Prime Punjab Times

Latest news
SIR - ਜ਼ਿਲ੍ਹੇ ’ਚ 89.21 ਫੀਸਦੀ ਵੋਟਰਾਂ ਦੀ ਹੋਈ ਮੈਪਿੰਗ : ਜ਼ਿਲ੍ਹਾ ਚੋਣ ਅਫ਼ਸਰ ਹਰਿਆਣਾ ਦੇ ਪਿੰਡ ਗੱਜਾਂ ਨੇੜੇ ਨਹਿਰ 'ਚ ਨਹਾਉਂਦੇ ਸਮੇਂ ਚਾਰ ਚੋਂ ਦੋ ਨੌਜਵਾਨਾਂ ਦੀ ਡੁੱਬਣ ਨਾਲ ਹੋਈ ਮੌ+ਤ 34 ਸੰਸਥਾਵਾਂ ਦੇ 1700 ਤੋਂ ਵੱਧ ਵਲੰਟੀਅਰਾਂ ਨੇ ਲਗਾਏ 9000 ਤੋਂ ਉਪਰ ਪੌਦੇ ਭਾਗਵਤ ਕਥਾ ਦੇ ਛੇਵੇਂ ਦਿਨ ਕਥਾਵਾਚਕ ਓਮ ਬਾਵਾ ਨੇ ਦਿੱਤਾ ਨਿਰਮਲ ਮਨ ਅਤੇ ਸੱਚਾਈ ਦਾ ਸੰਦੇਸ਼ KMS ਕਾਲਜ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ - ਪ੍ਰਿੰਸੀਪਲ ਡਾ. ਮਾਨਵ ਸੈਣੀ ਪ੍ਰਦਰਸ਼ਨਕਾਰੀਆਂ ਨੂੰ ਛੱਲੀਆਂ ਵਾਂਗ ਕੁੱਟ ਕੇ ਮੁਗਲ ਰਾਜ ਦੀ ਯਾਦ ਦਿਵਾ ਰਹੀ ਹੈ ਮਾਨ ਸਰਕਾਰ : ਬੇਗਮਪੁਰਾ ਟਾਈਗਰ ਫੋਰਸ ਯੂਰੀਆ ਖਾਦ ਦੀ ਅਣ-ਅਧਿਕਾਰਿਤ ਵਰਤੋਂ ਰੋਕਣ ਲਈ ਜ਼ਿਲ੍ਹਾ ਪੱਧਰੀ ਟਾਸਕਫੋਰਸ ਵਲੋਂ ਕੀਤੀ ਗਈ ਅਚਨਚੇਤ ਚੈਕਿੰਗ ਡਿਫੈਂਸ ਰੋਡ ‘ਤੇ ਖੂਨੀ ਟਕਰਾਅ: ਮਾਮੂਲੀ ਵਿਵਾਦ ਨੇ ਧਾਰਨ ਕੀਤਾ ਭਿਆਨਕ ਰੂਪ, ਗੋਲੀ+ਬਾਰੀ ‘ਚ ਦੋ ਦੀ ਮੌ+ਤ ਏ.ਡੀ.ਸੀ.ਨਿਕਾਸ ਕੁਮਾਰ ਨੇ ਨਵੇਂ ਬੈਡਮਿੰਟਨ ਕੋਰਟਾਂ ਦਾ ਕੀਤਾ ਉਦਘਾਟਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ 26 ਦੀ ਸਬ ਕਮੇਟੀ ਚੇਅਰਮੈਨ ਹਰਪਾਲ ਸਿੰਘ ਚੀਮਾ ਨਾਲ ਹੋਈ ਮੀਟਿੰਗ
ADVERTISEMENT
You are currently viewing ਹਰਵਿੰਦਰ ਸਿੰਘ ਸਰਾਈਂ ਸਰਬਸੰਮਤੀ ਨਾਲ ਵੇਰਕਾ ਮਿਲਕ ਪਲਾਂਟ ਹੁਸ਼ਿਆਰਪੁਰ ਦਾ ਚੇਅਰਮੈਨ ਬਣੇ

ਹਰਵਿੰਦਰ ਸਿੰਘ ਸਰਾਈਂ ਸਰਬਸੰਮਤੀ ਨਾਲ ਵੇਰਕਾ ਮਿਲਕ ਪਲਾਂਟ ਹੁਸ਼ਿਆਰਪੁਰ ਦਾ ਚੇਅਰਮੈਨ ਬਣੇ

ਗੜਦੀਵਾਲਾ 27 ਦਸੰਬਰ(ਚੌਧਰੀ) : ਵੇਰਕਾ ਮਿਲਕ ਪਲਾਂਟ ਹੁਸ਼ਿਆਰਪੁਰ ਦੀ ਬੋਰਡ ਆਫ ਡਾਇਰੈਕਟਰ ਦੀ ਬੀਤੇ ਦਿਨੀਂ ਚੋਣ ਹੋਈ।ਜਿਸ ਵਿੱਚ 11 ਮੈਂਬਰ ਬੋਰਡ ਆਫ ਡਾਇਰੈਕਟਰ ਚੁਣੇ ਗਏ ਸਨ। ਇਸ ਮੌਕੇ ਨਵੇਂ ਚੁਣੇ ਹੋਏ ਪ੍ਰਬੰਧਕੀ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਵਿੱਚ ਚੇਅਰਮੈਨ, ਵਾਈਸ ਚੇਅਰਮੈਨ ਅਤੇ ਮਿਲਕਫੈੱਡ ਪੰਜਾਬ ਦੇ ਬੋਰਡ ਆਫ ਡਾਇਰੈਕਟਰਜ/ ਨੁਮਾਇੰਦੇ ਦੀ ਅਹੁਦੇ ਦੀ ਚੋਣ ਹੋਈ ਜਿਸ ਵਿੱਚ ਹਰਵਿੰਦਰ ਸਿੰਘ ਸਰਾਈ ਨੂੰ ਸਰਬਸੰਮਤੀ ਨਾਲ ਵੇਰਕਾ ਮਿਲਕ ਪਲਾਂਟ ਹੁਸ਼ਿਆਰਪੁਰ ਦਾ ਚੇਅਰਮੈਨ,ਰਵਿੰਦਰਪਾਲ, ਬੇਗਮਪੁਰ ਜੰਡਿਆਲਾ ਨੂੰ ਵਾਈਸ ਚੇਅਰਮੈਨ ਅਤੇ ਲਖਬੀਰ ਸਿੰਘ, ਬਸਤੀ ਅੰਮ੍ਰਿਤਸਰੀਆ ਮਿਲਕਫੈੱਡ ਪੰਜਾਬ ਦੇ ਬੋਰਡ ਆਫ ਡਾਇਰੈਕਟਰਜ ਨੁਮਾਇੰਦਾ ਚੁਣਿਆ ਗਿਆ। ਇਸ ਮੌਕੇ ਪ੍ਰਬੰਧਕੀ ਬੋਰਡ ਆਫ ਡਾਇਰੈਕਟਰਜ ਤੋਂ ਇਲਾਵਾ ਅਸ਼ਿਤ ਸ਼ਰਮਾ,ਜਨਰਲ ਮੈਨੇਜਰ,ਵੇਰਕਾ ਮਿਲਕ ਪਲਾਂਟ ਜਲੰਧਰ (ਮਿਲਕਫੈੱਡ ਨੁਮਾਇੰਦਾ), ਹਰਿੰਦਰ ਸਿੰਘ,ਡਿਪਟੀ ਡਾਇਰੈਕਟਰ ਡੇਅਰੀ ਅਨਿਲ ਸਲਾਰੀਆ, ਜਨਰਲ ਮੈਨੇਜਰ, ਵੇਰਕਾ ਮਿਲਕ ਪਲਾਂਟ ਹੁਸ਼ਿਆਰਪੁਰ, ਇੰਮਪਲਾਈਜ਼ ਯੂਨੀਅਨ ਅਤੇ ਸਮੂਹ ਸਟਾਫ ਵੇਰਕਾ ਮਿਲਕ ਪਲਾਂਟ ਹੁਸ਼ਿਆਰਪੁਰ ਵੱਲੋਂ ਹਰਵਿੰਦਰ ਸਿੰਘ ਸਰਾਈਂ ਨਵੇਂ ਚੁਣੇ ਗਏ ਚੇਅਰਮੈਨ,ਰਵਿੰਦਰਪਾਲ, ਬੇਗਮਪੁਰ ਜੰਡਿਆਲਾ ਵਾਈਸ ਚੇਅਰਮੈਨ ਅਤੇ ਲਖਬੀਰ ਸਿੰਘ, ਬਸਤੀ ਅਮ੍ਰਿਤਸਰੀਆ,ਮਿਲਕਫੈੱਡ ਪੰਜਾਬ ਦੇ ਬੋਰਡ ਆਫ ਡਾਇਰੈਕਟਰ/ ਨੁਮਾਇੰਦੇ ਨੂੰ ਮੁਬਾਰਕਬਾਦ ਦਿੱਤੀ ਅਤੇ ਨਾਲ ਹੀ ਨਵੇਂ ਚੁਣੇ ਚੇਅਰਮੈਨ ਹਰਵਿੰਦਰ ਸਿੰਘ ਅਤੇ ਸਮੁੱਚੇ ਪ੍ਰਬੰਧਕੀ ਬੋਰਡ ਆਫ ਡਾਇਰੈਕਟਰਜ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ, ਉੱਪ ਮੁੱਖ ਮੰਤਰੀ, ਪੰਜਾਬ, ਸੰਗਤ ਸਿੰਘ ਗਿਲਜੀਆਂ, ਕੈਬਿਨੇਟ ਮੰਤਰੀ, ਪੰਜਾਬ,ਸ਼ਾਮ ਸੁੰਦਰ ਅਰੋੜਾ, ਐੱਮ.ਐੱਲ.ਏ. ਪਵਨ ਕੁਮਾਰ ਆਦੀਆ, ਐੱਮ.ਐੱਲ.ਏ ਅਰੁਣ ਡੋਗਰਾ, ਐੱਮ.ਐੱਲ.ਏ,ਰਾਜ ਕੁਮਾਰ ਚੱਬੇਵਾਲ ਅਤੇ ਸਾਰੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕੀਤਾ।
error: copy content is like crime its probhihated