਿੱਚ ਹੋਏ 23ਵੇਂ ਕੌਮੀ ਨਾਟਕ ਮੇਲੇ ਦੇ ਆਖਰੀ ਦਿਨ ਨਾਟਕ “ਮਹਾਰਾਣੀ ਜਿੰਦਾਂ” ਵਿੱਚ ਪੰਜਾਬ ਦੇ ਇਤਿਹਾਸ ਨੂੰ ਬੜੇ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ ਗਿਆ ।

ਇਸ ਵਿੱਚ ਰਾਣੀ ਜਿੰਦਾਂ ਦਾ ਸ਼ਾਨਦਾਰ ਰੋਲ ਮੈਲਬਰਨ ਦੀ ਕਲਾਕਾਰ ਰਮਾ ਸੇਖੋਂ ਨੇ ਨਿਭਾਇਆ, ਉਸ ਦੀ ਅਦਾਕਾਰੀ ਤੇ ਉਸ ਦੀ ਅਵਾਜ਼ ਵਿੱਚ ਅੱਜ ਵੀ ਉਹੀ ਦਮ ਹੈ ਜੋ ਪਹਿਲਾ ਸੀ ,ਇੱਥੇ ਇਹ ਗੱਲ ਵਰਨਣ ਯੋਗ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੜ੍ਹਦਿਆਂ,ਮਨਜੀਤਪਾਲ ਕੌਰ ਦੇ ਲਿਖੇ ਨਾਟਕ ‘ਸੁੰਦਰਾਂ’ ਵਿੱਚ ਸੁੰਦਰਾਂ ਦਾ ਕਿਰਦਾਰ ਅਤੇ ‘ਕੇਵਲ ਧਾਲੀਵਾਲ’ਦੀ ਡਾਇਰੈਕਸ਼ਨ ਹੇਠ ਕਈ ਨਾਟਕਾਂ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ ਜਿਹਨਾਂ ਵਿੱਚ ਨਾਟਕ ‘ਲੂਣਾਂ’ ਵਿੱਚ ‘ਇੱਛਰਾਂ’ ਦਾ ਰੋਲ, ‘ਕੁਦੇਸਣ’, ‘ਬਿਰਖ ਅਰਜ਼ ਕਰੇ’ , ‘ਮਾਵਾਂ’ ਜਿਹੇ ਨਾਟਕਾਂ ਵਿੱਚ ਬਹੁਤ ਯਾਦਗਾਰ ਰੋਲ ਨਿਭਾਏ
ਇਸ ਤੋਂ ਬਾਅਦ ਰਮਾ ਸੇਖੋਂ ਨੇ ਆਸਟਰੇਲੀਆ ਦੇ ਸ਼ਹਿਰ ਮੈਲਬਰਨ ਵਿੱਚ ‘ਰੰਗਮੰਚਕਾਰੀ’ ਨਾਂ ਦਾ ਗਰੁੱਪ ਬਣਾਇਆ ਤੇ ਉੱਥੇ ਸਥਾਨਕ ਮਸਲਿਆਂ ਨਾਲ ਸੰਬੰਧਿਤ ਲਗਾਤਾਰ ਨਾਟਕ ਕਰ ਰਹੇ ਹਨ। ਪਿਛਲੇ ਦੋ ਮਹੀਨੇ ਤੋਂ ਉਹ ਅੰਮ੍ਰਿਤਸਰ ਵਿੱਚ ਆ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਉੱਤੇ ਸਭ ਤੋਂ ਅਹਿਮ ਕਿਰਦਾਰ ‘ਮਹਾਰਾਣੀ ਜਿੰਦਾਂ’ ਨਾਟਕ ਦੀ ਤਿਆਰੀ ਕਰ ਰਹੇ ਸਨ ।
30-ਟ ਅਪਰੈਲ ਨੂੰ ਇਸ ਨਾਟਕ ਦਾ ਸਫਲ
ਮੰਚਣ ਹੋਇਆ। ਇਸ ਨੂੰ ਲਿਖਿਆ ਤੇ ਨਿਰਦੇਸ਼ਤ ਕੀਤਾ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਤੇ ਇਸ ਵਿੱਚ ਰਮਾ ਸੇਖੋਂ ਤੋਂ ਇਲਾਵਾ ਮੰਚ-ਰੰਗਮੰਚ ਦੇ ਸੁਲ਼ਝੇ ਹੋਏ ਬਾਕਮਾਲ ਕਲਾਕਾਰ ਸ਼ਾਮਿਲ ਸਨ। ਜਿਨਾਂ ਵਿੱਚ ਗੁਰਤੇਜ ਮਾਨ ,ਸਾਜਨ ਕੋਹਿਨੂਰ ,ਦੀਪਿਕਾ,ਹਰਸ਼ੀਤਾ ( ਜਿਨਾਂ ਨੇ ਇੱਕੋ ਨਾਟਕ ਵਿੱਚ ਹੀ ਵੱਖ ਵੱਖ ਕਿਰਦਾਰ ਬੜੇ ਸ਼ਾਨਦਾਰ ਤਰੀਕੇ ਨਾਲ ਨਿਭਾਏ )ਤੇ ਦਕਸ਼ਬੀਰ (ਛੋਟਾ ਦਲੀਪ) ਨੇ ਅਦਾਕਾਰੀ ਕੀਤੀ ।ਇਸ ਦਾ ਸੰਗੀਤ ਕੁਸ਼ਾਗਰ ਕਾਲੀਆ ਨੇ ਦਿੱਤਾ ।
ਇਸ ਨਾਟਕ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਨਾਟ ਪ੍ਰੇਮੀ ਹਾਜ਼ਰ ਸਨ ਜਿਨਾਂ ਵਿੱਚ ਖ਼ਾਸ ਤੌਰ ਤੇ ਨਿਰਦੇਸ਼ਕ ਉਦੇ ਪ੍ਰਤਾਪ ਸਿੰਘ (ਫ਼ਿਲਮ ਸ਼ਾਯਰ)ਡਾ.ਹਰਭਜਨ ਸਿੰਘ ਭਾਟੀਆ , ਡਾ. ਰਵਿੰਦਰ ,ਅਨੀਤਾ ਦੇਵਗਨ, ਹਿਰਦੇਪਾਲ ਸਿੰਘ , ਲੇਖਕ ਜਗਦੀਪ ਵੜਿੰਗ ,ਅਦਾਕਾਰ ਦੀਪਕ ,ਪ੍ਰਿੰ ਗੁਰਪ੍ਰੀਤ ਕੋਰ,ਡਾ.ਅਰਵਿੰਦਰ ਕੋਰ ਧਾਲੀਵਾਲ ,ਦਵਿੰਦਰ ਦੀਦਾਰ,ਪ੍ਰੋ. ਸਰਬਜੋਤ ਸਿੰਘ ਬਹਿਲ, ਜੀਨਾਂ ਸਿੰਘ , ਗੁਰਦੇਵ ਸਿੰਘ ਮਹਿਲਾਂਵਾਲਾ , ਪਵਨਦੀਪ ,ਡਾ.ਇਕਬਾਲ ਕੋਰ ਸੌਂਦ,ਰਮੇਸ਼ ਯਾਦਵ,ਭੁਪਿੰਦਰ ਸਿੰਘ ਸੰਧੂ ,ਹੀਰਾ ਸਿੰਘ ਰੰਧਾਵਾ ,ਸੁਮੀਤ ਸਿੰਘ , ਵਿਪਨ ਧਵਨ,ਆਦਿ ਸ਼ਾਮਿਲ ਸਨ ।
ਇਸ ਤਰ੍ਹਾਂ ਦੇ ਨਾਟਕ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਸਾਡੇ ਇਤਿਹਾਸ ਨੂੰ ਸਮਝਣ ਵਿੱਚ ਮਦਦਗਾਰ ਹੋਣਗੇ ।