ਨਵੀਂ ਦਿੱਲੀ : ਪੰਜਾਬ ਵਿਧਾਨਸਭਾ ਦੀਆਂ ਚੋਣਾਂ ਨੂੰ ਲੈ ਕੇ ਅੱਜ ਭਾਜਪਾ, ਕੈਪਟਨ ਅਤੇ ਢੀਂਡਸਾ ਵਲੋਂ ਗਠਜੋੜ ਪੱਕਾ ਕਰ ਲਿਆ ਹੈ। ਅੱਜ ਦੀ ਇਹ ਮੀਟਿੰਗ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਘਰ ਬੁਲਾਈ ਸੀ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ,ਸੁਖਦੇਵ ਸਿੰਘ ਢੀਂਡਸਾ,ਭਾਜਪਾ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਅਤੇ ਭਾਜਪਾ ਦੇ ਪ੍ਰਧਾਨ ਹਾਜਰ ਸਨ । ਇਸ ਮੌਕੇ ਇਹ ਫੈਸਲਾ ਹੋਇਆ ਕੇ ਸ਼ਹਿਰੀ ਹਲਕਿਆਂ ਤੇ ਭਾਜਪਾ ਚੋਣ ਲੜੇਗੀ ਤੇ ਪੇਂਡੂ ਹਲਕਿਆਂ ਵਿੱਚ ਕੈਪਟਨ ਅਤੇ ਢੀਂਡਸਾ ਦੀ ਪਾਰਟੀ ਚੋਣਾਂ ਲੜਨਗੇ । ਦੋਵੇਂ ਪਾਰਟੀਆਂ ਨੇ ਵਿਧਾਨ ਸਭਾ ਚੋਣਾਂ ਇਕੱਠਿਆਂ ਲੜਨ ਦਾ ਐਲਾਨ ਕਰ ਦਿੱਤਾ ਹੈ, ਪਰ ਅਜੇ ਤੱਕ ਸੀਟਾਂ ਦੀ ਵੰਡ ਦਾ ਫਾਰਮੂਲਾ ਨਹੀਂ ਐਲਾਨਿਆ ਹੈ। ਸੂਤਰਾਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵੱਲੋਂ ਸੋਮਵਾਰ ਨੂੰ ਸੀਨੀਅਰ ਭਾਜਪਾ ਆਗੂਆਂ ਨਾਲ ਮੁਲਾਕਾਤ ਕਰਕੇ ਫਾਰਮੂਲੇ ਨੂੰ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਲਈ ਬੀਜੇਪੀ, ਕੈਪਟਨ ਅਤੇ ਢੀਂਡਸਾ ਚ ਹੋਇਆ ਗਠਜੋੜ ਪੱਕਾ..
- Post published:December 27, 2021
You Might Also Like
ਦਿੱਲੀ ਜੰਤਰ ਮੰਤਰ ਅੱਜ ਫਿਰ ਕਿਸਾਨਾਂ ਦਾ ਆਇਆ ਹੜ੍ਹ..
JOURNALIST’S की प्रसिद्ध संस्था Digital Media Association(DMA) ने फूलों का गुलदस्ता भेंट कर जालंधर के नए डिप्टी कमिश्नर का किया स्वागत, DC जसप्रीत सिंह बोले- Reporters की हरेक समस्या को पहल के आधार पर करेंगे हल*
ਅਕਾਲੀ-ਭਾਜਪਾ ਗਠਜੋੜ ਦੀਆਂ ਚਰਚਾਵਾਂ ਨੂੰ ਲੈ ਕੇ ਕਾਰਜਕਰਤਾਵਾਂ ‘ਚ ਦੇਖਣ ਨੂੰ ਮਿਲ ਰਿਹਾ ਭਾਰੀ ਉਤਸ਼ਾਹ
CM ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ…..







