Prime Punjab Times

Latest news
ਡਾ. ਰਾਧਾ ਕ੍ਰਿਸ਼ਨਨ ਦੇ ਜਨਮ ਦਿਨ ਮੌਕੇ ਵਿਦਿਆਰਥੀਆਂ ਨੇ ਲਗਾਏ ਬੂਟੇ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਅਧਿਆਪਕ ਦਿਵਸ ਮਨਾਇਆ ਗੜ੍ਹਦੀਵਾਲਾ ਵਿਖੇ ਚਾਰ ਰੋਜਾ ਸ਼੍ਰੀ ਕਿ੍ਸ਼ਨ ਜਨਮ ਅਸ਼ਟਮੀ ਮਹੋਤਸਵ ਧੂਮਧਾਮ ਸੰਪੰਨ* ਖ਼ਾਲਸਾ ਕਾਲਜ ਵਿਖੇ 'ਅਜੋਕੇ ਸਮੇਂ' ਚ ਅਧਿਆਪਕ ਦੀ ਭੂਮਿਕਾ' ਵਿਸ਼ੇ ਉੱਪਰ ਵਿਸ਼ੇਸ਼ ਲੈਕਚਰ ਕਰਵਾਇਆ ਗਿਆ  ਡੀ.ਏ.ਵੀ.ਪਬਲਿਕ ਸਕੂਲ 'ਚ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ ਅਧਿਆਪਕ ਦਿਵਸ ਚੰਗੀ ਸਿਹਤ ਲਈ ਪੌਸ਼ਟਿਕ ਅਤੇ ਸੰਤੁਲਿਤ ਖੁਰਾਕ ਬਹੁਤ ਜ਼ਰੂਰੀ : ਡਾ ਸੁਦੇਸ਼ ਰਾਜਨ ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਲਈ ਰਜਿਸਟ੍ਰੇਸ਼ਨ ਕਰਵਾਉਣ ਖਿਡਾਰੀ : ਡਿਪਟੀ ਕਮਿਸ਼ਨਰ *ਵੈਦ ਕ੍ਰਿਸ਼ਨ ਮਿੱਤਰ (ਹਰੀ ਪਗੜੀ ਵਾਲਿਆਂ) ਦਾ ਪਿੰਡ ਕਾਲਰਾਂ ਵਿਖੇ ਵਿਧੀਪੂਰਵਕ ਰਸਮਾਂ ਨਾਲ ਅੰਤਿਮ ਸੰਸਕਾਰ* ਜਲ ਸਪਲਾਈ ਕਾਮਿਆਂ ਵਲੋਂ ਮੰਤਰੀ ਹਰਦੀਪ ਸਿੰਘ ਮੂੰਡੀਆ ਦੇ ਹਲਕਾ ਸਾਹਨੇਵਾਲ ਵਿੱਚ 5 ਸਤੰਬਰ ਨੂੰ ਲਗਾਏ ਜਾ ਰਹੇ ਲਗਾਤਾਰ ਮੋ... ਜ਼ੋਨਲ ਪੱਧਰੀ ਐਥਲੈਟਿਕਸ ਮੁਕਾਬਲਿਆਂ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ 
ADVERTISEMENT
You are currently viewing ਲਖਵਿੰਦਰ ਸਿੰਘ ਲੱਖੀ ਨੇ ਪਿੰਡ ਬਰੂਹੀ ਵਿਖੇ ਪੰਜ ਪੀਰ ਦੀ ਦਰਗਾਹ ਤੇ ਹਾਜ਼ਰੀ ਲਗਵਾਈ  

ਲਖਵਿੰਦਰ ਸਿੰਘ ਲੱਖੀ ਨੇ ਪਿੰਡ ਬਰੂਹੀ ਵਿਖੇ ਪੰਜ ਪੀਰ ਦੀ ਦਰਗਾਹ ਤੇ ਹਾਜ਼ਰੀ ਲਗਵਾਈ  

ਗੜ੍ਹਦੀਵਾਲਾ, 27 ਦਸੰਬਰ ( ਚੌਧਰੀ ) :  ਅੱਜ ਗੜ੍ਹਦੀਵਾਲਾ ਦੇ ਕੰਢੀ ਖੇਤਰ ਚ ਪੈਂਦੇ ਪਿੰਡ ਬਰੂਹੀ ਵਿਖੇ ਪੰਜ ਪੀਰੀ ਅਤੇ ਲੱਖ ਦਾਤਾ ਜੀ ਦੀ ਦਰਗਾਹ ਤੇ ਛਿਮਾਹੀ ਮੇਲਾ ਕਰਵਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਗੁਰਪਾਲ ਸਿੰਘ ਨੇ ਦੱਸਿਆ ਕਿ ਪੁਰਾਤਨ ਕਾਲ ਤੋਂ ਉਨ੍ਹਾਂ ਦੇ ਪੂਰਵਜਾਂ ਵੱਲੋਂ ਇਸ ਜਗ੍ਹਾ ਦੀ ਮਾਨਤਾ ਕੀਤੀ ਜਾ ਰਹੀ ਹੈ ਜਿਸਨੂੰ ਪੀੜ੍ਹੀ ਦਰ ਪੀੜ੍ਹੀ ਉਨ੍ਹਾਂ ਦੇ ਐੱਸਸੀ ਭਾਈਚਾਰੇ ਵੱਲੋਂ ਬਰਕਰਾਰ ਰੱਖਿਆ ਜਾ ਰਿਹਾ ਹੈ। ਇਸ ਮੇਲੇ ਵਿਚ ਪਿੰਡ ਵਾਸੀ ਤੇ ਆਸ ਪਾਸ ਦੇ ਪਿੰਡਾਂ ਦੇ ਲੋਕ ਵੀ ਹਾਜ਼ਰੀ ਭਰਦੇ ਹਨ। ਉਨ੍ਹਾਂ ਕਿਹਾ ਕਿ ਇਸ ਜਗ੍ਹਾ ਤੇ ਨਮਸਤਕ ਹੋਣ ਵਾਲੇ ਦੀ ਆਸ ਮੁਰਾਦ ਪੂਰੀ ਹੁੰਦੀ ਹੈ।ਇਸ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਬੀਐੱਸਪੀ ਤੇ ਸ਼੍ਰੌਅਦ (ਬ) ਦੇ ਸਾਂਝੇ ਉਮੀਦਵਾਰ ਲਖਵਿੰਦਰ ਸਿੰਘ ਲੱਖੀ ਗਿਲਜੀਆਂ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਹਾਜਰੀ ਭਰੀ ਗਈ ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਜਿੱਥੇ ਸ਼ਰਧਾ ਦਾ ਪਰਤੀਕ ਹੁੰਦੇ ਹਨ ਉੱਥੇ ਸੱਚ ਦੇ ਮਾਰਗ ਤੇ ਚੱਲਣ ਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਪ੍ਰੇਰਨਾ ਸਰੋਤ ਹੁੰਦੇ ਹਨ।ਇਸ ਮੌਕੇ ਗੁਰਪਾਲ ਸਿੰਘ,ਸੁਰਜੀਤ ਸਿੰਘ ਪੀ.ਪੀ, ਹਰਦੀਪ ਸਿੰਘ,ਸਤੀਸ਼ ਕੁਮਾਰ,ਅਵਤਾਰ ਸਿੰਘ,ਪ੍ਰਧਾਨ ਸੁਲਿੰਦਰ ਸਿੰਘ,ਗੁਰਦਿਆਲ ਸਿੰਘ,ਮਨਦੀਪ ਸਿੰਘ,ਸੋਹਣ ਲਾਲ, ਲਵਪ੍ਰੀਤ ਸਿੰਘ,ਸੁਰਜੀਤ ਸਿੰਘ,ਮਿਹਰ ਚੰਦ, ਦਲੇਰ ਸਿੰਘ,ਰਾਜਦੀਪ ਸਿੰਘ,ਨਰੇਸ਼ ਕੁਮਾਰ,ਰਾਜ ਰਾਣੀ,ਸੁਰਿੰਦਰ ਕੌਰ, ਡਾ. ਜਸਪਾਲ ਸਿੰਘ, ਗੁਰਦੀਪ ਸਿੰਘ ਗੜ੍ਹਦੀਵਾਲਾ,ਕੁਲਦੀਪ ਸਿੰਘ ਲਾਡੀ ਬੁੱਟਰ, ਕੁਲਦੀਪ ਸਿੰਘ ਬਿੱਟੂ, ਜਸਵੀਰ ਸਿੰਘ ਰਾਹੀ,ਲਖਵਿੰਦਰ ਸਿੰਘ ਰਿਆੜ,ਸ਼ੁਭਮ ਸਹੋਤਾ,ਸ਼ੈਕੀ ਕਲਿਆਣ ਤੇ ਨਰਿੰਦਰ ਸਿੰਘ ਸੋਨੂੰ ਆਦਿ ਹਾਜ਼ਰ ਸਨ।