Prime Punjab Times

Latest news
ਨਸੀਲੇ ਪਾਊਡਰ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ ਪਿੰਡ ਬਾਹਟੀਵਾਲ ਵਿਖੇ ਡਾਕਟਰਾਂ ਨੇ ਕਿਸਾਨਾਂ ਨੂੰ ਖੇਤੀਬਾੜੀ ਅਤੇ ਪਸ਼ੂਆਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਸੰਬ... कैबिनेट मंत्री जिंपा ने जनता दरबार में सुनी लोगों की शिकायतें ਮਾਂ ਦਾ ਦੁੱਧ ਬੱਚੇ ਲਈ ਵਰਦਾਨ ਸਾਬਤ ਹੁੰਦਾ ਹੈ : ਡਾ.ਹਰਜੀਤ ਸਿੰਘ ਜਨਤਕ ਸ਼ਿਕਾਇਤ ਨਿਵਾਰਣ ਕੈਂਪ ਦੌਰਾਨ ਵਿਧਾਇਕ ਘੁੰਮਣ ਤੇ ਏ.ਡੀ.ਸੀ ਨੇ ਸੁਣੀਆਂ ਲੋਕਾਂ ਦੀਆਂ ਸ਼ਿਕਾਇਤਾਂ ਸ਼੍ਰੀ ਭੈਰੋ ਨਾਥ ਜੀ ਦੀ ਮੂਰਤੀ ਸਥਾਪਨਾ 21 ਜੁਲਾਈ ਨੂੰ ਚਿੰਤਪੁਰਨੀ ਮੇਲੇ ਨੂੰ ਸੁਚਾਰੂ ਬਣਾਉਣ ’ਚ ਲੰਗਰ ਕਮੇਟੀਆਂ ਤੇ ਸਮਾਜਿਕ ਸੰਗਠਨ ਕਰਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ : ਬ੍ਰਮ... ਚੋਰੀ ਦੇ ਮੋਬਾਇਲ ਫੋਨਾਂ ਤੇ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਦੋ ਨੌਜਵਾਨ ਆਏ ਪੁਲਿਸ ਅੜਿੱਕੇ ਹਰ ਖੇਤਰ ਵਿਚ ਧੀਆਂ ਰੁਸਨਾਉਂਦੀਆਂ ਨੇ ਮਾਪਿਆਂ ਦਾ ਨਾਂ :- ਡਾ.ਹਰਜੀਤ ਸਿੰਘ ਵਿਦਿਆਰਥੀਆਂ ਵਲੋਂ “ਵਾਤਾਵਰਣ ਸੁਰੱਖਿਆ ਮੁਹਿੰਮ” ਚਲਾਈ

Home

You are currently viewing ਸਠਿਆਲੀ ਵਾਸੀਆਂ ਨੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਾਅਰੇਬਾਜ਼ੀ…

ਸਠਿਆਲੀ ਵਾਸੀਆਂ ਨੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਾਅਰੇਬਾਜ਼ੀ…

ਸਠਿਆਲੀ ਵਾਸੀਆਂ ਨੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਾਅਰੇਬਾਜ਼ੀ,ਸਠਿਆਲੀ ਤੋਂ ਨੈਨੇਕੋਟ ਨੂੰ ਜੋੜਦੇ ਕੱਚੇ ਰਸਤੇ ਉੱਤੇ ਸੜਕ ਬਣਾਉਣ 2 ਪਿੰਡਾਂ ਦੇ ਲੋਕਾਂ ਚ ਫੈਲਿਆ ਰੋਸ

ਗੁਰਦਾਸਪੁਰ,27 ਨਵੰਬਰ( ਅਸ਼ਵਨੀ) : ਬਲਾਕ ਕਾਹਨੂੰਵਾਨ  ਅਧੀਨ ਪੈਂਦੇ ਪਿੰਡ ਸਠਿਆਲੀ ਅਤੇ ਨੈਨੇਕੋਟ ਵਾਸੀਆਂ ਨੇ ਦੋਵਾਂ ਪਿੰਡਾਂ ਨੂੰ ਜੋੜਦੇ ਰਸਤੇ ਉੱਤੇ ਪੱਕੀ ਸੜਕ ਬਣਾਉਣ ਦੀ ਮੰਗ ਕੀਤੀ ਹੈ। ਦੋਵਾਂ ਪਿੰਡਾ ਦੇ ਵਸਨੀਕਾਂ ਨੇ ਇਕੱਠੇ ਹੇ ਕੇ ਇਸ ਮੰਗ ਨੂੰ ਜ਼ੋਰਦਾਰ ਢੰਗ ਨਾਲ ਉਠਾਉਂਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਉਪ ਪ੍ਰਧਾਨ ਸੁਖਵੰਤ ਸਿੰਘ ਸਠਿਆਲੀ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਤੋਂ ਨੇੜੇ ਪਿੰਡ ਨੈਨੇਕੋਟ ਨੂੰ ਜੋੜਦਾ ਕਰੀਬ ਡੇਢ ਕਿੱਲੋਮੀਟਰ ਦਾ ਰਸਤਾ ਕੱਚਾ ਹੋਣ ਕਾਰਨ ਉਨ੍ਹਾਂ ਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਇਸ ਮੰਗ ਨੂੰ ਪੂਰਿਆਂ ਕਰਨ ਲਈ ਪਿਛਲੇ 7-8 ਸਾਲਾਂ ਤੋਂ ਵੱਖ ਵੱਖ ਵਿਧਾਇਕਾਂ ਨੂੰ ਮਿਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਵਿਧਾਇਕ ਫਤਹਿਜੰਗ ਬਾਜਵਾ ਨੇ ਵੀ ਉਨ੍ਹਾਂ ਨਾਲ ਵਾਅਦਾ ਕੀਤੀ ਸੀ ਕਿ ਉਹ ਇਹ ਸੜਕ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਬਣਵਾਉਣਗੇ। ਪਰ ਹੁਣ ਸਰਕਾਰ ਦਾ ਸਮਾਂ ਪੂਰਾ ਹੋਣ ਵਿੱਚ ਕੁੱਝ ਦਿਨ ਦਾ ਸਮਾਂ ਹੀ ਰਹਿ ਗਿਆ ਹੈ। ਪਰ ਉਨ੍ਹਾਂ ਦਾ ਕੱਚਾ ਰਾਹ ਪੱਕਿਆਂ ਕਰਨ ਦੀ ਕੋਈ ਕਵਾਇਦ ਸ਼ੁਰੂ ਨਹੀਂ ਹੋ ਸਕੀ। ਇਸ ਲਈ ਸਠਿਆਲੀ, ਨੈਨੇਕੋਟ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਕੱਠੇ ਹੋਏ ਲੋਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕੱਚੇ ਰਸਤੇ ਉੱਤੇ ਸੜਕ ਬਣਾਉਣ ਦੀ ਮੰਗ ਕੀਤੀ ਅਤੇ ਚਿਤਾਵਨੀ ਦਿੱਤੀ ਕੇ ਜੇਕਰ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਗਈ ਤਾਂ ਉਹ ਕਿਸੇ ਵੀ ਰਾਜਨੀਤਿਕ ਆਗੂ ਨੂੰ ਪਿੰਡ ਵਿੱਚ ਨਹੀਂ ਵੜਨ ਦੇਣਗੇ। ਇਸ ਮੌਕੇ ਰੋਸ ਜ਼ਾਹਿਰ ਕਰਨ ਵਾਲਿਆਂ ਵਿੱਚ ਕਨਵਰ ਸਿੰਘ ਸੇਖੋਂ, ਹਰੀ ਸਿੰਘ ਨੈਨੇਕੋਟ, ਦਰਸ਼ਨ ਸਿੰਘ ਸਠਿਆਲੀ, ਹਰਪਾਲ ਸਿੰਘ, ਗੁਰਕੀਰਤ ਸਿੰਘ, ਇੰਦਰਜੀਤ ਸਿੰਘ, ਮਹਿੰਦਰ ਸਿੰਘ, ਜਸਵਿੰਦਰ ਸਿੰਘ, ਦਲਬੀਰ ਸਿੰਘ, ਬਲਬੀਰ ਸਿੰਘ ਆਦਿ ਸ਼ਾਮਲ ਸਨ।

error: copy content is like crime its probhihated