Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਪ੍ਰਵਾਸੀ ਭਾਰਤੀ ਸੁਰਜੀਤ ਸਿੰਘ ਰੱਤੂ ਨੇ ਸੰਗਤਪੁਰ ਸਕੂਲ ਦੇ ਨਵੀਨੀਕਰਣ ਲਈ ਭੇਜੀ 1.15 ਲੱਖ ਦੀ ਸਹਾਇਤਾ

ਪ੍ਰਵਾਸੀ ਭਾਰਤੀ ਸੁਰਜੀਤ ਸਿੰਘ ਰੱਤੂ ਨੇ ਸੰਗਤਪੁਰ ਸਕੂਲ ਦੇ ਨਵੀਨੀਕਰਣ ਲਈ ਭੇਜੀ 1.15 ਲੱਖ ਦੀ ਸਹਾਇਤਾ

ਫਗਵਾੜਾ (ਲਾਲੀ ਦਾਦਰ )

25 ਜਨਵਰੀ : ਸੰਤ ਬਾਬਾ ਨਿਹਾਲ ਸਿੰਘ ਸਕੂਲ ਡਿਵੈਲਪਮੈਂਟ ਕਮੇਟੀ ਪਿੰਡ ਸੰਗਤਪੁਰ ਤਹਿਸੀਲ ਫਗਵਾੜਾ ਵਲੋਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਅਤੇ ਮਿਆਰੀ ਸਿੱਖਿਆ ਦੇ ਉਦੇਸ਼ ਨਾਲ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਦੇ ਕਰਵਾਏ ਜਾ ਰਹੇ ਨਵੀਨੀਕਰਣ ਦੇ ਕੰਮ ਵਿਚ ਵਢਮੁੱਲਾ ਯੋਗਦਾਨ ਦਿੰਦਿਆਂ ਪ੍ਰਵਾਸੀ ਭਾਰਤੀ ਸੁਰਜੀਤ ਸਿੰਘ ਰੱਤੂ ਯੂ.ਐਸ.ਏ. ਨੇ ਇਕ ਲੱਖ ਪੰਦਰਾਂ ਹਜਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਜੀ ਹੈ। ਇਹ ਰਕਮ ਕਮੇਟੀ ਪ੍ਰਧਾਨ ਬੀਬੀ ਬਲਵਿੰਦਰ ਕੌਰ ਰੱਤੂ ਅਤੇ ਸੁਖਦੇਵ ਸਿੰਘ ਸੰਗਤਪੁਰ ਕਮੇਟੀ ਸਕੱਤਰ ਨੇ ਕਮੇਟੀ ਚੇਅਰਮੈਨ ਪਿ੍ਰੰਸੀਪਲ (ਰਿਟਾ.) ਜਸਵਿੰਦਰ ਸਿੰਘ ਬੰਗੜ ਨੂੰ ਭੇਂਟ ਕੀਤੀ। ਪਿ੍ਰੰਸੀਪਲ ਬੰਗੜ ਨੇ ਪ੍ਰਵਾਸੀ ਭਾਰਤੀ ਸੁਰਜੀਤ ਸਿੰਘ ਰੱਤੂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲ ਦੇ ਵਿਕਾਸ ਵਿਚ ਪ੍ਰਵਾਸੀ ਭਾਰਤੀਆਂ ਦਾ ਬਹੁਤ ਹੀ ਸ਼ਲਾਘਾਯੋਗ ਸਹਿਯੋਗ ਪ੍ਰਾਪਤ ਹੋ ਰਿਹਾ ਹੈ ਜਿਸਦੇ ਲਈ ਉਹ ਸਮੂਹ ਐਨ.ਆਰ.ਆਈ. ਵੀਰਾਂ ਦੇ ਧੰਨਵਾਦੀ ਹਨ। ਉਹਨਾਂ ਦੱਸਿਆ ਕਿ ਸੁਰਜੀਤ ਸਿੰਘ ਰੱਤੂ ਦਾ ਪਰਿਵਾਰ ਬੇਸ਼ਕ ਵਿਦੇਸ਼ ਵਿਚ ਰਹਿੰਦਾ ਹੈ ਪਰ ਉਹਨਾਂ ਦੇ ਦਿਲ ਵਿਚ ਹਮੇਸ਼ਾ ਆਪਣੇ ਪੰਜਾਬ ਤੇ ਪਿੰਡ ਦੀ ਬਿਹਤਰੀ ਲਈ ਕੁੱਝ ਕਰਨ ਦੀ ਲਾਲਸਾ ਹਿਲੌਰੇ ਮਾਰਦੀ ਰਹਿੰਦੀ ਹੈ। ਕਮੇਟੀ ਅਹੁਦੇਦਾਰਾਂ ਨੇ ਕਿਹਾ ਕਿ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੇ ਸਹਿਯੋਗ ਨਾਲ ਜਲਦੀ ਹੀ ਸਕੂਲ ਦੇ ਨਵੀਨੀਕਰਣ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਉਹਨਾਂ ਵਿਦਿਆਰਥੀਆਂ ਨੂੰ ਵਧੀਆ ਆਧੁਨਿਕ ਵਿਦਿਅਕ ਸਹੂਲਤਾਂ ਉਪਲੱਬਧ ਕਰਵਾਉਣ ਦੀ ਗੱਲ ਵੀ ਕਹੀ। ਇਸ ਮੌਕੇ ਸਕੂਲ ਇੰਚਾਰਜ ਪਰਮਜੀਤ ਕੌਰ ਦਾਦਰਾ, ਸੰਦੀਪ ਕੁਮਾਰ, ਅਰਸ਼ਦੀਪ ਹੈਰੀ, ਠੇਕੇਦਾਰ ਗੋਪੀ ਨਾਥ ਝਾਅ, ਜਸਵਿੰਦਰ ਕੌਰ, ਵਿਸ਼ਾਲ ਗੁਪਤਾ, ਕੀਰਤੀ ਮੱਕੜ, ਸਰਬਜੀਤ ਕੌਰ, ਨਿਰਮਲ ਸਿੰਘ, ਅਵਤਾਰ ਕੌਰ, ਜਸਬੀਰ ਕੌਰ, ਪਰਵੀਨ ਕੌਰ, ਰਜਿੰਦਰ ਸਿੰਘ, ਦਰਸ਼ਨਾ ਦੇਵੀ, ਬਾਲ ਕ੍ਰਿਸ਼ਨ ਨਾਗਰਾ ਆਦਿ ਹਾਜਰ ਸਨ।
ਤਸਵੀਰ ਸਮੇਤ।
ਕੈਪਸ਼ਨ- ਪਿੰਡ ਸੰਗਤਪੁਰ ਵਿਖੇ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਦੇ ਨਵੀਨੀਕਰਣ ਲਈ ਪ੍ਰਵਾਸੀ ਭਾਰਤੀ ਸੁਰਜੀਤ ਸਿੰਘ ਰੱਤੂ ਵਲੋਂ ਭੇਜੀ ਸਹਾਇਤਾ ਰਾਸ਼ੀ ਲਈ ਧੰਨਵਾਦ ਕਰਦੇ ਹੋਏ ਕਮੇਟੀ ਚੇਅਰਮੈਨ ਜਸਵਿੰਦਰ ਸਿੰਘ ਬੰਗੜ, ਪ੍ਰਧਾਨ ਬੀਬੀ ਬਲਵਿੰਦਰ ਕੌਰ ਰੱਤੂ ਅਤੇ ਹੋਰ।