ਗੜ੍ਹਦੀਵਾਲਾ, 27 ਦਸੰਬਰ ( ਚੌਧਰੀ ) : ਅੱਜ ਗੜ੍ਹਦੀਵਾਲਾ ਦੇ ਕੰਢੀ ਖੇਤਰ ਚ ਪੈਂਦੇ ਪਿੰਡ ਬਰੂਹੀ ਵਿਖੇ ਪੰਜ ਪੀਰੀ ਅਤੇ ਲੱਖ ਦਾਤਾ ਜੀ ਦੀ ਦਰਗਾਹ ਤੇ ਛਿਮਾਹੀ ਮੇਲਾ ਕਰਵਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਗੁਰਪਾਲ ਸਿੰਘ ਨੇ ਦੱਸਿਆ ਕਿ ਪੁਰਾਤਨ ਕਾਲ ਤੋਂ ਉਨ੍ਹਾਂ ਦੇ ਪੂਰਵਜਾਂ ਵੱਲੋਂ ਇਸ ਜਗ੍ਹਾ ਦੀ ਮਾਨਤਾ ਕੀਤੀ ਜਾ ਰਹੀ ਹੈ ਜਿਸਨੂੰ ਪੀੜ੍ਹੀ ਦਰ ਪੀੜ੍ਹੀ ਉਨ੍ਹਾਂ ਦੇ ਐੱਸਸੀ ਭਾਈਚਾਰੇ ਵੱਲੋਂ ਬਰਕਰਾਰ ਰੱਖਿਆ ਜਾ ਰਿਹਾ ਹੈ। ਇਸ ਮੇਲੇ ਵਿਚ ਪਿੰਡ ਵਾਸੀ ਤੇ ਆਸ ਪਾਸ ਦੇ ਪਿੰਡਾਂ ਦੇ ਲੋਕ ਵੀ ਹਾਜ਼ਰੀ ਭਰਦੇ ਹਨ। ਉਨ੍ਹਾਂ ਕਿਹਾ ਕਿ ਇਸ ਜਗ੍ਹਾ ਤੇ ਨਮਸਤਕ ਹੋਣ ਵਾਲੇ ਦੀ ਆਸ ਮੁਰਾਦ ਪੂਰੀ ਹੁੰਦੀ ਹੈ।ਇਸ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਬੀਐੱਸਪੀ ਤੇ ਸ਼੍ਰੌਅਦ (ਬ) ਦੇ ਸਾਂਝੇ ਉਮੀਦਵਾਰ ਲਖਵਿੰਦਰ ਸਿੰਘ ਲੱਖੀ ਗਿਲਜੀਆਂ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਹਾਜਰੀ ਭਰੀ ਗਈ ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਜਿੱਥੇ ਸ਼ਰਧਾ ਦਾ ਪਰਤੀਕ ਹੁੰਦੇ ਹਨ ਉੱਥੇ ਸੱਚ ਦੇ ਮਾਰਗ ਤੇ ਚੱਲਣ ਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਪ੍ਰੇਰਨਾ ਸਰੋਤ ਹੁੰਦੇ ਹਨ।ਇਸ ਮੌਕੇ ਗੁਰਪਾਲ ਸਿੰਘ,ਸੁਰਜੀਤ ਸਿੰਘ ਪੀ.ਪੀ, ਹਰਦੀਪ ਸਿੰਘ,ਸਤੀਸ਼ ਕੁਮਾਰ,ਅਵਤਾਰ ਸਿੰਘ,ਪ੍ਰਧਾਨ ਸੁਲਿੰਦਰ ਸਿੰਘ,ਗੁਰਦਿਆਲ ਸਿੰਘ,ਮਨਦੀਪ ਸਿੰਘ,ਸੋਹਣ ਲਾਲ, ਲਵਪ੍ਰੀਤ ਸਿੰਘ,ਸੁਰਜੀਤ ਸਿੰਘ,ਮਿਹਰ ਚੰਦ, ਦਲੇਰ ਸਿੰਘ,ਰਾਜਦੀਪ ਸਿੰਘ,ਨਰੇਸ਼ ਕੁਮਾਰ,ਰਾਜ ਰਾਣੀ,ਸੁਰਿੰਦਰ ਕੌਰ, ਡਾ. ਜਸਪਾਲ ਸਿੰਘ, ਗੁਰਦੀਪ ਸਿੰਘ ਗੜ੍ਹਦੀਵਾਲਾ,ਕੁਲਦੀਪ ਸਿੰਘ ਲਾਡੀ ਬੁੱਟਰ, ਕੁਲਦੀਪ ਸਿੰਘ ਬਿੱਟੂ, ਜਸਵੀਰ ਸਿੰਘ ਰਾਹੀ,ਲਖਵਿੰਦਰ ਸਿੰਘ ਰਿਆੜ,ਸ਼ੁਭਮ ਸਹੋਤਾ,ਸ਼ੈਕੀ ਕਲਿਆਣ ਤੇ ਨਰਿੰਦਰ ਸਿੰਘ ਸੋਨੂੰ ਆਦਿ ਹਾਜ਼ਰ ਸਨ।
ਲਖਵਿੰਦਰ ਸਿੰਘ ਲੱਖੀ ਨੇ ਪਿੰਡ ਬਰੂਹੀ ਵਿਖੇ ਪੰਜ ਪੀਰ ਦੀ ਦਰਗਾਹ ਤੇ ਹਾਜ਼ਰੀ ਲਗਵਾਈ
- Post published:December 27, 2021