Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ‘ਫੌਜੀ’’ ਸਾਡੇ ਦੇਸ਼ ਦਾ ਮਾਣ ਹਨ ਉਨਾਂ ਦਾ ਸਨਮਾਨ ਨੇਤਾਵਾਂ ਤੋਂ ਕਿਤੇ ਵੱਧ ਹੋਣਾ ਚਾਹੀਦੈ

‘ਫੌਜੀ’’ ਸਾਡੇ ਦੇਸ਼ ਦਾ ਮਾਣ ਹਨ ਉਨਾਂ ਦਾ ਸਨਮਾਨ ਨੇਤਾਵਾਂ ਤੋਂ ਕਿਤੇ ਵੱਧ ਹੋਣਾ ਚਾਹੀਦੈ

ਬਟਾਲਾ,(ਅਵਿਨਾਸ਼ ਸ਼ਰਮਾ)

6 ਦਸੰਬਰ :  ‘‘ਫੌਜੀ’’ ਸਾਡੇ ਦੇਸ਼ ਦਾ ਮਾਣ ਹਨ ਉਨਾਂ ਦਾ ਸਨਮਾਨ ਨੇਤਾਵਾਂ ਤੋਂ ਕਿਤੇ ਵੱਧ ਹੋਣਾ ਚਾਹੀਦਾ ਹੈ। ਸੁਨਹਿਰਾ ਭਾਰਤ ਰਜਿ. ਪੰਜਾਬ ਦੀ ਇੱਕ ਅਹਿਮ ਮੀਟਿੰਗ ਵਿੱਚ ਸੁਸਾਇਟੀ ਦੇ ਪੰਜਾਬ ਪ੍ਰਧਾਨ ਅਤੇ ਜਰਨਲਿਸਟ ਐਸੋਸੀਏਸ਼ਨ ਰਜਿ. ਪੰਜਾਬ ਦੇ ਪ੍ਰਧਾਨ ਸ਼੍ਰੀ ਜੋਗਿੰਦਰ ਅੰਗੂਰਾਲਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਕਿਹਾ ਕਿ ਫੌਜ ‘ਚ ਸਾਡੇ ਨੌਜਵਾਨ ਸਭ ਕੁੱਝ ਦਾਅ ‘ਤੇ ਲਾ ਕੇ ਸ਼ਾਮਲ ਹੁੰਦੇ ਹਨ। ਦੇਸ਼ ਦੀ ਰੱਖਿਆ ਲਈ ਜਾਨ ਵਾਰ ਦਿੰਦੇ ਹਨ ਅਤੇ 21-22 ਸਾਲ ਦੀ ਉਮਰ ‘ਚ ਜਦੋਂ ਸੁਪਨੇ ਉਮੰਗ ਭਰ ਰਹੇ ਹੁੰਦੇ ਹਨ ਉਦੋਂ ਉਹ ਸਿਆਚਿਨ ਦੇ ਗਲੇਸ਼ੀਅਰ ਤੋਂ ਲੈ ਕੇ ਜੈਸਲਮੇਰ ਦੇ ਮਾਰੂਥਲਾਂ ਅਤੇ ਅਰੁਣਾਂਚਲ ਪ੍ਰਦੇਸ਼ ਦੇ ਔਖੇ ਸਰਹੱਦੀ ਇਲਾਕੇ ‘ਚ ਫਰਜ਼ ਨਿਭਾਉਂਦੇ ਹਨ ਅਤੇ ਦੁਸ਼ਮਣਾਂ ਦਾ ਸਾਹਮਣਾ ਕਰਦੇ ਹੋਏ ਸ਼ਹੀਦ ਵੀ ਹੋ ਜਾਂਦੇ ਹਨ। ਪ੍ਰਧਾਨ ਸ਼੍ਰੀ ਅੰਗੂਰਾਲਾ ਨੇ ਕਿਹਾ ਕਿ ਸ਼ਹੀਦ ਹੋਣ ਵਾਲੇ ਜਾਂ ਆਪਣਾ ਘਰ ਬਾਹਰ ਛੱਡ ਕੇ ਦੇਸ਼ ਦੀ ਰੱਖਿਆ ਕਰਨ ਵਾਲੇ ਫੌਜੀਆਂ ਦੇ ਪਰਿਵਾਰਾਂ ’ਤੇ ਕੀ ਬੀਤਦੀ ਹੈ ਇਸ ਦਾ ਕੀ ਆਮ ਭਾਰਤੀਆਂ ਨੇ ਕਦੀ ਅਹਿਸਾਸ ਕੀਤਾ ਹੈ? ਉਨਾਂ ਕਿਹਾ ਕਿ ਭਾਰਤੀ ਤਿਓਹਾਰਾਂ ਵਿੱਚ ਦੇਸ਼ ਦੇ ਲੋਕ ਜੋ ਆਨੰਦ ਮਾਣਦੇ ਹਨ ਅਤੇ ਤਿਓਹਾਰਾਂ ਮੌਕੇ ਖੁਸ਼ੀਆਂ ਮਨਾਉਂਦੇ ਹਨ ਉਹ ਇੰਨਾਂ ਫੌਜੀਆਂ ਦੀ ਬਦੌਲਤ ਹੀ ਹੈ ਜੋ ਕਿ ਦੁਸ਼ਮਣਾਂ ਦਾ ਮੁਕਾਬਲਾ ਕਰਕੇ ਦੇਸ਼ ਦੀ ਰੱਖਿਆ ਕਰਦੇ ਹਨ ਅਤੇ ਬਹੁਤ ਸਾਰੀਆਂ ਖੁਸ਼ੀਆਂ ਵਾਲੇ ਤਿਓਹਾਰ ਉਹ ਆਪਣੀਆਂ ਡਿਊਟੀ ਸਮੇਂ ਹੀ ਮਨਾਉਂਦੇ ਹਨ। ਉਨਾਂ ਕਿਹਾ ਕਿ ਸੋਸ਼ਲ ਮੀਡਆ ‘ਤੇ ਜਿਹੜੇ ਲੋਕ ਫੌਜੀਆਂ ਦਾ ਮਜ਼ਾਕ ਉਡਾਉਂਦੇ ਹਨ ਤਾਂ ਉਨਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਇਸ ਦੇ ਨਾਲ ਹੀ ਸੁਨਹਿਰਾ ਭਾਰਤ ਦੇ ਹਾਜ਼ਰੀਨ ਅਹੁਦੇਦਾਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਫੌਜੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਵਿੱਚ ਵਾਧਾ ਹੋਣਾ ਚਾਹੀਦਾ ਹੈ ਅਤੇ ਸ਼ਹੀਦ ਹੋ ਜਾਣ ਵਾਲੇ ਫੌਜੀਆਂ ਦੇ ਪਰਿਵਾਰਾਂ ਨੂੰ ਬਾਅਦ ਵਿੱਚ ਕੋਈ ਮੁਸ਼ਕਿਲ ਨਹੀਂ ਆਉਣੀ ਚਾਹੀਦੀ। ਸਾਰੇ ਸੁਨਹਿਰਾ ਭਾਰਤ ਦੇ ਸਾਥੀਆਂ ਨੇ ਕਿਹਾ ਕਿ ਪੰਜਾਬ ਪ੍ਰਧਾਨ ਸ਼੍ਰੀ ਜੋਗਿੰਦਰ ਅੰਗੂਰਾਲਾ ਦੀ ਅਗਵਾਈ ਹੇਠ ਪੰਜਾਬ ਵਿੱਚ ਜੇਕਰ ਕਿਸੇ ਵੀ ਫੌਜੀ ਜਾਂ ਪੁਲਿਸ ਮੁਲਾਜ਼ਮ ਸ਼ਹੀਦ ਪਰਿਵਾਰ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਸੁਨਹਿਰਾ ਭਾਰਤ ਸੁਸਾਇਟੀ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ
ਸੁਨਹਿਰਾ ਭਾਰਤ ਰਜਿ. ਪੰਜਾਬ ਦੇ ਜਿਲਾ ਗੁਰਦਾਸਪੁਰ ਯੂਨਿਟ ਦੇ ਪ੍ਰਧਾਨ ਰੋਹਿਤ ਅਗਰਵਾਲ, ਸੁਨਹਿਰਾ ਭਾਰਤ ਦੇ ਸਾਰੇ ਹੀ ਸੀਨੀਅਰ ਅਹੁਦੇਦਾਰ ਜਿੰਨਾਂ ਵਿੱਚ ਸਰਵ ਸ਼੍ਰੀ ਰਵੀ ਸ਼ਰਮਾ, ਜਗਤਪਾਲ ਮਹਾਜਨ, ਈਸ਼ੂ ਰਾਂਚਲ, ਅਸ਼ਵਨੀ ਅਗਰਵਾਲ (ਹੈਪੀ ਟੋਕਾ), ਗੁਰਵਿੰਦਰ ਗੁੱਲੂ ਸ਼ਰਮਾ, ਰਜੇਸ਼ ਢੱਲ, ਲਵਲੀ ਕੁਮਾਰ, ਮੁਨੀਸ਼ ਤ੍ਰੇਹਨ, ਹਰਪ੍ਰੀਤ ਰਾਜੂ, ਮਨੀਸ਼ ਸੋਢੀ, ਸੰਜੂ ਮਹਿਤਾ, ਸੁਨੀਲ ਚੰਗਾ, ਵਿਨੋਦ ਕੁਮਾਰ, ਮੁਨੀਸ਼ ਹਾਂਡਾ, ਸੱਤਪਾਲ ਸਲਹੋਤਰਾ ਆਦਿ ਹਾਜ਼ਰ ਸਨ।

error: copy content is like crime its probhihated