ਸਾਂਗਲਾ ਹਿਲਜ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਵੱਖ-ਵੱਖ ਵਿਦਿਅਕ ਮੁਕਾਬਲੇ ਕਰਵਾਏ
ਗੜ੍ਹਦੀਵਾਲਾ 19 ਨਵੰਬਰ (ਚੌਧਰੀ / ਪ੍ਰਦੀਪ ਸ਼ਰਮਾ) : ਸਾਂਗਲਾ ਹਿਲਜ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਵੱਖ-ਵੱਖ ਵਿਦਿਅਕ ਮੁਕਾਬਲਿਆਂ ਵਿਚ ਲੜੀਵਾਰ ਰੰਗੋਲੀ, ਮਹਿੰਦੀ ਦੀਆਂ ਮੇਕਿੰਗ, ਚਾਰਟ, ਪੋਸਟਰ ਮੇਕਿੰਗ, ਸਿਗਿੰਗ ਅਤੇ ਡਾਂਸ ਮੁਕਾਬਲਿਆਂ ਤੋਂ ਇਲਾਵਾ ਸੈਂਡਵਿਚ ਮੇਕਿੰਗ, ਸਲਾਦ ਮੇਕਿੰਗ, ਫੈਂਸੀ ਡ੍ਰੈਸ, ਕਵਿਤਾ ਉਚਾਰਣ ਆਦਿ ਦੇ ਮੁਕਾਬਲੇ ਕਰਵਾਏ ਗਏ ਤਾਂ ਬੱਚਿਆਂ ਚ ਸਰਵਪੱਖੀ ਵਿਕਾਸ ਕੀਤਾ ਜਾ ਸਕੇ। ਇਸ ਤੋਂ ਇਲਾਵਾ ਬੱਚਿਆਂ ਦੇ ਸ਼ਰੀਰਕ ਵਿਕਾਸ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਖੇਡ ਮੁਕਾਬਲੇ ਵੀ ਕਰਵਾਏ ਗਏ। ਜਿਨ੍ਹਾਂ ਵਿੱਚੋਂ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਬਾਲ ਵਿਕਾਸ ਮੌਕੇ ਬੱਚਿਆਂ ਲਈ ਪੰ. ਜਵਾਹਰ ਲਾਲ ਨਹਿਰੂ ਜੀ ਬਾਰੇ ਕੁਇਜ਼ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਸਕੂਲ ਪ੍ਰਿੰ. ਮੈਡਮ ਸੋਨੀਲਾ ਰਾਜਪੂਤ ਨੇ ਸਮੂਹ ਸਟਾਫ ਨੂੰ ਇਨ੍ਹਾਂ ਵੱਧੀਆਂ ਉਪਰਾਲਿਆਂ ਲਈ ਵਧਾਈ ਦਿੱਤੀ ਅਤੇ ਅੱਗੇ ਤੋਂ ਵੀ ਇਸ ਤਰਾਂ ਦੇ ਮੁਕਾਬਲੇ ਕਰਵਾਉਣ ਉਤਸ਼ਾਹਿਤ ਕੀਤਾ। ਇਸ ਮੌਕੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ ਅਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਰਵਪੱਖੀ ਵਿਕਾਸ ਲਈ ਪ੍ਰੇਰਿਤ ਕੀਤਾ।