ਬੀ ਐਸ ਐਫ ਦੇ ਜਵਾਨਾਂ ਵੱਲੋਂ 57 ਵਾਂ : ਸਥਾਪਨਾ ਦਿਵਸ ਖ਼ੂਨਦਾਨ ਦਾਨ ਕਰਕੇ ਮਨਾਇਆ
ਡੇਰਾ ਬਾਬਾ ਨਾਨਕ 29 ਨਵੰਬਰ( ਆਸ਼ਕ ਰਾਜ ਮਾਹਲਾ )
ਬੀ ਐੱਸ ਐੱਫ ਦੀ 89 ਬਟਾਲੀਅਨ ਹੈੱਡਕੁਆਰਟਰ ਸ਼ਿਕਾਰ ਮਾਛੀਆਂ ਵਿਖੇ ਕਮਾਂਡੈਟ ਪ੍ਰਦੀਪ ਕੁਮਾਰ ਦੀ ਦੇਖ ਰੇਖ ਹੇਠ ਖੂਨਦਾਨ ਕੈਂਪ ਲਗਾਇਆ ਗਿਆ । ਇਸ ਮੌਕੇ ਤੇ ਸਿਵਲ ਹਸਪਤਾਲ ਬਟਾਲਾ ਦੀ ਬਲੱਡ ਬੈਂਕ ਸ਼ਾਖਾ ਦੇ ਸਿਹਤ ਕਰਮਚਾਰੀ ਸ਼ਿਕਾਰ ਮਾਛੀਆਂ ਕੰਪਲੈਕਸ ਪੁੱਜੇ । ਇਸ ਖੂਨ ਦਾਨ ਕੈਂਪ ਦਾ ਉਦਘਾਟਨ ਬਟਾਲੀਅਨ ਦੇ ਕਮਾਂਡੈਂਟ ਪ੍ਰਦੀਪ ਕੁਮਾਰ ਵੱਲੋਂ ਕੀਤਾ ਗਿਆ । ਇਸ ਖੂਨ ਦਾਨ ਕੈਂਪ ਵਿੱਚ ਬੀ ਐਸ ਐਫ ਦੇ ਅਧਿਕਾਰੀਆਂ, ਬੀਐਸਐਫ ਦੇ ਪੁਰਸ਼ ਤੇ ਮਹਿਲਾ ਜਵਾਨਾਂ ਵੱਲੋਂ ਖ਼ੂਨ ਦਾਨ ਕੀਤਾ ਗਿਆ। ਇਸ ਮੌਕੇ ਤੇ ਖ਼ੂਨਦਾਨ ਕਰਨ ਵਾਲਿਆਂ ਨੂੰ ਖਾਣ ਪੀਣ ਲਈ ਪੌਸ਼ਟਿਕ ਆਹਾਰ ਵੰਡੇ ਗਏ ।ਇਸ ਮੌਕੇ ਤੇ ਬੀ ਐੱਸ ਐੱਫ ਦੀ ਬਟਾਲੀਅਨ ਕਮਾਡੈਂਟ ਪ੍ਰਦੀਪ ਕੁਮਾਰ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਖੂਨ ਦਾਨ ਉੱਤਮ ਦਾਨ ਹੈ ਅਤੇ ਤੰਦਰੁਸਤ ਮਨੁੱਖ ਨੂੰ ਆਪਣੇ ਜੀਵਨ ਵਿਚ ਖੂਨ ਦਾਨ ਕਰਨਾ ਚਾਹੀਦਾ ਹੈ । ਇਸ ਮੌਕੇ ਤੇ ਕਮਾਂਡੈਟ ਪ੍ਰਦੀਪ ਕੁਮਾਰ ਨੇ ਕਿਹਾ ਕਿ ਬੀਐਸਐਫ ਦੇ 57 ਵੇਂ ਸਥਾਪਨਾ ਦਿਵਸ ਦੇ ਸਬੰਧ ਵਿੱਚ ਬੀਐਸਐਫ ਜਵਾਨਾਂ ਵੱਲੋਂ ਪੰਜ ਕਿਲੋਮੀਟਰ ਲੰਬੀ ਦੌੜ, ਖੂਨਦਾਨ ਕੈਂਪ ਅਤੇ ਮੰਗਲਵਾਰ ਨੂੰ ਬੀਐਸਐਫ ਦੇ ਸੇਵਾਮੁਕਤ ਅਧਿਕਾਰੀਆਂ ਦਾ ਸਨਮਾਨ ਸਮਰੋਹ ਅਤੇ ਰੰਗਾਰੰਗ ਪ੍ਰੋਗਰਾਮ ਸ਼ਿਕਾਰ ਮਾਛੀਆਂ ਹੈੱਡਕੁਆਰਟਰ ਵਿੱਚ ਆਯੋਜਤ ਕੀਤਾ ਜਾਵੇਗਾ।ਇਸ ਮੌਕੇ ਤੇ ਮੈਡੀਕਲ ਅਫ਼ਸਰ ਮੈਡਮ ਪ੍ਰੇਮਿਕਾ, ਡਿਪਟੀ ਕਮਾਂਡੈਂਟ ਭੁਪਿੰਦਰ ਵਿਕਾਸ, ਸਹਾਇਕ ਕਮਾਂਡੈਂਟ ਸੰਦੀਪ ਮਿਸ਼ਰਾ, ਅਤੁਲ ਗਹਿਲੋ,ਤ ਬੀਨੂੰ ਗੋਪੀਨਾਥ, ਐਲ ਬੀ ਜਾਧਵ ਇੰਸਪੈਕਟਰ ਜੀ ਆਦਿ ਹਾਜ਼ਰ ਸਨ ।