ਤਲਵਾੜਾ /ਦਸੂਹਾ 26 ਨਵੰਬਰ (ਚੌਧਰੀ) : ਅੱਜ ਦੁਪਹਿਰ ਨੂੰ ਕਮਾਹੀ ਦੇਵੀ – ਝੀਰ ਦੀ ਖੁਹੀ ਰੋਡ ਤੇ ਪੈਂਦੇ ਪਿੰਡ ਨੋਸ਼ਿਹਰਾ ਦੇ ਕੋਲ ਇਕ ਓਵਰ ਸਪੀਡ ਟਿੱਪਰ ਨੇ ਮੋਟਰਸਾਈਕਲ ਤੇ ਸਵਾਰ ਪਰਿਵਾਰ ਨੂੰ ਲਪੇਟ ਵਿਚ ਲੈਣ ਦਾ ਖਬਰ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਔਰਤ ਦੀ ਮੌਕੇ ਤੇ ਹੀ ਮੌਤ ਅਤੇ ਮ੍ਰਿਤਕਾਂ ਦੇ ਪਤੀ ਅਤੇ ਦੋ ਬੱਚੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਸੰਜੀਵ ਕੁਮਾਰ ਵਾਸੀ ਡਾਢੇ ਕਟਵਾਲ ਆਪਣੀ ਪਤਨੀ ਜੋਤੀ ਰਾਣੀ ਤੇ ਆਪਣੇ ਦੋ ਬੱਚਿਆਂ ਨਾਲ ਮੋਟਰਸਾਈਕਲ ਨੰਬਰ ਪੀਬੀ 07 ਏ ਕੇ 6857 ਤੇ ਸਵਾਰ ਹੋ ਕੇ ਆਪਣੇ ਪਿੰਡ ਤੋਂ ਕਮਾਹੀ ਦੇਵੀ ਵੱਲ ਇਕ ਵਿਆਹ ਸਮਾਗਮ ਦੇ ਵਿਚ ਸ਼ਾਮਲ ਹੋਣ ਜਾ ਰਹੇ ਸਨ। ਜਦੋਂ ਉਹ ਅੱਡਾ ਨੋਸ਼ਿਹਰਾ ਦੇ ਕੋਲ ਪਹੁੰਚੇ ਤਾਂ ਓਵਰ ਸਪੀਡ ਟਿੱਪਰ ਨੰਬਰ ਐਚ ਪੀ – 80 – 2465 ਦੀ ਲਪੇਟ ਵਿੱਚ ਆ ਗਏ। ਉਕਤ ਸੜਕ ਹਾਦਸੇ ਵਿੱਚ ਜੋਤੀ ਰਾਣੀ ਦੀ ਟਿੱਪਰਦੇ ਹੇਠਾ ਆਉਣ ਕਾਰਣ ਮੌਕੇ ਤੇ ਹੀ ਮੌਤ ਹੋ ਗਈ। ਅਤੇ ਉਸ ਦਾ ਪੂਰਾ ਪਰਿਵਾਰ ਸੜਕ ਦੇ ਦੂਜੇ ਪਾਸੇ ਜਾ ਡਿੱਗਣ ਕਾਰਣ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਟਿੱਪਰ ਚਾਲਕ ਮੌਕੇ ਤੋਂ ਤਾਂ ਫਰਾਰ ਹੋ ਗਿਆ। ਸਥਾਨਕ ਲੋਕਾਂ ਦੀ ਮਦਦ ਨਾਲ ਜਖਮੀਆਂ ਨੂੰ ਤਲਵਾੜਾ ਦੇ ਬੀਬੀ ਐਮ ਬੀ ਹਸਪਤਾਲ ਪਹੁੰਚਾਇਆ ਗਿਆ। ਸੂਚਨਾ ਮਿਲਦੇ ਹੀ ਤਲਵਾੜਾ ਪੁਲਿਸ ਨੇ ਮੌਕੇ ਤੇ ਪਹੁੰਚੇ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਮ੍ਰਿਤਕ ਦੇਹ ਨੂੰ ਬੀਬੀਐਮਬੀ ਹਸਪਤਾਲ ਤਲਵਾੜਾ ਵਿਖੇ ਪਹੁੰਚਾਇਆ। ਪੁਲਿਸ ਵਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੁਖਾਂਤ : ਓਵਰ ਸਪੀਡ ਟਿਪੱਰ ਨੇ ਮੋਟਰਸਾਇਕਲ ਤੇ ਸਵਾਰ ਪਰਿਵਾਰ ਨੂੰ ਲਿਆ ਲਪੇਟ ‘ਚ,ਇੱਕ ਦੀ ਮੌਤ, ਤਿੰਨ ਜਖਮੀ
- Post published:November 26, 2021