ਕਿਸਾਨੀ ਸੰਘਰਸ਼ ਦੀ ਜਿੱਤ ਤੇ ਗੜ੍ਹਸ਼ੰਕਰ ‘ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤਾ ਫ਼ਤਿਹ ਮਾਰਚ
ਗੜ੍ਹਸ਼ੰਕਰ 10 ਦਸੰਬਰ (ਅਸ਼ਵਨੀ ਸ਼ਰਮਾ)- ਖੇਤੀਬਾੜੀ ਵਿਰੋਧੀ ਕਾਨੂੰਨਾਂ ਦੇ ਖਿਲਾਫ਼ ਜਿਥੇ ਦੇਸ਼ ਦਾ ਅੰਨਦਾਤਾ ਪਿਛਲੇ ਇੱਕ ਸਾਲ ਤੋਂ ਵੀ ਜਿਆਦਾ ਸਮੇਂ ਤੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦਿੱਲੀ ਦੀਆਂ ਸਰਹੱਦਾਂ ਤੇ ਸੰਘਰਸ਼ ਕਰ ਰਿਹਾ ਸੀ ਅਤੇ ਦੁਨੀਆਂ ਦੇ ਸਭ ਤੋਂ ਲੰਮੇ ਚੱਲੇ ਇਸ ਘੋਲ ਵਿੱਚ ਆਖਰ ਕੇਂਦਰ ਦੀ ਮੋਦੀ ਸਰਕਾਰ ਨੂੰ ਝੁਕਣ ਲਈ ਮਜਬੂਰ ਹੋਣਾ ਪਿਆ ਤੇ ਕੇਂਦਰ ਸਰਕਾਰ ਨੇ ਤਿੰਨੋਂ ਖੇਤੀਬਾੜੀ ਕਾਨੂੰਨ ਵਾਪਿਸ ਲੈਕੇ ਬਾਕੀ ਰਹਿੰਦੀਆਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆ ਹਨ। ਇਸ ਇਤਿਹਾਸਕ ਜਿੱਤ ਦੀ ਖੁਸ਼ੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਗੜ੍ਹਸ਼ੰਕਰ ਵਿਖੇ ਜੀਓ ਦਫਤਰ ਤੋਂ ਸ਼ਹਿਰ ਦੇ ਬੰਗਾ ਚੌਂਕ ਤੱਕ ਫਤਹਿ ਮਾਰਚ ਕੱਢਿਆ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਲੱਡੂ ਵੰਡ ਕੇ ਭੱਗੜੇ ਪਾਕੇ ਖੁਸ਼ੀ ਮਨਾਈ।ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਮੀਤ ਦਰਸ਼ਨ ਸਿੰਘ ਮੱਟੂ, ਸੂਬਾਈ ਸਕੱਤਰ ਗੁਰਨੇਕ ਸਿੰਘ ਭੱਜਲ, ਮੁਲਾਜ਼ਮ ਆਗੂ ਸ਼ਿਗਾਰਾ ਰਾਮ ਭੱਜਲ ਤੇ ਬੀਬੀ ਸੁਭਾਸ਼ ਮੱਟੂ ਨੇ ਕਿਸਾਨੀ ਸੰਘਰਸ਼ ਦੀ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਦੁਨੀਆਂ ਦੇ ਸਭ ਤੋਂ ਲੰਮੇ ਚੱਲੇ ਇਸ ਸੰਘਰਸ਼ ਵਿਚ 700 ਤੋਂ ਵੀ ਜਿਆਦਾ ਕਿਸਾਨ ਸ਼ਹੀਦ ਹੋਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਅੜੀਅਲ ਰੁੱਖ ਕਾਰਨ ਇਨ੍ਹਾਂ ਲੰਮਾ ਸੰਘਰਸ਼ ਚੱਲਿਆ। ਉਨ੍ਹਾਂ ਕਿਸਾਨੀ ਜਿੱਤ ਦੀ ਵਧਾਈ ਦਿੰਦਿਆਂ ਦੁਕਾਨਦਾਰਾਂ ਨੂੰ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ।ਇਸ ਮੌਕੇ ਚੌਧਰੀ ਅੱਛਰ ਸਿੰਘ ਨੇ ਬਾਖੂਬੀ ਸਟੇਜ ਸਕੱਤਰ ਦੀ ਭੁਮਿਕਾ ਨਿਭਾਈ।ਇਸ ਮੌਕੇ ਉਕਤ ਆਗੂਆਂ ਤੋਂ ਇਲਾਵਾ ਕਿਸਾਨ ਆਗੂ ਪ੍ਰੇਮ ਸਿੰਘ ਰਾਣਾ, ਕੈਪਟਨ ਕਰਨੈਲ ਸਿੰਘ, ਜਗਦੀਸ਼ ਸਿੰਘ, ਮਹਿੰਦਰ ਸਿੰਘ, ਹਰਭਜਨ ਸਿੰਘ ਸਾਬਕਾ ਸਰਪੰਚ, ਰਘਬੀਰ ਸਿੰਘ, ਰੇਸ਼ਮ ਸਿੰਘ ਭੱਜਲ, ਸਤਨਾਮ ਸਿੰਘ, ਪਰਮਜੀਤ ਸਿੰਘ, ਹਰਭਜਨ ਸਿੰਘ ਪ੍ਰਧਾਨ, ਸੂਬੇਦਾਰ ਮੋਹਨ ਲਾਲ, ਗੋਪਾਲ ਸਿੰਘ ਥਾਂਦੀ, ਮਾਸਟਰ ਅਵਤਾਰ ਸਿੰਘ ਸਰਪੰਚ, ਬਲਵੰਤ ਰਾਏ, ਹੁਸ਼ਿਆਰ ਸਿੰਘ ਗੋਲਡੀ, ਗੁਰਦਿਆਲ ਸਿੰਘ ਮੱਟੂ, ਕੁਲਦੀਪ ਸਿੰਘ ਪਾਰੋਵਾਲ, ਗੁਰਮੀਤ ਸਿੰਘ, ਅਜਾਇਬ ਸਿੰਘ, ਜੁਝਾਰ ਸਿੰਘ ਸਰਪੰਚ, ਨਿਰਮਲ ਸਿੰਘ ਮੱਟੂ, ਮਾਸਟਰ ਚਰਨਦਾਸ ਪੱਦੀ ਸੁਰਾਸਿੰਘ, ਬਲਦੇਵ ਰਾਜ, ਚਰਨਦਾਸ, ਜਸਵਿੰਦਰ ਕੌਰ, ਦਲਜੀਤ ਕੌਰ, ਤਜਿੰਦਰ ਕੌਰ, ਮਹਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਬੀਬੀਆ ਸ਼ਾਮਿਲ ਸਨ।