Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਪੇਪਰਾਂ ਵਿੱਚ ਫੇਲ ਹੋ ਜਾਣ ਦੇ ਡਰ ਤੋਂ ਅਚਾਨਕ ਲਾਪਤਾ ਹੋਏ ਦੋ ਬੱਚਿਆਂ ਨੂੰ ਹੁਸ਼ਿਆਰਪੁਰ ਪੁਲਿਸ ਨੇ ਲੱਭ ਕੇ ਪਰਿਵਾਰ ਦੇ ਕੀਤਾ ਹਵਾਲੇ

ਪੇਪਰਾਂ ਵਿੱਚ ਫੇਲ ਹੋ ਜਾਣ ਦੇ ਡਰ ਤੋਂ ਅਚਾਨਕ ਲਾਪਤਾ ਹੋਏ ਦੋ ਬੱਚਿਆਂ ਨੂੰ ਹੁਸ਼ਿਆਰਪੁਰ ਪੁਲਿਸ ਨੇ ਲੱਭ ਕੇ ਪਰਿਵਾਰ ਦੇ ਕੀਤਾ ਹਵਾਲੇ

ਹੁਸ਼ਿਆਰਪੁਰ (PPT NEWS) 

19 ਦਸੰਬਰ : ਮਿਤੀ 25-11-2022 ਨੂੰ ਜਸਕਰਨ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਸੰਤੋਖ ਨਗਰ ਅਤੇ ਧਰੁਵ ਪੁੱਤਰ ਸੋਹਣ ਲਾਲ ਵਾਸੀ ਸੁਤੈਹਰੀ ਰੋਡ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਜੋ ਸੈਂਟ ਸੋਲਜਰ ਲਕਸ਼ਮੀ ਇੰਨਕਲੇਵ ਮਾਊਟ ਐਵੀਨਊ ਦਸਵੀਂ ਕਲਾਸ ਵਿੱਚ ਪੜਦੇ ਸੀ ਜੋ ਘਰੋ ਸਕੂਲ ਜਾਣ ਲਈ ਨਿਕਲੇ ਸੀ ਪਰ ਸਕੂਲ ਨਹੀ ਪੁਹੰਚੇ ਜਿਸ ਤੇ ਐਸ ਆਈ ਰਜਿੰਦਰ ਸਿੰਘ ਚੋਕੀ ਇੰਚਾਰਜ ਪੁਰਹੀਰਾਂ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਲੋ ਮੁੱਕਦਮਾ ਨੰਬਰ 306 ਮਿਤੀ 26-11-2022 ਅ:ਧ: 346 ਭ:ਦ: ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਬਰਬਿਆਨ ਸਰਬਜੀਤ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਸੰਤੋਖ ਨਗਰ ਥਾਣਾ ਮਾਡਲ ਟਾਊਨ ਹੁਸ਼ਿ ਦੇ ਬਿਆਨ ਤੇ ਦਰਜ ਕੀਤਾ ਸੀ ।ਬੱਚਿਆਂ ਦੀ ਤਾਲਾਸ਼ ਲਈ ਵੱਖ ਵੱਖ ਟੀਮਾ ਬਣਾਈਆਂ ਗਈਆਂ ਸਨ ।

ਮਾਣਯੋਗ ਸਰਤਾਜ ਸਿੰਘ ਚਾਹਲ IPS ਸੀਨੀਅਰ ਪੁਲਿਸ ਕਪਤਾਨ ਜਿਲਾ ਹੁਸ਼ਿਆਰਪੁਰ, ਮਨਪ੍ਰੀਤ ਸਿੰਘ ਢਿਲੋ ਐਸ.ਪੀ.(ਇੰਨਵੈਸਟੀਗੇਸ਼ਨ) ਹੁਸ਼ਿਆਰਪੁਰ ਜੀ ਅਤੇ ਮੈਡਮ ਮਨਜੀਤ ਕੋਰ ਐਸ.ਪੀ.(ਸਥਾਨਕ) ਜੀ ਦੇ ਦਿਸ਼ਾ ਨਿਰਦੇਸ਼ਾ ਅਤੇ  ਪਲਵਿੰਦਰ ਸਿੰਘ PPS ਉਪ ਪੁਲਿਸ ਕਪਤਾਨ (ਸਿਟੀ) ਹੁਸ਼ਿਆਰਪੁਰ ਦੀ ਯੋਗ ਰਹਿਨੁਮਾਈ ਅਤੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਅਤੇ ਐਸ ਆਈ ਹਰਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸਿਆਰਪੁਰ ਦੀ ਨਿਗਰਾਨੀ ਹੇਠ ਐਸ ਆਈ ਰਜਿੰਦਰ ਸਿੰਘ ਚੋਕੀ ਇੰਚਾਰਜ ਪੁਰਹੀਰਾਂ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੇ ਮਿਤੀ 19-12-2022 ਨੂੰ ਉਸ ਸਮੇ ਵੱਡੀ ਸਫਲਤਾ ਪ੍ਰਾਪਤ ਹੋਈ ਜਦੋ ਦੋਰਾਨੇ ਤਫਤੀਸ਼ ਗੁੰਮ ਹੋਏ ਬੱਚਿਆਂ ਨੂੰ ਬ੍ਰਾਮਦ ਕੀਤਾ ਜੋ ਇਹ ਦੋਨੋ ਬੱਚੇ ਪੜਾਈ ਵਿੱਚ ਕਮਜੋਰ ਹੋਣ ਕਰਕੇ ਪੇਪਰਾਂ ਵਿੱਚ ਫੇਲ ਹੋ ਜਾਣ ਦੇ ਡਰ ਤੋਂ ਘਰੋਂ ਚਲੇ ਗਏ ਸੀ ।ਜੋ ਇਹਨਾ ਦੋਨੋ ਬੱਚਿਆ ਨੂੰ ਉਹਨਾ ਦੇ ਮਾਤਾ ਪਿਤਾ ਦੇ ਹਵਾਲੇ ਕੀਤਾ ਗਿਆ ।