ਗੜ੍ਹਦੀਵਾਲਾ 3 ਜਨਵਰੀ (ਚੌਧਰੀ/ਯੋਗੇਸ਼ ਗੁਪਤਾ) : ਖ਼ਾਲਸਾ ਕਾਲਜ, ਗੜ੍ਹਦੀਵਾਲਾ ਦੇ ਰਜਿਸਟਰਾਰ ਡਾ. ਦਵਿੰਦਰ ਕੁਮਾਰ ਸੰਦਲ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਐਲਾਨੇ ਗਏ ਬੀ-ਵਾਕ (ਹਾਰਵੇਅਰ ਐਂਡ ਨੈੱਟਵਰਕਿੰਗ) ਅਤੇ ਐੱਮ-ਕਾਮ ਸਮੈਸਟਰ ਦੂਜਾ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਰਹੇ। ਬੀ-ਵਾਕ ਸਮੈਸਟਰ ਦੂਜਾ ਵਿੱਚ ਅਮਰਪਾਲ ਸਿੰਘ ਅਤੇ ਆਯੂਸੀ ਨੇ 87.33% ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਅਤੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ, ਨਵਜੀਤ ਕੌਰ ਨੇ 81.5% ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਅਤੇ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਐੱਮ.ਕਾਮ ਸਮੈਸਟਰ ਦੂਜਾ ਵਿੱਚ ਜੈ ਕੌਰ ਨੇ 92.28% ਅੰਕ, ਇਸ਼ਿਤਾ ਗੁਪਤਾ ਪੁਤ੍ਰੀ ਸ਼੍ਰੀ ਵਰਿੰਦਰ ਗੁਪਤਾ ਨੇ 88.64% ਅੰਕ ਅਤੇ ਮਨਦੀਪ ਕੌਰ ਨੇ 88.42% ਅੰਕ ਹਾਸਲ ਕਰਕੇ ਕਾਲਜ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਵਿਦਿਆਰਥੀਆਂ ਦੀਆਂ ਇਹਨਾਂ ਪ੍ਰਾਪਤੀਆਂ ਲਈ ਕਾਲਜ ਪ੍ਰਿੰਸੀਪਲ ਡਾ. ਮਲਕੀਤ ਸਿੰਘ ਨੇ ਵਿਦਿਆਰਥੀਆ ਦੇ ਮਾਤਾ-ਪਿਤਾ ਨੁੰ ਮੁਬਾਰਕਵਾਦ ਦੇਣ ਦੇ ਨਾਲ-ਨਾਲ ਕੰਪਿਊਟਰ ਵਿਭਾਗ ਦੇ ਮੁੱਖੀ ਪ੍ਰੋ. ਕਮਲਜੀਤ ਕੌਰ ਅਤੇ ਅਧਿਆਪਕ ਪ੍ਰੋ. ਮਨਜਿੰਦਰ ਕੌਰ ਅਤੇ ਕਮਰਸ ਵਿਭਾਗ ਦੇ ਮੁੱਖੀ ਪ੍ਰੋ. ਗਗਨਦੀਪ ਕੌਰ ਅਤੇ ਬਾਕੀ ਅਧਿਆਪਕ ਸਾਹਿਬਾਨ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ।