ਲੈਫਟੀਨੈਂਟ ਗੁਰਿੰਦਰਜੀਤ ਸਿੰਘ ਦੀ ਅਗਵਾਈ ਵਿਚ ਐਨ ਸੀ ਸੀ ਵੱਲੋਂ ਕੈਂਡਲ ਮਾਰਚ ਕੱਢ ਕੇ ਜਨਰਲ ਵਿਪਨ ਰਾਵਤ ਨੂੰ ਸ਼ਰਧਾਂਜਲੀ ਕੀਤੀ ਭੇਂਟ
ਬਟਾਲਾ/ ਕਾਦੀਆਂ (ਅਸ਼ੋਕ ਨਈਅਰ ) : 22 ਪੰਜਾਬ ਬਟਾਲੀਅਨ ਐਨ ਸੀ ਸੀ ਬਟਾਲਾ ਦੇ ਕਮਾਂਡਰ ਅਫਸਰ ਅਨਿਲ ਠਾਕੁਰ ਦੇ ਦਿਸ਼ਾ ਨਿਰਦੇਸ਼ਾ ਤੇ ਆਈਟੀਆਈ ਕਾਦੀਆਂ ਦੇ ਐਨ ਸੀ ਸੀ ਕਾਰਕੁਨਾਂ ਵੱਲੋਂ ਲੈਫਟੀਨੈਂਟ ਗੁਰਿੰਦਰਜੀਤ ਸਿੰਘ ਦੀ ਅਗਵਾਈ ਵਿਚ ਕੈਂਡਲ ਮਾਰਚ ਕੱਢ ਕੇ ਕੇ ਸੀ ਡੀ ਐਸ ਜਨਰਲ ਵਿਪਨ ਰਾਹਤ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਤੇ ਲੈਫਟੀਨੈਂਟ ਗੁਰਿੰਦਰਜੀਤ ਸਿੰਘਵੱਲੋਂ ਜਨਰਲ ਵਿਪਿਨ ਰਾਵਤ ਵੱਲੋਂ ਦੇਸ਼ ਨੂੰ ਦਿੱਤੇ ਯੋਗਦਾਨ ਦਾ ਚਾਨਣਾ ਪਾਇਆ।