ਗੁਰਦਾਸਪੁਰ 7 ਨਵੰਬਰ ( ਅਸ਼ਵਨੀ ) : ਨਟਾਲੀ ਰੰਗ ਮੰਚ ਤੇ ਇਪਟਾ ਗੁਰਦਾਸਪੁਰ ਦੀ ਮੀਟਿੰਗ ਪ੍ਰਧਾਨ ਜੀ ਐਸ ਪਾਹੜਾ ਦੀ ਪ੍ਰਧਾਨਗੀ ਹੇਠ ਪਾਹੜਾ ਨਿਵਾਸ ਵਿੱਚ ਹੋਈ ਜਿਸ ਵਿੱਚ ਰਛਪਾਲ ਸਿੰਘ ਘੁੰਮਣ ਵਾਇਸ ਪ੍ਰਿੰਸੀਪਲ, ਜੋਧ ਸਿੰਘ ਸਟੇਟ ਅਵਾਰਡੀ, ਅਮਰੀਕ ਸਿੰਘ ਮਾਨ, ਗੁਰਮੀਤ ਸਿੰਘ ਬਾਜਵਾ ਸਟੇਟ ਅਵਾਰਡੀ, ਬੂਟਾ ਰਾਮ ਆਜ਼ਾਦ, ਮੰਗਲਦੀਪ ਸਟੇਟ ਅਵਾਰਡੀ, ਜੇ ਪੀ ਸਿੰਘ ਖਰਲਾਂ ਵਾਲਾ, ਬਲਜਿੰਦਰ ਸਿੰਘ ਠੇਕੇਦਾਰ, ਡਾਕਟਰ ਗੁਰਬੀਰ ਸਿੰਘ, ਬਲਜਿੰਦਰ ਸਿੰਘ ਸਭਰਵਾਲ, ਰਜਿੰਦਰ ਸਿੰਘ ਲੈਕਚਰਾਰ ਅਤੇ ਤਰਲੋਚਨ ਸਿੰਘ ਲੱਖੋਵਾਲ ਸ਼ਾਮਲ ਹੋਏ। ਮੀਟਿੰਗ ਦੀ ਪ੍ਰੈਸ ਦੇ ਨਾਮ ਜਾਰੀ ਕਰਦਿਆਂ ਜਰਨਲ ਸਕੱਤਰ ਰਛਪਾਲ ਸਿੰਘ ਘੁੰਮਣ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ 106 ਵੇਂ ਸ਼ਹੀਦੀ ਦਿਹਾੜੇ ਤੇ ਨਟਾਲੀ ਰੰਗ ਮੰਚ ਅਤੇ ਇਪਟਾ ਗੁਰਦਾਸਪੁਰ ਵਲੋ ਨਾਟਕ ਤੇ ਸਭਿਆਚਾਰਕ ਮੇਲਾ 16 ਨਵੰਬਰ 2021, ਦਿਨ ਮੰਗਲਵਾਰ, ਸਵੇਰੇ 10-30 ਵਜੇ ਗੋਲਡਨ ਡਿਗਰੀ ਕਾਲਜ ਗੁਰਦਾਸਪੁਰ ਵਿੱਚ ਹੋਵੇਗਾ ਜਿਸ ਵਿਚ ਲੋਕ ਗੀਤ,ਕਵਿਤਾਵਾਂ,ਕੋਰੀਓਗਰਾਫੀਆਂ ਤੇ ਲੋਕ ਪੱਖੀ ਨਾਟਕ ਪੇਸ਼ ਕੀਤੇ ਜਾਣਗੇ।ਇਹ ਪ੍ਰੋਗਰਾਮ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦੀ ਤਰਫੋਂ ਵਿਸ਼ੂ ਸ਼ਰਮਾ ਦੀ ਨਿਰਦੇਸ਼ਨਾ ਹੇਠ ਨਾਟਕ ਸੀਸ ਤਲੀ ਤੇ ਅਤੇ ਹਾੜੀਆਂ ਸੌਣੀਆਂ ਅੰਮ੍ਰਿਤਸਰ ਸਕੂਲ ਆਫ ਡਰਾਮਾ ਦੇ ਕਲਾਕਾਰ ਪੇਸ਼ ਕਰਨਗੇ।ਆਪ ਸਭ ਨੂੰ ਪਹੁੰਚਣ ਦਾ ਖੁਲ੍ਹਾ ਸੱਦਾ ਹੈ।
ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਯਾਦ ‘ਚ ਨਾਟਕ ਮੇਲਾ 16 ਨਵੰਬਰ ਨੂੰ
- Post published:November 7, 2021