Prime Punjab Times

Latest news
ਪੁਲਿਸ ਨੇ ਵਿਦੇਸ਼ੀ ਪਿਸਟਲ,ਦੋ ਮੈਗਜ਼ੀਨ ਅਤੇ ਦਸ ਰੌਂਦ ਜਿੰਦਾ ਸਮੇਤ 1 ਦੋਸ਼ੀ ਨੂੰ ਕੀਤਾ ਕਾਬੂ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਫੁੱਲ ਡਰੈੱਸ ਰਿਹਰਸਲ ਕਰਵਾਈ ਗਈ ਰੇਲਵੇ ਸਟੇਸ਼ਨ ਦਸੂਹਾ ਵਿਖੇ "ਸਵੱਛਤਾ ਹੀ ਸੇਵਾ" ਮੁਹਿੰਮ ਅਧੀਨ ਕੀਤੀ ਸਫ਼ਾਈ ਸਰਬ ਨੌਜਵਾਨ ਸਭਾ ਵਲੋਂ ਐਤਵਾਰ ਨੂੰ ਹੋਣ ਵਾਲੇ ਧੀਆਂ ਦੇ ਸਮੂਹਿਕ ਵਿਆਹ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਪ੍ਰਭੂ ਸ੍ਰੀ ਰਾਮ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਲੋੜ : ਐਡਵੋਕੇਟ ਅਮਨਦੀਪ ਜੈਂਤੀਪੁਰ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਰਜਿ. ਦਸੂਹਾ ਵੱਲੋਂ ਗਾਂਧੀ ਜਯੰਤੀ ਮਨਾਈ ਗਈ - ਚੌਧਰੀ ਕੁਮਾਰ ਸੈਣੀ ਖੇਡਾਂ ਵਤਨ ਪੰਜਾਬ ਦੀਆਂ ਚ ਜ਼ਿਲ੍ਹਾ ਗੁਰਦਾਸਪੁਰ ਗਤਕਾ ਐਸੋਸੀਏਸ਼ਨ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਦੋਸ਼ੀਆਂ ਨੂੰ ਬਚਾ ਰਹੀ ਹੈ ਭਾਜਪਾ ਸਰਕਾਰ,,,,, ਅਸ਼ਵਨੀ ਕੁਮਾਰ ਲੱਖਣ ਕਲਾਂ ਸੁਖਜਿੰਦਰ ਸਿੰਘ ਪਿੰਡ ਕੰਗਮਾਈ ਦੇ ਬਣੇ ਨੰਬਰਦਾਰ ਪੰਜਾਬ ਪੰਚਾਇਤੀ ਚੋਣਾਂ 2024 ਦੀਆਂ ਵੋਟਰ ਸੂਚੀਆਂ ਵਿੱਚ ਆਮ ਆਦਮੀ ਸਰਕਾਰ ਡਰ ਕਾਰਨ ਕਰ ਰਹੀ ਬਹੁਤ ਵੱਡੀ ਹੇਰਾਫੇਰੀ -ਸੋਮ ...

Home

You are currently viewing ਗੁਰਮੀਤ ਬਾਵਾ ਅਤੇ ਕੁਲਵੰਤ ਸਿੰਘ ਸੂਰੀ ਦਾ ਸਦੀਵੀ ਵਿਛੋੜਾ

ਗੁਰਮੀਤ ਬਾਵਾ ਅਤੇ ਕੁਲਵੰਤ ਸਿੰਘ ਸੂਰੀ ਦਾ ਸਦੀਵੀ ਵਿਛੋੜਾ

ਗੁਰਦਾਸਪੁਰ / ਚੰਡੀਗੜ੍ਹ  21 ਨਵੰਬਰ ( ਅਸ਼ਵਨੀ ) : ਅੰਮ੍ਰਿਤਸਰ ਸ਼ਹਿਰ ਦੀਆਂ ਕਲਾ ਅਤੇ ਸਾਹਿਤ ਨੂੰ ਸਮਰਪਿਤ ਦੋ ਉੱਘੀਆਂ ਸ਼ਖ਼ਸੀਅਤਾਂ ਕੁਲਵੰਤ ਸਿੰਘ ਸੂਰੀ ਅਤੇ ਲੋਕ ਗਾਇਕਾ ਗੁਰਮੀਤ ਬਾਵਾ ਦੇ ਸਦੀਵੀ ਵਿਛੋੜੇ ਦੇ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਗੁਰਮੀਤ ਬਾਵਾ ਨੇ ਲਗਪਗ ਚਾਰ ਦਹਾਕੇ ਪੰਜਾਬੀ ਲੋਕ ਗਾਇਕੀ ਵਿੱਚ ਆਪਣੀ ਕਲਾ ਦੀ ਧਾਕ ਜਮਾਈ ਰੱਖੀ। ਉਸ ਨੇ ਪੰਜਾਬੀ ਲੋਕ ਸੰਗੀਤ ਅਤੇ ਪੰਜਾਬੀ ਲੋਕ ਗਾਇਕੀ ਨੂੰ ਸਿਖਰਲੇ ਮੁਕਾਮ ਤੱਕ ਪਹੁੰਚਾਇਆ। ਉਸ ਦੀ ਬੁਲੰਦ, ਪੁਰਸੋਜ਼ ਆਵਾਜ਼ ਅਤੇ ਲੰਮੀ ਹੇਕ ਉਸ ਦੀ ਲੋਕ ਗਾਇਕੀ ਦਾ ਵਿਲੱਖਣ ਅੰਗ ਹੈ। ਉਸ ਨੇ ਪੰਜਾਬੀ ਦੀਆਂ ਲੋਕ ਗਾਥਾਵਾਂ ਅਤੇ ਪ੍ਰੀਤ ਕਥਾਵਾਂ ਨੂੰ ਆਪਣੀ ਜ਼ੁਬਾਨ ਦੇ ਜਾਦੂ ਦੇ ਅਸਰ ਨਾਲ ਲੋਕ ਸਿਮਰਤੀ ਦਾ ਅੰਗ ਬਣਾ ਦਿੱਤਾ। ਉਸ ਦੀਆਂ ਦੋ ਧੀਆਂ ਨੇ ਪੰਜਾਬੀ ਲੋਕ ਗਾਇਕੀ ਦੀ ਪਰੰਪਰਾ ਅਤੇ ਆਪਣੀ ਮਾਂ ਦੇ ਮਖ਼ਸੂਸ ਅੰਦਾਜ਼ ਨੂੰ ਅੱਗੇ ਤੋਰਿਆ।
ਪੰਜਾਬੀ ਦੇ ਉੱਘੇ ਪ੍ਰਕਾਸ਼ਕ ਕੁਲਵੰਤ ਸਿੰਘ ਸੂਰੀ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਦੇ ਸਪੁੱਤਰ ਸਨ। ਸਾਹਿਤਕ ਫ਼ਿਜ਼ਾ ਵਿੱਚ ਪਲੇ ਅਤੇ ਪ੍ਰਵਾਨ ਹੋਏ ਕੁਲਵੰਤ ਸਿੰਘ ਸੂਰੀ ਨੇ ਨਾ ਕੇਵਲ ਪੰਜਾਬੀ ਦੀਆਂ ਸ੍ਰੇਸ਼ਠ ਪੁਸਤਕਾਂ ਨੂੰ ਛਾਪੇ ਦਾ ਜਾਮਾ ਪਹਿਨਾਇਆ ਸਗੋਂ ਪੰਜਾਬੀ ਸਾਹਿਤ ਦੀ ਰਵਾਇਤ ਨੂੰ ਹੋਰ ਅਮੀਰ ਬਣਾਇਆ। ਉਸ ਨੇ ਉਰਦੂ ਕਵੀਆਂ ਦੇ ਕਲਾਮ ਨੂੰ ਵੱਡੀ ਗਿਣਤੀ ਵਿੱਚ ਛਾਪ ਕੇ ਸਾਹਿਤਕ ਪਰੰਪਰਾ ਨੂੰ ਅਮੀਰ ਬਣਾਇਆ। ਉਸ ਦੀ ਜੀਵਨ ਸਾਥਣ ਅਤਰਜੀਤ ਸੂਰੀ ਪੰਜਾਬੀ ਦੀ ਉੱਘੀ ਕਹਾਣੀਕਾਰਾ ਹੈ ਅਤੇ ਪੁੱਤਰ ਨਵਦੀਪ ਸੂਰੀ ਵੀ ਅੰਗਰੇਜ਼ੀ ਦਾ ਉੱਘਾ ਲੇਖਕ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਗੁਰਮੀਤ ਬਾਵਾ ਅਤੇ ਕੁਲਵੰਤ ਸਿੰਘ ਸੂਰੀ ਦੇ ਸਦੀਵੀ ਵਿਛੋੜੇ ਨਾਲ ਅਸੀਂ ਇਕ ਲੋਕ ਕਲਾਕਾਰ ਅਤੇ ਉਘੇ ਪ੍ਰਕਾਸ਼ਕ ਤੋਂ ਵਾਂਝੇ ਹੋ ਗਏ ਹਾਂ ਉਨ੍ਹਾਂ ਨੇ ਦੋਹਾਂ ਸ਼ਖ਼ਸੀਅਤਾਂ ਦੇ ਪਰਿਵਾਰਾਂ ਅਤੇ ਸਨੇਹੀਆਂ ਨਾਲ ਦੁੱਖ ਸਾਂਝਾ ਕੀਤਾ।

error: copy content is like crime its probhihated