ਡੇਰਾ ਬਾਬਾ ਨਾਨਕ 26 ਨਵੰਬਰ (ਆਸਕ ਰਾਜ ਮਾਹਲਾ)-ਐਸ.ਡੀ.ਐਮ. ਦਫ਼ਤਰ ਡੇਰਾ ਬਾਬਾ ਨਾਨਕ ਤੇ ਤਹਿਸੀਲ ਦਫਤਰ ਦੇ ਸਮੁੱਚੇ ਸਟਾਫ ਵੱਲੋਂ ਦੋ ਰੋਜ਼ਾ ਹੜਤਾਲ ਕੀਤੀ ਗਈ। ਹੜਤਾਲ ਤੇ ਬੈਠੇ ਮੁਲਾਜ਼ਮ ਰੁਪਿੰਦਰ ਸਿੰਘ ਐਮ.ਟੀ.ਸੀ. ਤੇ ਇੰਦਰਜੀਤ ਸਿੰਘ ਰੀਡਰ ਨੇ ਦੱਸਿਆ ਕਿ ਬੀਤੇ ਦਿਨੀਂ ਤਹਿਸੀਲ ਮਹਿਲਪੁਰ ਜਿਲਾ ਹੁਸ਼ਿਆਰਪੁਰ ਵਿਖੇ ਵਿਜੀਲੈਂਸ ਵਿਭਾਗ ਦੇ ੲਇੱਕ ਡੀ.ਐਸ.ਪੀ. ਵੱਲੋੋਂ ਆਪਣੀ ਵਰਦੀ ਦੀ ਧੌਂਸ ਜਮਾਉਂਦਿਆਂ ਹੋਇਆ ਡਿਊਟੀ ‘ਤੇ ਤਾਇਨਾਤ ਨਾਇਬ ਤਹਿਸੀਲਦਾਰ ਤੇ ਆਰ.ਸੀ. ਉੱਪਰ ਧੱਕੇਸ਼ਾਹੀ ਕਰਦਿਆਂ ਨਜਾਇਜ ਤੌਰ ‘ਤੇ ਪਰਚਾ ਦਰਜ ਕੀਤਾ ਗਿਆ ਜੋ ਕਿ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਸੀ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਇਸ ਤੋਂ ਜਾਣੂ ਕਰਾਇਆ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਵਿਭਾਗ ਵੱਲੋਂ ਆਪਣੇ ਅਹੁੱਦਿਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਤੇ ਤਹਿਸੀਲਦਾਰ ਤੇ ਹੋਰ ਮੁਲਾਜ਼ਮਾਂ ਨੂੰ ਬਿਨਾਂ ਵਜਾ੍ਹ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਕਤ ਮੁਲਾਜ਼ਮਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਤੇ ਇਨ੍ਹਾਂ ਵਰਦੀ ਦਾ ਰੋਹਬ ਜ਼ਮਾਉਣ ਵਾਲੇ ਅਫਸਰਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਉਨਾਂ ਕਿਹਾ ਕਿ ਸਾਡਾ ਤਹਿਸੀਲ ਤੇ ਐ .ਡੀ.ਐਮ. ਦਫ਼ਤਰ ਦਾ ਸਮੁੱਚਾ ਸਟਾਫ ਦੋ ਦਿਨਾਂ ਵਾਸਤੇ ਹੜਤਾਲ ‘ਤੇ ਬੈਠ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਇਨਾਂ ਦੋ ਦਿਨਾਂ ਵਿਚ ਉੱਚ ਅਧਿਕਾਰੀਆਂ ਨੇ ਡੀ.ਐਸ.ਪੀ. ਵਿਜੀਲੈਂਸ ਤੇ ਉਸਦੇ ਸਾਥੀਆਂ ਦੇ ਖਿਲਾਫ ਕੋਈ ਸ਼ਖਤ ਕਾਰਵਾਈ ਨਾ ਕੀਤੀ ਤੇ ਉਕਤ ਨਾਇਬ ਤਹਿਸੀਲਦਾਰ ਤੇ ਆਰ.ਸੀ. ਨੂੰ ਇਨਸਾਫ ਨਾ ਮਿਲਿਆ ਤਾਂ ਆਉਂਦੇ ਦਿਨਾਂ ਤੱਕ ਵਿਜੀਲੈਂਸ ਅਧਿਕਾਰੀਆਂ ਖਿਲਾਫ ਸੰਘਰਸ਼ ਨੂੰ ਪ੍ਰਚੰਡ ਰੂਪ ਦਿੱਤਾ ਜਾਵੇਗਾ। ਇਸ ਮੌਕੇ ਰੁਪਿੰਦਰ ਸਿੰਘ ਐਮ.ਟੀ.ਸੀ., ਇੰਦਰਜੀਤ ਸਿੰਘ ਰੀਡਰ, ਮੈਡਮ ਰੁਪਿੰਦਰ ਕੌਰ, ਸੀਨੀਅਰ ਸਹਾਇਕ ਰਾਜਦੀਪ ਕੌਰ, ਰੀਡਰ ਮੈਡਮ ਬਲਜੀਤ ਕੌਰ ਸਟੈਨੋ, ਮੈਡਮ ਸੁਰਿੰਦਰ ਕੌਰ, ਬਲਵਿੰਦਰ ਸਿੰਘ ਕਲਰਕ, ਹਰਜਿੰਦਰ ਸਿੰੰਘ, ਸਿਕੰਦਰ ਸਿੰਘ, ਰਣਜੀਤ ਸਿੰਘ, ਗੋਲਡੀ ਤੇ ਅਮਨ ਆਦਿ ਹਾਜਰ ਸਨ।
ਵਿਜੀਲੈਂਸ ਦੀ ਧੱਕੇਸ਼ਾਹੀ ਵਿਰੁੱਧ ਮੁਲਾਜ਼ਮ ਹੜਤਾਲ ਤੇ ਬੈਠੇ
- Post published:November 26, 2021