ਗੜ੍ਹਦੀਵਾਲਾ 30 ਜਨਵਰੀ (ਚੌਧਰੀ) : ਪੰਜਾਬ ਸਰਕਾਰ ਨੇ ਸੂਬੇ ਅੰਦਰ ਕਰੋੜਾਂ ਰੁਪਏ ਖਰਚ ਕਰਕੇ ਵਿਕਾਸ ਕਾਰਜਾਂ ਦੀ ਕੋਈ ਕਸਰ ਨਹੀਂ ਛੱਡੀ ਜਿਸ ਕਾਰਨ ਲੋਕ ਮੌਜੂਦਾ ਸਰਕਾਰ ਤੋਂ ਪੂਰੀ ਤਰ੍ਹਾਂ ਖੁਸ਼ ਅਤੇ ਸੰਤੁਸ਼ਟ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਦੇਸ਼ ਕਾਂਗਰਸ ਮੈਂਬਰ ਜੋਗਿੰਦਰ ਸਿੰਘ ਗਿਲਜੀਆਂ ਵੱਲੋਂ ਗੜ੍ਹਦੀਵਾਲਾ ਵਿਖੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ।ਇਸ ਮੌਕੇ ਉਨ੍ਹਾਂ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾਣਾ ਮੰਡੀ ਟਾਂਡਾ ਵਿਖੇ 2 ਜਨਵਰੀ 2022 ਨੂੰ ਭਾਰੀ ਜਨ ਸਮੂਹ ਨੂੰ ਸੰਬੋਧਨ ਕਰਨਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਹਲਕਾ ਟਾਂਡਾ ਅੰਦਰ ਕਰੋੜਾਂ ਰੁਪਏ ਖਰਚ ਕਰਕੇ ਵਿਕਾਸ ਕਾਰਜਾਂ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਜਾ ਰਹੀ ਅਤੇ ਇਸੇ ਸਬੰਧ ਵਿੱਚ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਤੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਕਰੋੜਾਂ ਰੁਪਏ ਦੇ ਬਣਾਏ ਜਾ ਰਹੇ ਪ੍ਰੋਜੈਕਟਾਂ ਦਾ ਆਨਲਾਈਨ ਉਦਘਾਟਨ ਵੀ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਮਾਣਯੋਗ ਮੁੱਖ ਮੰਤਰੀ ਸਰਦਾਰ ਚੰਨੀ ਅਤੇ ਸਿੰਧੂ ਵਿਕਾਸ ਵੱਡੇ ਵਿਕਾਸ ਕਾਰਜਾਂ ਦਾ ਹਲਕੇ ਅੰਦਰ ਅਨੇਕਾਂ ਹੋਰ ਵੱਡੇ ਵਿਕਾਸ ਕਾਰਜਾਂ ਦਾ ਐਲਾਨ ਕਰਨਗੇ ।ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਲਕੇ ਅੰਦਰ ਪੀਣ ਵਾਲਾ ਪਾਣੀ, ਸੜਕਾਂ ਅਤੇ ਅਨੇਕਾਂ ਹੋਰ ਸੁੱਖ ਸਹੂਲਤਾਂ ਦੇ ਕੇ ਆਮ ਜਨਤਾ ਨੂੰ ਬਹੁਤ ਸਹੂਲਤਾਂ ਦਿੱਤੀਆਂ ਹਨ। ਇਸ ਸਬੰਧੀ ਹਲਕੇ ਅੰਦਰ ਪਾਰਟੀ ਵਰਕਰਾਂ ਤੇ ਇਲਾਕੇ ਦੇ ਲੋਕਾਂ ਅੰਦਰ ਮੁੱਖ ਮੰਤਰੀ ਸਰਦਾਰ ਚੰਨੀ ਤੇ ਨਵਜੋਤ ਸਿੱਧੂ ਦੀ ਟਾਂਡਾ ਫੇਰੀ ਸੰਬੰਧੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਇਸ ਮੌਕੇ ਬਲਾਕ ਪ੍ਰਧਾਨ ਕੈਪਟਨ ਬਹਾਦਰ ਸਿੰਘ, ਸ਼ਹਿਰੀ ਪ੍ਰਧਾਨ ਸੁਦੇਸ਼ ਕੁਮਾਰ ਟੋਨੀ, ਸ਼ਹਿਰੀ ਐਸੀ ਵਿੰਗ ਪ੍ਰਧਾਨ ਕਰਨੈਲ ਸਿੰਘ ਕਲਸੀ, ਜਿਲ੍ਹਾ ਮਹਿਲਾ ਵਿੰਗ ਵਾਈਸ ਪ੍ਰਧਾਨ ਮੈਡਮ ਪ੍ਰਵੀਨ ਲਤਾ ਤੇ ਸਰੋਜ ਮਨਹਾਸ, ਬਲਾਕ ਸੰਮਤੀ ਭੂੰਗਾ ਦੀ ਵਾਈਸ ਪ੍ਰਧਾਨ ਸੁਖਵਿੰਦਰ ਕੌਰ, ਚੇਅਰਮੈਨ ਮਿਲਕ ਪਲਾਂਟ ਹੁਸਿਆਰਪੁਰ ਹਰਵਿੰਦਰ ਸਿੰਘ ਸਰਾਈ,ਸਰਪੰਚ ਹਰਦੀਪ ਸਿੰਘ ਪੈੰਕੀ,ਬਲਾਕ ਸੰਮਤੀ ਮੈਂਬਰ ਕੈਪਟਨ ਰਣਜੀਤ ਸਿੰਘ, ਕਾਂਗਰਸ ਮਹਿਲਾ ਵਿੰਗ ਪ੍ਰਧਾਨ ਸੋਨੀਆ ਕੋਡਲ,ਨਗਰ ਕੌਂਸਲ ਦੇ ਵਾਈਸ ਪ੍ਰਧਾਨ ਐਡਵੋਕੇਟ ਸੰਦੀਪ ਜੈਨ, ਯੂਥ ਵਿੰਗ ਬਲਾਕ ਪ੍ਰਧਾਨ ਅਚਿਨ ਸ਼ਰਮਾ, ਸਰਪੰਚ ਮੰਗਲ ਸਿੰਘ,ਸਰਪੰਚ ਕੁਲਵੀਰ ਸਿੰਘ,ਐਨ,ਆਰ, ਆਈ ਮਨਜੀਤ ਸਿੰਘ ਅੱਲੜ੍ਹ ਪਿੰਡ, ਸਰਪੰਚ ਚੈਚਲ ਸਿੰਘ ਬਾਹਗਾ, ਸਰਪੰਚ ਹਰਜਿੰਦਰ ਸਿੰਘ, ਸਰਪੰਚ ਕੁਲਦੀਪ ਸਿੰਘ, ਸਰਪੰਚ ਸੁਖਦੇਵ ਸਿੰਘ, ਸਰਪੰਚ ਰਾਜਿੰਦਰ ਸਿੰਘ, ਸੂਬੇਦਾਰ ਰੇਸਮ ਸਿੰਘ, ਅਜੀਤ ਕੁਮਾਰ ਘੁੱਕਾ, ਕੌਂਸਲਰ ਸੁਨੀਤਾ ਚੌਧਰੀ, ਕੌਸਲਰ ਵਿੰਦਰ ਪਾਲ,ਧਰਮਿੰਦਰ ਕਲਿਆਣ,ਚਰਨਜੀਤ ਸਿੰਘ, ਬਲਵੀਰ ਸਿੰਘ, ਕੁਲਵੰਤ ਸਿੰਘ, ਕੁਲਵੰਤ ਸਿੰਘ ਤਾਲਬ ਸਮੇਤ ਵੱਡੀ ਗਿਣਤੀ ਕਾਗਰਸੀ ਵਰਕਰ ਤੇ ਪੰਚ ਸਰਪੰਚ ਹਾਜਰ ਸਨ।