Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 142

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 142

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 142

ਬੰਦੀ ਸਿੰਘ ਰਿਹਾਅ ਕਰਵਾਉਣ ਲਈ ਉੱਠੋ ਪੰਜਾਬੀਓ ਸੰਘਰਸ਼ ਕਰੋ : ਦੇਵ ਸਰਾਭਾ 

ਹੁਸ਼ਿਆਰਪੁਰ /ਸਰਾਭਾ  12 ਜੁਲਾਈ  (ਤਰਸੇਮ ਦੀਵਾਨਾ ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 142ਵਾਂ ਦਿਨ ਪੂਰਾ ਹੋਇਆ। ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ‘ਚ ਅੱਜ ਸਹਿਯੋਗ ਦੇਣ ਲਈ ਪਹੁੰਚੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਬਾਬਾ ਬੁੱਢਾ ਦਲ 96 ਕਰੋੜੀ ਜ਼ਿਲ੍ਹਾ ਲੁਧਿਆਣਾ ਦੇ ਜੱਥੇਦਾਰ ਬਾਬਾ ਬਖ਼ਸ਼ੀਸ਼ ਸਿੰਘ ਮੁੱਲਾਂਪੁਰ,ਜਥੇਦਾਰ ਨਿਹਾਲ ਸਿੰਘ ਮਡਿਆਣੀ,ਜਰਨੈਲ ਸਿੰਘ ਮੁੱਲਾਂਪੁਰ, ਅਮਰ ਸਿੰਘ ਮੁਲਾਂਪੁਰ, ਬਲਵੀਰ ਸਿੰਘ ਨੂਰਪੁਰ,ਢਾਡੀ ਮਨਜੀਤ ਕੌਰ ਦਾਖਾ,ਕੇਵਲ ਸਿੰਘ ਮੁੱਲਾਂਪੁਰ,ਬੀਬੀ ਪਰਮਜੀਤ ਕੌਰ ਖਾਲਸਾ ਹੰਬੜਾਂ     ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਜਿਹੜੀ ਆਮ ਪਾਰਟੀ ਦੇ ਲੀਡਰ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਰੰਗਲਾ ਬਣਾਉਣ ਦੇ ਦਾਅਵੇ ਕਰਦੇ ਸੀ ਅੱਜ ਉਹ ਪੂਰੇ ਪੰਜਾਬ ਨੂੰ ਚਾਰੇ ਪਾਸਿਓਂ ਲੁੱਟਣ ਦੀ ਨੀਅਤ ਨਾਲ ਟੁੱਟ ਕੇ ਪੈ ਗਏ। ਜਿਸ ਪਾਰਟੀ ਦੇ ਦਿੱਲੀ ਵਾਲੇ ਆਕਾ ਹਰ ਰੋਜ਼ ਨਵਾਂ ਕਾਰਨਾਮਾ ਦਰਜ ਕਰਦੇ ਹਨ ਪਰ ਪੰਜਾਬ ਦੇ ਭੋਲੇ ਲੋਕ ਹਾਲੇ ਵੀ ਆਪ ਪਾਰਟੀ ਤੋਂ ਬਦਲਾਅ ਦੀ ਆਸ ਲਾਈ ਬੈਠੇ ਹਨ ।ਜਿਸ ਭਗਵੰਤ ਸਿੰਘ ਮਾਨ ਨੂੰ ਪੰਜਾਬ ਦੇ ਲੋਕਾਂ ਨੇ ਪਹਿਲਾਂ ਸੰਗਰੂਰ ਲੋਕ ਸਭਾ ਤੋਂ ਵੱਡੇ ਬਹੁਮਤ ਨਾਲ ਜਿਤਾ ਕੇ ਭੇਜਿਆ ਸੀ ਅਤੇ ਹੁਣ ਵਿਧਾਨ ਸਭਾ ‘ਚ ਸਭ ਤੋਂ ਵੱਧ ਐਮ ਐਲ ਏ ਜਿਤਾਕੇ ਭੇਜੇ ਅਤੇ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਇਆ ।ਜਦ ਕਿ ਪੰਜਾਬ ਦੀ ਬਦਕਿਸਮਤੀ ਜੋ ਵੀ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਦਾ ਹੈ  ਉਹ ਪੰਜਾਬ ਦੀਆਂ ਹੱਕੀ ਮੰਗਾਂ ਵੱਲ ਪਿੱਠ ਕਰਕੇ ਬੈਠ ਜਾਂਦੇ ਹਨ । ਜਦ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿੱਖ ਕੌਮ ਨਾਲ ਵੱਡੇ ਵਾਅਦੇ ਕੀਤੇ ਸੀ ਕਿ ਪਰ ਹੁਣ ਉਹ ਸਭ ਭੁੱਲ ਭੁਲਾ ਕੇ ਭਗਵੰਤ ਸਿੰਘ ਮਾਨ ਨੂੰ ਚਾਰੇ ਖੁੰਜੇ ਚਿੱਤ ਕਰਨ ਲਈ ਆਪਣੇ ਖਾਸ ਬੰਦਿਆਂ ਨੂੰ ਉੱਚੇ ਅਹੁਦੇ ਤੇ ਬਿਠਾ ਰਹੇ ਨੇ। ਪਰ ਆਮ ਆਦਮੀ ਪੰਜਾਬ ਪਾਰਟੀ ਦੇ ਵਲੰਟੀਅਰ ਹਾਲੇ ਵੀ ਆਮ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਮਰੀ ਜਾਂਦੇ ਹਨ ।ਜਦ ਕਿ ਸਾਡੀ ਕੋਲ ਜੋ ਪਾਣੀ ਉਸ ਨੂੰ ਪੱਕੀਆਂ ਨਹਿਰਾਂ ਬਣਾ ਕੇ ਹਰਿਆਣਾ, ਰਾਜਸਥਾਨ ਨੂੰ ਦਿੱਤਾ ਜਾ ਰਿਹਾ ਜਦ ਕੇ ਆਉਣ ਵਾਲੇ ਸਮੇਂ ‘ਚ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਦੇ ਵਾਰਸ਼ ਪਾਣੀ ਨੂੰ ਤਰਸਣਗੇ ਏਸ ਲਈ ਬੰਦੀ ਸਿੰਘ ਰਿਹਾਈ ਕਰਵਾਉਣ ਲਈ ਉੱਠੋ ਪੰਜਾਬੀਓ ਸੰਘਰਸ਼ ਕਰੋ ।ਉਨ੍ਹਾਂ ਨੇ ਆਖਰ ਵਿੱਚ ਆਖਿਆ ਕਿ ਸਿੱਖ ਕੌਮ ਦੀ ਸਭ ਤੋਂ ਵੱਡੀ ਮੰਗ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਸਜ਼ਾਵਾਂ ਦਿਓ ਅਤੇ ਬੰਦੀ ਸਿੰਘ ਰਿਹਾਅ ਕਰਵਾਉਣ ਲਈ ਇਕੱਠੇ ਹੋਵੋ । ਇਸ ਸਮੇਂ ਜਥੇਦਾਰ ਬਾਬਾ ਬਖਸ਼ੀਸ਼ ਸਿੰਘ ਮੁੱਲਾਂਪੁਰ ਨੇ ਆਖਿਆ ਕਿ ਜਿਸ ਕੌਮ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗ਼ਰੀਬ ਗੁਰਬਿਆਂ ਦੇ ਹੱਕਾਂ ਲਈ ਖੜ੍ਹਨ ਲਈ ਸਾਜਿਆ ਹੋਵੇ ਤੇ ਸਰਕਾਰਾਂ ਉਨ੍ਹਾਂ ਨੂੰ ਸਜ਼ਾ ਪੂਰੀ ਹੋਣ ਤੇ ਵੀ ਰਿਹਾਅ ਨਾ ਕਰਨ ਇਹ ਮੰਦਭਾਗਾ। ਅਸੀਂ ਗੁਰੂ ਦੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ 15 ਜੁਲਾਈ ਨੂੰ ਮੋਰਚਾ ਸਥਾਨ ਸਰਾਭਾ ਵਿਖੇ   ਇੱਕ ਪੰਥਕ ਇਕੱਠ ਕੀਤਾ ਜਾ ਰਿਹਾ ਹੈ ਸੋ ਸਮੁੱਚੀ ਸਿੱਖ ਕੌਮ ਦੀਆਂ ਹੱਕੀ ਮੰਗਾਂ ਜਲਦ ਮਨਵਾਉਣ ਲਈ ਪਹੁੰਚੋ। ਇਸ ਮੌਕੇ ਬਲਦੇਵ ਸਿੰਘ ਈਸ਼ਨਪੁਰ,ਕੁਲਦੀਪ ਸਿੰਘ ਕਿਲਾ ਰਾਏਪੁਰ,ਅਮਰਜੀਤ ਸਿੰਘ ਸਰਾਭਾ, ਮੁਖਤਿਆਰ ਸਿੰਘ ਸਰਾਭਾ,ਮੇਵਾ ਸਿੰਘ ਸਰਾਭਾ,ਅੱਛਰਾ ਸਿੰਘ ਸਰਾਭਾ ਮੋਟਰਜ਼,ਸੁਖਦੇਵ ਸਿੰਘ ਸਰਾਭਾ,ਹਰਬੰਸ ਸਿੰਘ ਪੰਮਾ ਹਿੱਸੋਵਾਲ ਆਦਿ ਹਾਜ਼ਰੀ ਭਰੀ।

ਫੋਟੋ ਮੁਨੀਰ