ਸੰਯੁਕਤ ਕਿਸਾਨ ਮੋਰਚੇ ਵੱਲੋਂ ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਕੀਤੀ ਗਈ ਵਿਸ਼ਾਲ ਫ਼ਤਿਹ ਰੈਲੀ,ਅੱਜ ਤੋਂ ਧਰਨਾ ਹੋਇਆ ਸਮਾਪਤ
ਗੁਰਦਾਸਪੁਰ 16 ਦਸੰਬਰ ( ਅਸ਼ਵਨੀ ) :- ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਚੱਲ ਰਹੇ ਲਗਾਤਾਰ ਦਿਨ ਰਾਤ ਦੇ ਪੱਕੇ ਧਰਨੇ ਦੇ 381ਵੇਂ ਦਿਨ ਅੱਜ ਵਿਸ਼ਾਲ ਫ਼ਤਿਹ ਰੈਲੀ ਕਰਨ ਉਪਰੰਤ ਧਰਨਾ ਸਮਾਪਤ ਕਰ ਦਿੱਤਾ ਗਿਆ ।
ਇਸ ਵਿਸ਼ਾਲ ਰੈਲੀ ਦੀ ਪ੍ਰਧਾਨਗੀ ਸਰਵਸ਼੍ਰੀ ਬਲਵਿੰਦਰ ਸਿੰਘ ਰਵਾਲ ਸੂਬੇਦਾਰ ਮੇਜਰ ਐੱਸ ਪੀ ਸਿੰਘ ਗੋਸਲ ਤਰਲੋਕ ਸਿੰਘ ਬਹਿਰਾਮਪੁਰ ਸੁਖਦੇਵ ਸਿੰਘ ਭਾਗੋਕਾਵਾਂ ਗੁਰਦੀਪ ਸਿੰਘ ਮੁਸਤਫਾਬਾਦ ਬਲਬੀਰ ਸਿੰਘ ਕੱਤੋਵਾਲ ਲਖਵਿੰਦਰ ਸਿੰਘ ਮਰਡ਼ ਡਾ ਅਸ਼ੋਕ ਭਾਰਤੀ ਸੁਖਦੇਵ ਸਿੰਘ ਭਾਗੋਕਾਵਾਂ ਅਤੇ ਮੱਖਣ ਸਿੰਘ ਕੁਹਾੜ ਨੇ ਸਾਂਝੇ ਤੌਰ ਤੇ ਕੀਤੀ ।ਜਦ ਕਿ ਰਘਬੀਰ ਸਿੰਘ ਪਕੀਵਾਂ ਗੁਰਮੀਤ ਸਿੰਘ ਬਖਤਪੁਰਾ ਬਲਬੀਰ ਸਿੰਘ ਰੰਧਾਵਾ ਸੁਖਦੇਵ ਸਿੰਘ ਗੋਸਲ ਕੁਲਬੀਰ ਸਿੰਘ ਗੁਰਾਇਆ ਨਰਿੰਦਰ ਸਿੰਘ ਡੇਰਾ ਬਾਬਾ ਨਾਨਕ ਜਗੀਰ ਸਿੰਘ ਸਲਾਚ ਅਜੀਤ ਸਿੰਘ ਹੁੰਦਲ ਬਲਬੀਰ ਸਿੰਘ ਬੈਂਸ ਗੁਰਮੀਤ ਸਿੰਘ ਮਗਰਾਲਾ ਜਸਬੀਰ ਸਿੰਘ ਕੱਤੋਵਾਲ ਸੰਤੋਖ ਸਿੰਘ ਸੰਘੇੜਾ ਕਰਨੈਲ ਸਿੰਘ ਪੰਛੀ ਮੱਖਣ ਸਿੰਘ ਤਿੱਬਡ਼ ਪਲਵਿੰਦਰ ਸਿੰਘ ਕਿਲਾ ਨੱਥੂ ਸਿੰਘ ਕਪੂਰ ਸਿੰਘ ਘੁੰਮਣ ਬਾਬਾ ਮਹਿੰਦਰ ਸਿੰਘ ਲੱਖਣ ਖੁਰਦ ਆਦਿ ਵੀ ਸਟੇਜ ਤੇ ਸੁਸ਼ੋਭਤ ਹੋਏ ।
ਇਸ ਮੌਕੇ ਸੱਤ ਸੌ ਪੰਜਾਹ ਦੇ ਕਰੀਬ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਅਰਪਤ ਕੀਤੀ ਗਈ ਉਪਰੰਤ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਤ ਕੀਤਾ ਗਿਆ ।
ਇਸ ਮੌਕੇ ਸਾਰੇ ਅਖ਼ਬਾਰਾਂ ਦੇ ਅਤੇ ਪ੍ਰਿੰਟ ਮੀਡੀਆ ਦੇ ਪੱਤਰਕਾਰਾਂ ਨੂੰ ਉਨ੍ਹਾਂ ਵੱਲੋਂ ਕਿਸਾਨੀ ਸੰਘਰਸ਼ ਨੂੰ ਮਿਲੇ ਭਰਪੂਰ ਸਮਰਥਨ ਵਾਸਤੇ ਧੰਨਵਾਦ ਕੀਤਾ ਅਤੇ ਸਰੋਪੇ ਅਤੇ ਸਨਮਾਨ ਪੱਤਰ ਦਿੱਤੇ ਗਏ । ਸਾਮਾਨ ਦੇ ਕਾਬਲ ਸਮਝੇ ਗਏ ਸਾਰੇ ਉਨ੍ਹਾਂ ਮਜ਼ਦੂਰ ਆਗੂਆਂ ਨੂੰ ਜਿੰਨਾ ਵੱਧ ਚਡ਼੍ਹ ਕੇ ਮਜ਼ਦੂਰਾਂ ਨੂੰ ਇਸ ਘੋਲ ਵਿੱਚ ਸ਼ਾਮਲ ਕੀਤਾ ,ਨੌਜਵਾਨ ਆਗੂ ਮੁਲਾਜ਼ਮ ਆਗੂ ਅਤੇ ਔਰਤਾਂ ਜੋ ਲਗਾਤਾਰ ਇਸ ਘੋਲ ਵਿਚ ਸ਼ਾਮਲ ਰਹੀਆਂ ਮਾਈ ਭਾਗੋ ਦੇ ਵਾਰਸਾਂ ਨੂੰ ਵੀ ਸਨਮਾਨਤ ਕਰਕੇ ਮੋਰਚੇ ਨੇ ਖ਼ੁਦ ਨੂੰ ਸਨਮਾਨਤ ਹੋਇਆ ਮਹਿਸੂਸ ਕੀਤਾ ।ਇਸ ਮੌਕੇ ਉਨ੍ਹਾਂ ਸੰਸਥਾਵਾਂ ਨੂੰ ਗੁਰਦੁਆਰਾ ਸਾਹਿਬਾਨ ਨੂੰ ਜਗ੍ਹਾ ਲਗਾਤਾਰ ਇਸ ਸੰਘਰਸ਼ ਵਿੱਚ ਲੰਗਰ ਭੇਜ ਕੇ ਅਤੇ ਆਰਥਿਕ ਸਹਾਇਤਾ ਅਤੇ ਹੋਰ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਉਨ੍ਹਾਂ ਗੁਰਦੁਆਰਾ ਪ੍ਬੰਧਕ ਪ੍ਰਬੰਧਕ ਕਮੇਟੀਆਂ ਦੇ ਮੁਖੀਆਂ ਅਤੇ ਹੋਰ ਸੰਸਥਾਵਾਂ ਨੂੰ ਸਭ ਨੂੰ ਸਨਮਾਨਤ ਕੀਤਾ ਗਿਆ ।ਸਨਮਾਨਤ ਹੋਣ ਵਾਲਿਆਂ ਵਿਚ ਉਹ ਸਾਰੇ ਲੋਕ ਸ਼ਾਮਲ ਸਨ ਜੋ ਲਗਾਤਾਰ ਦਿਨ ਰਾਤ ਇਸ ਮੋਰਚੇ ਵਿਚ ਰਹੇ ।
ਇਸ ਵਿਸ਼ਾਲ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਲੰਬੇਅਤੇ ਸਿਰੜੀ ਘੋਲਉਪਰੰਤ ਹੋਈ ਵਿਛਾਅ ਲਾਮਿਸਾਲ ਜਿੱਤ ਲਈ ਸਭ ਨੂੰ ਵਧਾਈ ਦਿੱਤੀ ਅਤੇ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਜਿੱਥੇ ਸਾਡੇ ਸਾਹਮਣੇ ਇਹ ਵੱਡਾ ਚੈਲੇਂਜ ਹੈ ਕੀ ਏਸ ਬਣਾਏ ਸਾਂਝ ਨੂੰ ਸਾਰੀਆਂ ਜਥੇਬੰਦੀਆਂ ਦੇ ਏਕੇ ਨੂੰ ਸੰਯੁਕਤ ਖ਼ਾਨ ਮੋਰਚੇ ਲੇ ਕੇ ਨੂੰ ਕਾਇਮ ਰੱਖਿਆ ਜਾਵੇ ਅਤੇ ਆਉਣ ਵਾਲੇ ਸਮੇਂ ਦੀਆਂ ਸਮੱਸਿਆਵਾਂ ਲਈ ਡਟ ਕੇ ਇਸੇ ਤਰਾਂ ਪਹਿਰਾ ਦਿੱਤਾ ਜਾਵੇ ਅਤੇ ਲੜਾਈ ਨੂੰ ਕਾਇਮ ਰੱਖਿਆ ਜਾਵੇ ।ਆਗੂਆਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਭਾਵੇਂ ਸਰਕਾਰਾਂ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਨੂੰ ਹੁਣ ਇਸ ਤਰ੍ਹਾਂ ਧੱਕਾ ਕਰਨ ਤੋਂ ਪ੍ਰਹੇਜ਼ ਕਰਨਗੀਆਂ ਪਰ ਫਿਰ ਵੀ ਇਸ ਵੇਲੇ ਬੇਰੁਜ਼ਗਾਰੀ ਦੇ ਦੈਂਤ ਅਤੇ ਹੋਰ ਪਾਣੀ ਬਿਜਲੀ ਸਿੱਖਿਆ ਸਿਹਤ ਸੜਕਾਂ ਆਦਿ ਦੀਆਂ ਬੁਨਿਆਦੀ ਸਹੂਲਤਾਂ ਦੇ ਖ਼ਿਲਾਫ਼ ਵੱਡਾ ਯੁੱਧ ਮਘਾਇਆ ਜਾਣਾ ਬਾਕੀ ਹੈ ਅਤੇ ਇਹ ਯੁੱਧ ਮਜ਼ਦੂਰਾਂ ਕਿਸਾਨਾਂ ਮੁਲਾਜ਼ਮਾਂ ਨੌਜਵਾਨਾਂ ਅਤੇ ਅੌਰਤਾਂ ਵਿਦਿਆਰਥੀਆਂ ਦੇ ਇਕ ਬੜਾ ਵੱਡਾ ਏਕਾ ਉਸਾਰੇ ਬਿਣਾ ਲੜਿਆ ਜਾਣਾ ਸੰਭਵ ਨਹੀਂ ਹੈ ਆਗੂ ਆਗੂਆਂ ਨੇ ਇਸ ਮੌਕੇ ਸਾਰੇ ਲੋਕਾਂ ਨੂੰ ਸੁਚੇਤ ਕੀਤਾ ਕਿ ਚੋਣ ਲੜਨ ਵਾਲੀਆਂ ਆਉਣ ਵਾਲੇ ਸਮੇਂ ਚ ਸਾਰੀਆਂ ਪਾਰਟੀਆਂ ਵੋਟਾਂ ਖ਼ਰੀਦਣ ਲਈ ਕਈ ਤਰ੍ਹਾਂ ਦੇ ਲਾਰੇ ਲਾ ਰਹੀਆਂ ਹਨ ਅਤੇ ਪੰਜਾਬੀਆਂ ਨੂੰ ਮੰਗਤਿਆਂ ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ।ਇਸ ਵੇਲੇ ਲੋੜ ਇਸ ਗੱਲ ਦੀ ਹੈ ਕਿ ਪੰਜਾਬੀਆਂ ਨੂੰ ਰੁਜ਼ਗਾਰ ਦਿੱਤਾ ਜਾਵੇ ਤਾਂ ਕਿ ਨੌਜਵਾਨ ਇੱਥੇ ਰਹਿ ਕੇ ਕੰਮ ਕਰ ਸਕਣ ਖਾਲੀ ਅਸਾਮੀਆਂ ਭਰੀਆਂ ਜਾਣ ਅਤੇ ਲੋਕਾਂ ਦੀ ਖਰੀਦ ਸ਼ਕਤੀ ਵਧੇ ਲੋਕ ਸਹੂਲਤਾਂ ਆਪ ਲੈ ਲੈਣਗੇ ਲੋੜ ਇਸ ਗੱਲ ਦੀ ਹੈ ਕਿ ਪੰਜਾਬ ਸਿਰ ਕਰਜ਼ਾ ਨਾ ਵਧਾਇਆ ਜਾਵੇ ਅਤੇ ਇਸ ਦੀ ਆਮਦਨ ਵੱਲ ਧਿਆਨ ਦਿੱਤਾ ਜਾਵੇ ਥਾਂ ਥਾਂ ਲਘੂ ਉਦਯੋਗ ਉਸਾਰੇ ਜਾਣ ।
ਇਸ ਮੌਕੇ ਆਗੂਆਂ ਨੇ ਟੋਲ ਪਲਾਜ਼ੇ ਦੇ ਮਾਲਕਾਂ ਕੰਪਨੀਆਂ ਨੂੰ ਚਿਤਾਵਨੀ ਦਿੱਤੀ ਕਿ ਅਗਰ ਉਨ੍ਹਾਂ ਨੇ ਟੋਲ ਪਲਾਜ਼ਿਆਂਦੇ ਰੇਟ ਵਧਾਏ ਤਾਂ ਟੋਲ ਪਲਾਜ਼ੇ ਫਿਰ ਤੋਂ ਜਾਮ ਕਰ ਦਿੱਤੇ ਜਾਣਗੇ ।ਆਗੂਆਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਅਗਰ ਉਹਨਾਂ ਨੇ ਕੀਤੇ ਵਾਅਦੇ ਪੂਰੇ ਨਾ ਕੀਤੇ ਉਨ੍ਹਾਂ ਖ਼ਿਲਾਫ਼ ਵੀ ਬੱਤੀ ਕਿਸਾਨ ਜੱਥੇਬੰਦੀਆਂ ਵੱਲੋਂ ਉਸ ਖਿਲਾਫ ਵੀ ਮੋਰਚਾ ਲਾ ਦਿੱਤਾ ਜਾਵੇਗਾ ।ਇਸ ਮੌਕੇ ਵੀਹ ਦਸੰਬਰ ਨੂੰ ਗੁਰਦੁਆਰਾ ਟਾਹਲੀ ਸਾਹਿਬ ਗਾਲ੍ਹੜੀ ਅਤੇ ਇੱਕੀ ਦਸੰਬਰ ਨੂੰ ਕਲਾਨੌਰ ਵਿਖੇ ਭਾਰੀ ਇਕੱਠਾਂਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ।ਇਸ ਮੌਕੇ ਵੀ ਸੂਚਨਾ ਦਿੱਤੀ ਗਈ ਕਿ ਸਾਬਕਾ ਸੈਨਿਕ ਸੰਘਰਸ਼ ਕਮੇਟੀ ਵੱਲੋਂ ਅੱਜ ਸੋਲ਼ਾਂ ਅਪ੍ਰੈਲ ਨੂੰ ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਹੀ ਇਕ ਵਿਸ਼ਾਲ ਰੈਲੀ ਕਰਕੇ ਸੰਘਰਸ਼ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਸਨਮਾਨਤ ਕੀਤਾ ਜਾਵੇਗਾ ।