Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਬਲਾਕ ਫਗਵਾੜਾ ਪੰਚਾਇਤ ਸਕੱਤਰ ਯੂਨੀਅਨ ਨੇ ਸ਼ੁਰੂ ਕੀਤੀ ਕਲਮ ਛੋੜ ਹੜਤਾਲ

ਬਲਾਕ ਫਗਵਾੜਾ ਪੰਚਾਇਤ ਸਕੱਤਰ ਯੂਨੀਅਨ ਨੇ ਸ਼ੁਰੂ ਕੀਤੀ ਕਲਮ ਛੋੜ ਹੜਤਾਲ

ਫਗਵਾੜਾ (ਲਾਲੀ ਦਾਦਰ )

* ਪੰਜਾਬ ਪ੍ਰਧਾਨ ਨਾਲ ਵਿਭਾਗੀ ਡਾਇਰੈਕਟਰ ਦੀ ਬਦਸਲੂਕੀ ਪ੍ਰਤੀ ਪ੍ਰਗਟਾਇਆ ਰੋਸ

22 ਨਵੰਬਰ : ਪੰਚਾਇਤ ਸਕੱਤਰ ਯੂਨੀਅਨ ਪੰਜਾਬ ਦੇ ਸੱਦੇ ’ਤੇ ਅੱਜ ਬਲਾਕ ਫਗਵਾੜਾ ਪੰਚਾਇਤ ਸਕੱਤਰ ਯੂਨੀਅਨ ਵੱਲੋਂ ਬਲਾਕ ਪ੍ਰਧਾਨ ਸੰਜੀਵ ਕੁਮਾਰ ਦੀ ਅਗਵਾਈ ਹੇਠ ਬੀ.ਡੀ.ਪੀ.ਓ. ਦਫ਼ਤਰ ਫਗਵਾੜਾ ਵਿਖੇ ਕਲਮਛੋੜ ਹੜਤਾਲ ਸ਼ੁਰੂ ਕੀਤੀ ਗਈ। ਇਸ ਦੌਰਾਨ ਪੰਜਾਬ ਸਰਕਾਰ ਅਤੇ ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਡਾਇਰੈਕਟਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਬਲਾਕ ਪ੍ਰਧਾਨ ਸੰਜੀਵ ਕੁਮਾਰ ਤੋਂ ਇਲਾਵਾ ਵਿਸ਼ੇਸ਼ ਤੌਰ ’ਤੇ ਪਹੁੰਚੇ ਯੂਨੀਅਨ ਦੇ ਜ਼ਿਲ੍ਹਾ ਕੈਸ਼ੀਅਰ ਮਲਕੀਤ ਚੰਦ ਨੇ ਦੱਸਿਆ ਕਿ ਪੰਚਾਇਤ ਸਕੱਤਰਾਂ ਪਾਸੋਂ ਹੋਰ ਵਿਭਾਗਾਂ ਦੇ ਵਾਧੂ ਕੰਮ ਲਏ ਜਾ ਰਹੇ ਹਨ ਅਤੇ ਤਨਖਾਹਾਂ ਵੀ ਸਮੇਂ ਸਿਰ ਨਹੀਂ ਮਿਲ ਰਹੀ। ਇਸ ਸਬੰਧੀ ਜਦੋਂ ਯੂਨੀਅਨ ਦੇ ਪੰਜਾਬ ਪ੍ਰਧਾਨ ਸੁਖਪਾਲ ਸਿੰਘ ਗਿੱਲ ਨੇ ਵਿਭਾਗ ਦੇ ਡਾਇਰੈਕਟਰ ਨਾਲ ਗੱਲ ਕਰਨੀ ਚਾਹੀ ਤਾਂ ਯੂਨੀਅਨ ਦੀ ਸਮੱਸਿਆ ਸੁਣਨ ਅਤੇ ਕੋਈ ਢੁੱਕਵਾਂ ਹੱਲ ਕੱਢਣ ਦੀ ਬਜਾਏ ਉਕਤ ਅਧਿਕਾਰੀ ਨੇ ਯੂਨੀਅਨ ਮੁਖੀ ਨਾਲ ਹੀ ਮਾੜਾ ਵਿਵਹਾਰ ਕੀਤਾ, ਜਿਸ ਕਾਰਨ ਪੰਜਾਬ ਭਰ ਦੇ ਯੂਨੀਅਨ ਮੈਂਬਰਾਂ ਵਿੱਚ ਡੂੰਘਾ ਰੋਸ ਹੈ। ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਇਹ ਅੰਦੋਲਨ ਪ੍ਰਤੀਕਾਤਮਕ ਹੈ ਜੋ 25 ਨਵੰਬਰ ਤੱਕ ਜਾਰੀ ਰਹੇਗਾ। ਪਰ ਜੇਕਰ ਵਿਭਾਗੀ ਡਾਇਰੈਕਟਰ ਨੇ ਆਪਣੀ ਗਲਤੀ ਦੀ ਮੁਆਫੀ ਨਾ ਮੰਗੀ ਅਤੇ ਯੂਨੀਅਨ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਤਾਂ ਮੁੜ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਸੁਲੱਖਣ ਸਿੰਘ ਟੀ.ਸੀ., ਸੁਰਿੰਦਰਪਾਲ ਸਿੰਘ ਏ.ਪੀ.ਓ ਮਨਰੇਗਾ, ਜਸਕਰਨ ਵਰਮਾ ਟੀ.ਏ., ਅਮਨਦੀਪ ਜੇ.ਈ., ਜੀ.ਆਰ.ਐਸ. ਤਲਵਿੰਦਰ ਸਿੰਘ ਭੁੱਲਰ, ਰਮਨ ਕੁਮਾਰੀ, ਸੋਨੀਆ, ਰੋਸ਼ਨੀ, ਪੰਚਾਇਤ ਸਕੱਤਰ ਗੁਰਮੇਲ ਸਿੰਘ, ਬਿੰਦਰ ਸਿੰਘ ਰਾਵਲਪਿੰਡੀ, ਸੁਦੀਸ਼ ਕੁਮਾਰ, ਦਲਵੀਰ ਸਿੰਘ, ਸੁਰਿੰਦਰ ਪਟਵਾਰੀ, ਪ੍ਰਿਅੰਕਾ ਅਤੇ ਆਸ਼ਾ ਕੰਪਿਊਟਰ ਅਪਰੇਟਰ, ਦੇਸਰਾਜ ਬਘਾਣਾ ਸਰਪੰਚ, ਪਰਮਜੀਤ ਖਲਵਾੜਾ, ਪੁਰਸ਼ੋਤਮ ਲਾਲ, ਮਨਜੀਤ ਸਿੰਘ ਬਰਨਾ, ਯੂ.ਟੀ.ਏ., ਨਵਜੋਤ ਸਿੰਘ, ਬਲਜਿੰਦਰ ਕੌਰ, ਸ਼ਾਲੂ, ਸੁਰਜੀਤ ਸਿੰਘ, ਸਰਪੰਚ ਗੁਲਜ਼ਾਰ ਸਿੰਘ ਅਕਾਲਗੜ੍ਹ, ਬੀਬੀ ਪਰਮਜੀਤ ਕੌਰ ਸਰਪੰਚ ਵਰਿਆਹਾਂ, ਬੀਬੀ ਸੰਤੋਸ਼ ਕੁਮਾਰ ਸਰਪੰਚ ਜਗਤਪੁਰ ਜੱਟਾਂ, ਰਾਮਪਾਲ ਸਰਪੰਚ ਸਾਹਨੀ, ਦਵਿੰਦਰ ਸਿੰਘ ਸਰਪੰਚ ਖਲਿਆਣ, ਭੁਪਿੰਦਰ ਸਿੰਘ ਗਿੱਲ, ਹਰਜੀਤ ਸਿੰਘ ਲਾਡੀ, ਦੇਸਰਾਜ ਝੱਮਟ, ਪਰਮਜੀਤ ਖਲਵਾੜਾ, ਪਰਮਜੀਤ ਕੌਰ ਸਰਪੰਚ ਪ੍ਰੇਮਪੁਰ, ਨਰਿੰਦਰ ਸਿੰਘ, ਕਾਮਰੇਡ ਰਣਦੀਪ ਸਿੰਘ ਰਾਣਾ, ਕਾਮਰੇਡ ਰਣਜੀਤ ਸਿੰਘ ਸਾਹਨੀ ਆਦਿ ਹਾਜ਼ਰ ਸਨ।

ਕੈਪਸ਼ਨ: ਫਗਵਾੜਾ ਦੇ ਬੀਡੀਪੀਓ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਪੰਚਾਇਤ ਸਕੱਤਰ ਯੂਨੀਅਨ ਦੇ ਮੈਂਬਰਾਂ ਦੇ ਨਾਲ ਵੱਖ-ਵੱਖ ਪਿੰਡਾਂ ਦੇ ਪੰਚ, ਸਰਪੰਚ।