Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਹੁਸ਼ਿਆਰਪੁਰ ਦੀ ਡਾ.ਨੀਨਾ ਸੈਣੀ ‘ਭਾਰਤ ਰਤਨ ਅਟਲ ਸਨਮਾਨ-2022’ ਨਾਲ ਸਨਮਾਨਿਤ

ਹੁਸ਼ਿਆਰਪੁਰ ਦੀ ਡਾ.ਨੀਨਾ ਸੈਣੀ ‘ਭਾਰਤ ਰਤਨ ਅਟਲ ਸਨਮਾਨ-2022’ ਨਾਲ ਸਨਮਾਨਿਤ

ਹੁਸ਼ਿਆਰਪੁਰ( ब्यूरो) 
– ਸਿੱਖਿਆ ਵਿਭਾਗ ਚੰਡੀਗੜ੍ਹ ਤੋਂ ਬਤੌਰ ਪੰਜਾਬੀ ਲੈਕਚਰਾਰ ਵਜੋਂ ਦੇ ਚੁੱਕੇ ਹਨ ਸੇਵਾਵਾਂ 
– ਹੁਣ ਤੱਕ ਦਸ ਸਾਂਝੇ ਕਾਵਿ ਅਤੇ ਕਹਾਣੀ ਸੰਗ੍ਰਹਿ ਤੋਂ ਇਲਾਵਾ ਇੱਕ ਮੌਲਿਕ ਪੁਸਤਕ ਦੀ ਹੋ ਚੁੱਕੀ ਹੈ ਪ੍ਰਕਾਸ਼ਨਾਂ
–ਜੋਤਿਸ਼ ਵਿੱਚ ਵੀ ਹਾਸਲ ਕਰ ਚੁੱਕੇ ਹਨ ਡਾਕਟਰੇਟ ਦੀ ਡਿਗਰੀ
29 ਦਸੰਬਰ : ਪੰਜਾਬ ਦੀ ਪ੍ਰਸਿੱਧ ਕਵਿਤਰੀ ਅਤੇ ਕਹਾਣੀਕਾਰ ਹੁਸ਼ਿਆਰਪੁਰ ਦੀ ਡਾ. ਨੀਨਾ ਸੈਣੀ ਨੂੰ ਹਾਲ ਹੀ ਵਿੱਚ ‘ਭਾਰਤ ਰਤਨ ਅਟਲ ਸਨਮਾਨ-2022’ ਨਾਲ ਸਨਮਾਨਿਤ ਕੀਤਾ ਗਿਆ।  25 ਦਸੰਬਰ ਨੂੰ ਲਖਨਊ (ਉੱਤਰ ਪ੍ਰਦੇਸ਼) ਵਿਖੇ ਪੱਤਰਕਾਰਾਂ ਦੀ ਕੌਮੀ ਸੰਸਥਾ ਪ੍ਰਿੰਟ ਮੀਡੀਆ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਵੱਲੋਂ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਗਿਆ। ਉਨ੍ਹਾਂ ਦੇ ਇਸ ਸਨਮਾਨ ‘ਤੇ ਸਾਹਿਤਕ ਖੇਤਰ ਵਿਚ ਖੁਸ਼ੀ ਦਾ ਮਾਹੌਲ ਹੈ। ਚੰਡੀਗੜ੍ਹ ਸਿੱਖਿਆ ਵਿਭਾਗ ਤੋਂ ਸੇਵਾਮੁਕਤ ਪੰਜਾਬੀ ਲੈਕਚਰਾਰ ਡਾ. ਨੀਨਾ ਸੈਣੀ ਨੇ 10 ਕਹਾਣੀਆਂ ਅਤੇ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁਕੇ ਹਨ।  ਐਮ.ਏ., ਬੀ.ਐਡ, ਐਮ.ਐੱਡ  ਅਤੇ ਪੀ.ਐਚ.ਡੀ (ਜੋਤਿਸ਼ ਅਤੇ ਵਾਸਤੂ) ਹੋਣ ਦੇ ਬਾਵਜੂਦ ਪੰਜਾਬੀ ਕਵਿਤਾ ਅਤੇ ਕਹਾਣੀ ਲਿਖਣ ਵਿੱਚ ਉਨ੍ਹਾਂ ਦੀ ਰੁਚੀ ਨੇ ਉਨ੍ਹਾਂ ਨੂੰ ਸਾਹਿਤ ਦੇ ਇਸ ਖੇਤਰ ਵਿੱਚ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੂੰ ਅਵਾਰਡ ਆਫ ਆਨਰ(ਜੋਤਿਸ਼ ਪ੍ਰਾਂਗਣ) ਅਤੇ ਅਵਾਰਡ ਆਫ਼ ਆਨਰ ਅਖਿਲ ਭਾਰਤੀ ਜੋਤਿਸ਼ ਮੰਚ ਤੋਂ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਅਤੇ ਉਹ ਇੱਕ ਪ੍ਰਮਾਣਿਤ ਮੈਗਾ ਵਾਸਤੂ ਮਾਹਿਰ ਵੀ ਹੈ।
 ਸਾਹਿਤ ਅਤੇ ਜੋਤਿਸ਼ ਦੇ ਖੇਤਰ ਵਿਚ ਜ਼ਿਲ੍ਹੇ ਦਾ ਨਾਂ ਰੌਸ਼ਨ ਕਰਨ ਵਾਲੀ ਨੀਨਾ ਸੈਣੀ ਦਾ ਕਹਿਣਾ ਹੈ ਕਿ ਬਚਪਨ ਵਿਚ ਮਾਂ ਅਤੇ ਗ੍ਰੈਜੂਏਸ਼ਨ ਕਰਦੇ ਸਮੇਂ ਵੱਡੇ ਭਰਾ ਦੀ ਮੌਤ ਤੋਂ ਬਾਅਦ ਉਹਨਾਂ ਨੇ ਆਪਣੀਆਂ ਭਾਵਨਾਵਾਂ ਨੂੰ ਕਵਿਤਾ ਦੇ ਰੂਪ ਵਿਚ ਪ੍ਰਗਟ ਕੀਤਾ, ਜਿਸ ਤੋਂ ਬਾਅਦ ਕਵਿਤਾ ਲੇਖਣ ਪ੍ਰਤੀ ਊਨਾ ਦਾ ਰੁਝਾਨ ਵਧਿਆ। ਐਮ.ਐੱਡ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਚੰਡੀਗੜ੍ਹ ਸਕੂਲ ਸਿੱਖਿਆ ਵਿਭਾਗ ਵਿੱਚ ਪੰਜਾਬੀ ਅਧਿਆਪਕ ਵਜੋਂ ਨੌਕਰੀ ਕਰਨ ਲੱਗ ਪਿਆ, ਪਰ ਸਾਹਿਤ ਨਾਲ ਉਨ੍ਹਾਂ ਦਾ ਮੋਹ ਕਾਇਮ ਰਿਹਾ।  ਲਿਖਦੇ-ਲਿਖਦੇ ਉਨ੍ਹਾਂ ਦੇ ਹੁਣ ਤੱਕ ਦਸ ਸਾਂਝੇ ਕਾਵਿ ਅਤੇ ਕਹਾਣੀ ਸੰਗ੍ਰਹਿ ਜਿਨ੍ਹਾਂ ਵਿੱਚ ਰੰਗਰੇਜ਼, ਦੁਖਾਂਤ, ਕਲਮਾਂ ਦੀ ਸਾਂਝ, ਵੇਹੜੇ ਦੀਆ ਰੌਣਕਾਂ, ਕਾਵਿਆਂਜਲੀ, ਧੀਆਂ ਭੈਣਾਂ ਸਾਂਝੀਆਂ, ਸਿਰਜਕ, ਗੁਲਦਾਨ ਅਤੇ ਸਾਂਝੀ ਕਹਾਣੀ ਸੰਗ੍ਰਹਿ ਵਿੱਚ ਜਜ਼ਬਾਤਾਂ ਦੇ ਪਰਦੇ, ਨਾਰੀ ਮਨ ਕਹਾਣੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਇਸ ਤੋਂ ਇਲਾਵਾ ਉਨ੍ਹਾਂ ਦੀ ਆਪਣੀ ਮੌਲਿਕ ਪੁਸਤਕ ‘ਸੱਧਰਾਂ ਦੀ ਹਵੇਲੀ’ ਵੀ ਲੋਕ ਅਰਪਿਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕਵਿਤਾ ਲਿਖਣ ਦੇ ਨਾਲ-ਨਾਲ ਉਨਾ ਦੀ ਜੋਤਿਸ਼ ਦੇ ਖੇਤਰ ਵਿਚ ਵੀ ਰੁਚੀ ਵਧੀ, ਜਿਸ ਵਿਚ ਉਨਾ ਨੇ ਵੱਖ-ਵੱਖ ਵਿਸ਼ਿਆਂ ਵਿਚ ਮੁਹਾਰਤ ਹਾਸਲ ਕਰਦੇ ਹੋਏ ਡਾਕਟਰੇਟ ਦੀ ਡਿਗਰੀ ਅਤੇ ਹੋਰ ਕਈ ਸਨਮਾਨ ਹਾਸਲ ਕੀਤੇ।
 ਡਾ: ਨੀਨਾ ਸੈਣੀ ਨੇ ਦੱਸਿਆ ਕਿ ਉਨ੍ਹਾਂ ਦੇ ਸਾਹਿਤਕ ਸਫ਼ਰ ਵਿੱਚ ਉਨ੍ਹਾਂ ਦੇ ਪਤੀ ਸੇਵਾਮੁਕਤ ਬੈਂਕ ਮੈਨੇਜਰ ਅਜੀਤ ਸਿੰਘ ਧਨੋਆ ਦਾ ਬਹੁਤ ਸਹਿਯੋਗ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇੱਕ ਹੋਰ ਮੌਲਿਕ ਪੁਸਤਕ ਵੀ 2023 ਵਿੱਚ ਜਲਦੀ ਹੀ ਲੋਕਾਂ ਤੱਕ ਪਹੁੰਚ ਜਾਵੇਗੀ। ਉਨ੍ਹਾਂ ਦੱਸਿਆ ਕਿ ਰੇਕੀ ਗ੍ਰੈਂਡ ਮਾਸਟਰ, ਜੋਤਿਸ਼, ਨਾੜੀ ਜੋਤਿਸ਼, ਅੰਕ ਜੋਤਿਸ਼, ਟੈਰੋ ਕਾਰਡ ਰੀਡਰ, ਵਾਸਤੂ ਮਾਹਿਰ, ਪਾਸਟ ਲਾਈਫ ਰਿਗਰੈਸ਼ਨ, ਫੇਸ ਰੀਡਰ, ਪਾਮਿਸਟ, ਸਵਿਚ ਵਰਡਜ਼, ਏਂਜਲ ਥੈਰੇਪਿਸਟ, ਈ.ਐੱਫ.ਟੀ. ਦਾ ਊਨਾ ਨੂੰ ਕਾਫੀ ਤਜਰਬਾ ਹੈ ਅਤੇ ਇਨ੍ਹਾਂ ਵਿਸ਼ਿਆਂ ‘ਤੇ ਉਹ ਹਮੇਸ਼ਾ ਲੋਕਾਂ ਤੱਕ ਆਪਣੀ ਰਾਏ ਪਹੁੰਚਾਉਂਦੇ ਰਹੇ ਹਨ।
—