ਕਰਤਾਰ ਲਾਂਘਾ ਖੋਲ੍ਹਣ ਅਤੇ ਤਿੰਨੇ ਖੇਤੀਬਾੜੀ ਨੂੰ ਰੱਦ ਕਰਨਾ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਸ਼ਲਾਘਾਯੋਗ ਫ਼ੈਸਲਾ-ਵਿਜੇ ਸੋਨੀ
ਡੇਰਾ ਬਾਬਾ ਨਾਨਕ 19 ਨਵੰਬਰ( ਆਸ਼ਕ ਰਾਜ ਮਾਹਲਾ ) ਇਕ ਪਾਸੇ ਜਿੱਥੇ ਭਾਰਤ ਸਰਕਾਰ ਵਲੋਂ 20 ਮਹੀਨਿਆਂ ਤੋਂ ਬਾਅਦ ਕਰਤਾਰਪੁਰ ਕੌਰੀਡੋਰ ਦਾ ਰਸਤਾ ਖੋਲ੍ਹਿਆ ਗਿਆ ਹੈ ਉਥੇ ਹੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨ ਵਿਰੋਧੀ ਬਿੱਲਾਂ ਨੂੰ ਮੁਆਫ ਕਰਨ ਦਾ ਲਿਆ ਗਿਆ ਹੈ ਅਤੇ ਫ਼ੈਸਲੇ ਹਰੇਕ ਵਰਗ ਵੱਲੋਂ ਸ਼ਲਾਘਾ ਕੀਤੀ ਜਾਰੀ ਹੈ।ਇਸ ਸਬੰਧੀ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ ਵੱਖ ਪਿੰਡਾਂ ਚ ਕਿਸਾਨ ਜਥੇਬੰਦੀਆਂ ਕਿਸਾਨ ਵਿਰੋਧੀ ਬਿਲ ਰੱਦ ਹੋਣ ਦੀ ਖੁਸ਼ੀ ਮਨਾਈ ਗਈ ਇਸ ਸੰਬੰਧੀ ਕੁਝ ਕਿਸਾਨ ਆਗੂਆਂ ਨੇ ਗੱਲਬਾਤ ਕਰਦੇ ਹੋਏ ਆਖਿਆ ਕਿ ਭਾਰਤ ਸਰਕਾਰ ਵੱਲੋਂ ਰੱਦ ਕੀਤੇ ਗਏ ਕਿਸਾਨ ਵਿਰੋਧੀ ਬਿੱਲਾ ਸਦਕਾ ਸਬੰਧੀ ਆਮ ਲੋਕਾਂ ਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਵਿਜੇ ਸੋਨੀ,ਕਿਸਾਨ ਆਗੂ ਲਖਵਿੰਦਰ ਸਿੰਘ ਅਤੇ ਭਗਵਾਨ ਸਿੰਘ ਭਾਰਤ ਸਰਕਾਰ ਵੱਲੋਂ ਰੱਦ ਕੀਤੀ ਗਈ ਕਿਸਾਨ ਵਿਰੋਧੀ ਬਿੱਲਾਂ ਜੰਮ ਕੇ ਸ਼ਲਾਘਾ ਕੀਤੀ ਅਤੇ ਪਿਛਲੇ ਦਿਨੀਂ ਦਿੱਲੀ ਦੇ ਵੱਖ ਵੱਖ ਬਾਰਡਾਂ ਅਤੇ ਸੰਘਰਸ਼ ਦੌਰਾਨ ਸ਼ਹੀਦ ਹੋਏ ਬਜ਼ੁਰਗ ਕਿਸਾਨਾਂ ਨੂੰ ਸ਼ਰਧਾਂਜਲੀਆ ਭੇਟ ਕੀਤਆ।ਇਸ ਮੌਕੇ ਬਾਬਾ ਗੁਰਜੀਤ ਸਿੰਘ ਦਿੱਲੀ ਵਾਲੇ, ਮਨਵਪ੍ਰੀਤ ਸਿੰਘ ਧਾਲੀਵਾਲ ,ਗਗਨਦੀਪ ਸਿੰਘ ਬਾਜਵਾ, ਜਗਰੂਪ ਸਿੰਘ, ਬਲਵੰਤ ਸਿੰਘ,ਗੁਰਪ੍ਰੀਤ ਸਿੰਘ, ਕੰਵਲਜੀਤ ਸਿੰਘ ਲਾਲੂ ਸਾਬਕਾ ਸਰਪੰਚ ਭਗਵਾਨਪੁਰ,ਬਾਬਾ ਮਨਮੋਹਣ ਸਿੰਘ ਮਿਲਖੀਵਾਲ, ਚੰਨਪ੍ਰੀਤ ਸਿੰਘ ਬੇਦੀ, ਨਿਰਮਲ ਸਿੰਘ, ਅਕਾਸ਼ਦੀਪ ਸਿੰਘ, ਕਬੀਰ, ਵਿੱਕੀ ਕਾਨਪੁਰ, ਗੁਰਮੁਖ ਸਿੰਘ,ਰਘਬੀਰ ਸਿੰਘ, ਸੋਨੂੰ ਵਰਕਸ਼ਾਪ, ਸ਼ਮਸ਼ੇਰ ਸਿੰਘ ਸਾਬੀ ਧਾਲੀਵਾਲ, ਪ੍ਰਭਸ਼ਰਨ ਸਿੰਘ ਦੌਲੋਵਾਲ, ਰੋਸ਼ਨ ਬਟਾਲਾ, ਲਖਵਿੰਦਰ ਸਿੰਘ ਗੋਲਡੀ,ਭਗਵਾਨ ਸਿੰਘ ਗੁਰਦੀਪ ਸਿੰਘ ਪ੍ਰਧਾਨ ਆਦਿ ਹਾਜ਼ਰ ਸਨ