ਬੇਗਮਪੁਰਾ ਟਾਈਗਰ ਫੋਰਸ ਨੇ ਫੂਕਿਆ ਐਸ ਐਚ ਓ ਪ੍ਰਦੀਪ ਕੁਮਾਰ ਦਾ ਪੁਤਲਾ
* ਮਸਲਾ ਰਾਜ਼ੀਨਾਮੇ ਤੋਂ ਬਾਅਦ ਵੀ ਪੁਲੀਸ ਵੱਲੋਂ ਉਲਟਾ ਮੁਦਈ ਤੇ ਦਬਾਅ ਬਣਾਉਣ ਦਾ *
ਹੁਸ਼ਿਆਰਪੁਰ 16 ਨਵੰਬਰ ( ਬਿਊਰੋ ) : ਤਕਰੀਬਨ ਤਿੰਨ ਮਹੀਨੇ ਪਹਿਲਾਂ ਸਿੰਗੜੀਵਾਲ ਵਾਸੀ ਰਵੀ ਕੁਮਾਰ ਵਾਸੀ ਸਿੰਗੜੀਵਾਲ ਨੇ ਥਾਣਾ ਮਾਡਲ ਟਾਊਨ ਵਿਚ ਦਰਖਾਸਿਤ ਦਿੱਤੀ ਸੀ ਤੇ ਐਸਐਚਓ ਉਸ ਵੇਲੇ ਮੌਜੂਦਾ ਕਰਨੈਲ ਸਿੰਘ ਨੇ ਰਾਜ਼ੀਨਾਮਾ ਕਰਵਾ ਦਿੱਤਾ ਸੀ ਜੋ ਕਿ ਰਾਜ਼ੀਨਾਵਾਂ ਪੈਂਤੀ ਹਜ਼ਾਰ ਵਿਚ ਨਿੱਬੜਿਆ ਸੀ ਪੁਲੀਸ ਦੀ ਮੌਜੂਦਗੀ ਵਿੱਚ ਹੋਏ ਰਾਜ਼ੀਨਾਮੇ ਦੇ ਦੌਰਾਨ ਖੁਦ ਮੋਟਰਸਾਈਕਲ ਲੈਣ ਵਾਲੇ ਓਂਕਾਰ ਸਿੰਘ ਵਾਸੀ ਨਾਰੂ ਨੰਗਲ ਨੇ ਇਹ ਮੰਨਿਆ ਸੀ ਕਿ ਮੈਂ ਇੱਕ ਹਫ਼ਤੇ ਦੇ ਵਿੱਚ ਵਿੱਚ ਪੈਸੇ ਦੇ ਕੇ ਸਭ ਕੁਝ ਕਲੀਅਰ ਕਰ ਦੇਵਾਂਗਾ ਰਵੀ ਕੁਮਾਰ ਵਾਸੀ ਸਿੰਗੜੀਵਾਲ ਨੇ ਪੁਲਸ ਦੇ ਕਹਿਣ ਉੱਤੇ ਇਹ ਰਾਜ਼ੀਨਾਮਾ ਕਰ ਲਿਆ ਪਰ ਤਕਰੀਬਨ ਤਿੰਨ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਜਦੋਂ ਕੋਈ ਹੱਲ ਨਾ ਨਿਕਲਿਆ ਤਾਂ ਆਖ਼ਿਰਕਾਰ ਬੇਗਮਪੁਰਾ ਟਾਈਗਰ ਫੋਰਸ ਨੂੰ ਥਾਣੇ ਦਾ ਘਿਰਾਓ ਕਰਨਾ ਪਿਆ । ਘਿਰਾਓ ਕਰਨ ਦਾ ਸਿਰਫ਼ ਇਹ ਹੀ ਕਾਰਨ ਨਹੀਂ ਹੈ ਹੋਰ ਵੀ ਬਹੁਤ ਸਾਰੇ ਪੈਂਡਿੰਗ ਕੇਸ ਇਸੇ ਤਰ੍ਹਾਂ ਥਾਣਾ ਮਾਡਲ ਟਾਊਨ ਵਿੱਚ ਲਟਕੇ ਪਏ ਹਨ ਜਿਸ ਦੀਆਂ ਸ਼ਿਕਾਇਤਾਂ ਬੇਗਮਪੁਰਾ ਟਾਈਗਰ ਫੋਰਸ ਦੇ ਅਹੁਦੇਦਾਰਾਂ ਨੂੰ ਅਕਸਰ ਮਿਲਦੀਆਂ ਰਹਿੰਦੀਆਂ ਹਨ ਇਕ ਹੋਰ ਮਸਲੇ ਵਿੱਚ ਬੇਗਮਪੁਰਾ ਟਾਈਗਰ ਫੋਰਸ ਨੇ ਮਹਿਲਾ ਥਾਣੇ ਨੂੰ ਲਤਾੜਦਿਆਂ ਆਖਿਆ ਗੁੜਗਾਉਂ ਤੋਂ ਨਲੋਈਆਂ ਬਾਈਪਾਸ ਹੁਸ਼ਿਆਰਪੁਰ ਵਿਆਹੀ ਲੜਕੀ ਜੋ ਕਿ ਆਪਣੇ ਸਹੁਰਾ ਪਰਿਵਾਰ ਦੇ ਅੱਤਿਆਚਾਰ ਦਾ ਸ਼ਿਕਾਰ ਹੋਈ ਹੈ ਨੇ ਐਸਐਸਪੀ ਹੁਸ਼ਿਆਰਪੁਰ ਨੂੰ ਐਪਲੀਕੇਸ਼ਨ ਦਿੱਤੀ ਸੀ ਜੋ ਕਿ ਡੀ ਐੱਸ ਪੀ ਮਨਜੋਤ ਕੌਰ ਨੂੰ ਫਾਰਵਰਡ ਹੋਈ ਪਰ ਮਨਜੋਤ ਕੌਰ ਨੇ ਵੀ ਮੁੰਡੇ ਅਤੇ ਕੁੜੀ ਦੇ ਬਿਆਨ ਲੈ ਕੇ ਮੁੰਡੇ ਤੇ ਪਰਚਾ ਕੀਤੇ ਬਗੈਰ ਹੀ ਦਰਖਾਸਿਤ ਠੰਡੇ ਬਸਤੇ ਵਿੱਚ ਪਾ ਦਿੱਤੀ ਜਦ ਕਿ ਡੀਐੱਸਪੀ ਮਨਜੋਤ ਕੌਰ ਦੇ ਮੂੰਹ ਤੇ ਹੀ ਉਸ ਮੁੰਡੇ ਨੇ ਕੁੜੀ ਨੂੰ ਨਾ ਰੱਖਣ ਬਾਰੇ ਕਹਿ ਦਿੱਤਾ ਸੀ ਬੇਗਮਪੁਰਾ ਟਾਈਗਰ ਫੋਰਸ ਨੇ ਇਹ ਚਿਤਾਵਨੀ ਦਿੰਦਿਆਂ ਪੁਲੀਸ ਪ੍ਰਸ਼ਾਸਨ ਨੂੰ ਆਖਿਆ ਜੇਕਰ ਪੁਲੀਸ ਪ੍ਰਸ਼ਾਸਨ ਨੇ ਲੋਕਾਂ ਦੇ ਮੁੱਦਿਆਂ ਨੂੰ ਸੁਲਝਾਉਣ ਦੀ ਬਜਾਏ ਉਲਝਾਉਣ ਦੀ ਕੋਸ਼ਿਸ਼ ਕੀਤੀ ਤੇ ਆਉਣ ਵਾਲੇ ਸਮੇਂ ਵਿਚ ਮਾਡਲ ਟਾਊਨ ਥਾਣਾ ਮਹਿਲਾ ਥਾਣਾ ਅਤੇ ਮਿੰਨੀ ਸੈਕਟ੍ਰੀਏਟ ਮੂਹਰੇ ਡੀ ਜੀ ਪੀ ਪੰਜਾਬ ਦੇ ਪੁਤਲੇ ਫੂਕੇ ਜਾਣਗੇ ਇਸ ਮੌਕੇ ਦੋਆਬਾ ਇੰਚਾਰਜ ਸੋਮਦੇਵ ਸੰਧੀ ਦੋਆਬਾ ਪ੍ਰਧਾਨ ਅਮਰਜੀਤ ਸੰਧੀ ਜ਼ਿਲ੍ਹਾ ਇੰਚਾਰਜ ਵੀਰਪਾਲ ਠਰੋਲੀ ਜ਼ਿਲ੍ਹਾ ਪ੍ਰਧਾਨ ਬੱਬੂ ਸਿੰਗੜੀਵਾਲ ਜ਼ਿਲ੍ਹਾ ਜਨਰਲ ਸੈਕਟਰੀ ਜੱਸਾ ਨੰਦਨ ਜ਼ਿਲ੍ਹਾ ਸੈਕਟਰੀ ਰਾਕੇਸ਼ ਸਿੰਗੜੀਵਾਲ ਆਦਿ ਮੌਜੂਦ ਸਨ ।