Prime Punjab Times

Latest news
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ -ਪਿੰਡ ਦਿਖਾਈ ਜਾ ਰਹੀ ਡਾਕੂਮੈਂਟਰੀ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਯਕੀਨੀ ਬਣਾਉਣ ਲਈ ਬੀ.ਬੀ.ਐਮ.ਬੀ. ਹਸਪਤਾਲ ਨੂੰ ਪੀ.ਜੀ.ਆਈ. ਚੰਡੀਗੜ੍ਹ ਦੀ ਤਰਜ਼ 'ਤੇ ਅਪਗ੍ਰ... ਦਸਵੰਧ ਫਾਊਂਡੇਸ਼ਨ ਵਲੋਂ ਲਗਾਏ ਗਏ ਚੌਥੇ ਖੂਨਦਾਨ ਕੈਂਪ ਦੌਰਾਨ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਕੀਤਾ ਖੂਨਦਾਨ ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ
ADVERTISEMENT
You are currently viewing ਕਾਰ ‘ਚੋਂ ਮਿਲੀ ਨੌਜਵਾਨ ਤੇ ਔਰਤ ਦੀ ਲਾ+ਸ਼,ਦੋਵੇਂ ਲਾਸ਼ਾਂ ਨੂੰ ਕਬਜੇ ਚ ਲੈ ਪੁਲਿਸ ਵਲੋਂ ਜਾਂਚ ਜਾਰੀ 

ਕਾਰ ‘ਚੋਂ ਮਿਲੀ ਨੌਜਵਾਨ ਤੇ ਔਰਤ ਦੀ ਲਾ+ਸ਼,ਦੋਵੇਂ ਲਾਸ਼ਾਂ ਨੂੰ ਕਬਜੇ ਚ ਲੈ ਪੁਲਿਸ ਵਲੋਂ ਜਾਂਚ ਜਾਰੀ 

ਗੜ੍ਹਸ਼ੰਕਰ, 11 ਅਗਸਤ (ਅਸ਼ਵਨੀ ਸ਼ਰਮਾ)

-ਗੜ੍ਹਸ਼ੰਕਰ ਦੇ ਨਜ਼ਦੀਕੀ ਪਿੰਡ ਸਤਨੌਰ ਵਿਖੇ ਰਾਤ ਸਮੇਂ ਇਕ ਅਲਟੋ ਕਾਰ ‘ਚੋਂ ਦੋ ਲਾਸ਼ਾਂ ਬਰਾਮਦ ਹੋਈਆਂ। ਪਿੰਡ ਸਤਨੌਰ ਵਿਖੇ ਹਲਟੀ ਵਾਲਾ ਚੌਂਕ ਕੋਲ ਦੇਰ ਸ਼ਾਮ ਇਕ ਅਲਟੋ ਕਾਰ ਨੰਬਰ ਪੀ.ਬੀ. 11 ਬੀ.ਆਰ. 6250 ਖੜ੍ਹੀ ਵੇਖੀ ਗਈ। ਕਰੀਬ 2 ਘੰਟੇ ਦੇ ਕਰੀਬ ਖੜ੍ਹੀ ਰਹੀ ਕਾਰ ਨੂੰ ਦੇਖ ਕੇ ਜਦੋਂ ਪਿੰਡ ਦੇ ਲੋਕਾਂ ਨੂੰ ਸ਼ੱਕ ਹੋਇਆ ਤਾਂ ਦੇਖਣ ‘ਤੇ ਕਾਰ ਵਿਚ ਡਰਾਈਵਰ ਸੀਟ ‘ਤੇ ਇਕ ਵਿਅਕਤੀ ਤੇ ਨਾਲ ਦੀ ਸੀਟ ‘ਤੇ ਇਕ ਔਰਤ ਨੂੰ ਗੁੰਮਸੁੰਮ ਹਾਲਤ ‘ਚ ਦੇਖਣ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਇਸ ਦੌਰਾਨ ਐੱਸ.ਐੱਚ.ਓ. ਗੜ੍ਹਸ਼ੰਕਰ ਇੰਸਪੈਕਟਰ ਗਗਨਦੀਪ ਸਿੰਘ ਸੇਖੋਂ ਵਲੋਂ ਜਦੋਂ ਮੌਕੇ ‘ਤੇ ਪਹੁੰਚ ਕੇ ਦੇਖਿਆ ਤਾਂ ਲੜਕੇ ਤੇ ਔਰਤ ਦੋਵੇਂ ਮਰੇ ਪਏ ਸਨ। ਦੋਵੇਂ ਗੜ੍ਹਸ਼ੰਕਰ ਦੇ ਪਿੰਡ ਪਦਰਾਣਾ ਨੇ ਵਸਨੀਕ ਦੱਸੇ ਜਾ ਰਹੇ ਹਨ, ਜਿਨ੍ਹਾਂ ‘ਚ ਵਿਅਕਤੀ ਦੀ ਪਛਾਣ ਦਲਵੀਰ ਸਿੰਘ (35) ਪੁੱਤਰ ਅਵਤਾਰ ਸਿੰਘ ਤੇ ਔਰਤ ਦੀ ਪਛਾਣ ਰਜਨੀ (36) (ਵਿਆਹੁਤਾ) ਵਜੋਂ ਦੱਸੀ ਜਾ ਰਹੀ ਹੈ। ਦੋਵਾਂ ਦੀ ਮੌਤ ਪਿੱਛੇ ਹੋਰ ਕੀ ਕਾਰਨ ਹਨ, ਇਹ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਕੀਤਾ ਜਾਵੇਗਾ। ਮਾਮਲਾ ਨਾਜਾਇਜ਼ ਸਬੰਧਾਂ ਨਾਲ ਜੁੜੇ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਫਿਲਹਾਲ ਪੁਲਿਸ ਵਲੋਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

error: copy content is like crime its probhihated