Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ (ਇੰਡੀਆ) ਦੀ ਹੋਈ ਵਿਸ਼ੇਸ਼ ਮੀਟਿੰਗ 

ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ (ਇੰਡੀਆ) ਦੀ ਹੋਈ ਵਿਸ਼ੇਸ਼ ਮੀਟਿੰਗ 

ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ (ਇੰਡੀਆ) ਦੀ ਹੋਈ ਵਿਸ਼ੇਸ਼ ਮੀਟਿੰਗ 

ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਕੀਤਾ ਵਿਚਾਰ ਵਟਾਂਦਰਾ

ਹੁਸ਼ਿਆਰਪੁਰ 14 ਮਈ ( ਤਰਸੇਮ ਦੀਵਾਨਾ )– ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ.) ਪੰਜਾਬ ਆਫ ਇੰਡੀਆ ਦੀ ਵਿਸ਼ੇਸ਼ ਮੀਟਿੰਗ ਜੰਡੂ ਸਿੰਘਾ ਪੈਟਰੋਲ ਪੰਪ ਨਜ਼ਦੀਕ ਚਿੱਲ ਐਂਡ ਗਰਿੱਲ ਰੈਸਟੋਰੈਂਟ ਵਿਖੇ ਹੋਈ। ਜਿਸ ਵਿੱਚ ” ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਦੇ ਕੌਮੀ ਸਕੱਤਰ ਜਨਰਲ ਵਿਨੋਦ ਕੌਂਸਲ , ਕੌਮੀ ਸੰਗਠਨ ਸਕੱਤਰ ਤਰਸੇਮ ਦੀਵਾਨਾ , ਜਸਵਿੰਦਰ ਸਿੰਘ ਆਜ਼ਾਦ ਚੇਅਰਮੈਨ ਪੰਜਾਬ, ਬਲਵੀਰ ਸਿੰਘ ਸੈਣੀ ਪ੍ਰਧਾਨ ਪੰਜਾਬ, ਗੁਰਵਿੰਦਰ ਸਿੰਘ ਪਲਾਹਾ ਉਪ ਚੇਅਰਮੈਨ ਪੰਜਾਬ, ਸੁਨੀਲ ਲਾਖਾ ਸੀਨੀਅਰ ਮੀਤ ਪ੍ਰਧਾਨ ਪੰਜਾਬ, ਅਮਰਜੀਤ ਸਿੰਘ ਜੰਡੂ ਸਿੰਘਾ ਜਨਰਲ ਸਕੱਤਰ ਪੰਜਾਬ, ਵਿਕਾਸ ਸੂਦ ਜਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਵਿਸ਼ੇਸ਼ ਤੌਰ ਤੇ ਪੁੱਜੇ। ਜਿਨ੍ਹਾਂ ਦਾ ਜਲੰਧਰ ਯੂਨਿਟ ਦੇ ਸਮੂਹ ਮੈਂਬਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਪ੍ਰੋਗਰਾਮ ਵਿਚ ਸਭ ਤੋਂ ਪਹਿਲਾਂ ਹੁਸ਼ਿਆਰਪੁਰ ਤੋਂ ਪੁੱਜੇ ਤਰਸੇਮ ਦੀਵਾਨਾ  ਦਾ ਕੇਕ ਕੱਟ ਕੇ ਜਨਮ ਦਿਨ ਮਨਾਇਆ ਗਿਆ ਅਤੇ ਜਲੰਧਰ ਯੂਨਿਟ ਦੇ ਸਾਰੇ ਮੈਂਬਰਾਂ ਵਲੋਂ ਉਨ੍ਹਾਂ ਨੂੰ ਕੇਕ ਖਿਲਾਉਣ ਦੇ ਨਾਲ-ਨਾਲ ਵਧਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਪੱਤਰਕਾਰ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਤਰਸੇਮ ਦੀਵਾਨਾ ਸੰਗਠਨ ਸਕੱਤਰ ਅਤੇ ਵਿਨੋਦ ਕੌਸ਼ਲ ਸਕੱਤਰ ਜਰਨਲ ਨੇ ਕਿਹਾ ਕਿ ਪੱਤਰਕਾਰ ਸਾਥੀਆਂ ਦੇ ਅਧਿਕਾਰਾਂ ਦੀ ਰਾਖੀ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਸਮੂਹ ਪੱਤਰਕਾਰ ਭਾਈਚਾਰੇ ਦੇ ਸਹਿਯੋਗ ਨਾਲ ਹੀ ਹੋ ਸਕਦੀ ਹੈ ਅਤੇ ਇਸ ਲਈ ਸਾਨੂੰ ਸਾਰਿਆਂ ਨੂੰ ਇੱਕਜੁਟ ਹੋਣਾ ਪਵੇਗਾ। ਉਨ੍ਹਾਂ ਆਪਣੇ ਸੰਬੋਧਨ ਵਿਚ ਇਹ ਵੀ ਕਿਹਾ ਕਿ ਪੱਤਰਕਾਰ ਜਿੰਨੇ ਇੱਕਜੁੱਟ ਹੋਣਗੇ, ਉਨੀ ਜਲਦੀ ਹੀ ਪੱਤਰਕਾਰਾਂ ਦੀਆਂ ਸਮਸਿਆਵਾਂ ਦਾ ਹੱਲ ਹੋਵੇਗਾ। ਉਨ੍ਹਾਂ ਕਿਹਾ ਕਿ ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ (ਇੰਡੀਆ) ਆਪਣੇ ਜਥੇਬੰਦੀ ਦੇ ਸਮੂਹ ਪੱਤਰਕਾਰ ਭਾਈਚਾਰੇ ਲਈ ਸਮੂਹ ਪੱਤਰਕਾਰਾਂ ਦੇ ਪੀਲੇ ਕਾਰਡ ਬਣਾਉਣ, ਟੋਲ ਪਲਾਜ਼ਾ ਤੋਂ ਲਾਂਘਾ ਮੁਫ਼ਤ ਕਰਵਾਉਣ, ਪੱਤਰਕਾਰਾਂ ਦਾ ਮੈਡੀਕਲ ਬੀਮਾ ਅਤੇ ਦੁਰਘਟਨਾ ਬੀਮਾ ਕਰਵਾਉਣ ਦੇ ਨਾਲ ਨਾਲ ਫੀਲਡ ਵਿੱਚ ਕੰਮ ਕਰਦਿਆਂ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਦਰਪੇਸ਼ ਮਸ਼ਕਿਲਾਂ ਦੇ ਹੱਲ ਲਈ ਸਰਕਾਰੀ ਤੌਰ ‘ਤੇ ਠੋਸ ਯਤਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪੱਤਰਕਾਰਾਂ ਲਈ ਸਰਕਾਰੀ ਰੈਸਟ ਹਾਊਸ ਵਿੱਚ ਠਹਿਰਣ, ਰੇਲਵੇ ਅਤੇ ਬੱਸ ਸਫਰ ਲਈ ਰਿਆਇਤੀ ਦਰਾਂ ਦੇ ਪਾਸ ਲਾਗੂ ਕਰਵਾਉਣੇ ਵੀ ਐਸੋਸੀਏਸ਼ਨ ਦੇ ਮੁੱਖ ਏਜੰਡੇ ਵਿੱਚ ਸ਼ਾਮਲ ਹਨ। ਉਨ੍ਹਾਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਇਸ ਐਸੋਸੀਏਸ਼ਨ ਦੇ ਮੈਂਬਰ ਬਨਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਵਿੱਚ ਮੈਂਬਰ ਬਨਣ ਦੀ ਕੋਈ ਵੀ ਫੀਸ ਨਹੀਂ ਲਈ ਜਾਂਦੀ ਅਤੇ ਫ੍ਰੀ ਮੈਂਬਰਸ਼ਿੱਪ ਦਿਤੀ ਜਾਂਦੀ ਹੈ। ਇਸ ਮੌਕੇ ਸਾਬਕਾ ਮੈਂਬਰ ਅਸ਼ੋਕ ਕੁਮਾਰ ਕਪੂਰ ਪਿੰਡ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੀਟਿੰਗ ਦਾ ਸਟੇਜ ਸੰਚਾਲਨ ਜਿਲ੍ਹਾ ਜਲੰਧਰ ਪ੍ਰਧਾਨ ਪਰਵੀਨ ਨਈਅਰ ਵਲੋਂ ਬਾਖੂਬੀ ਕੀਤਾ ਗਿਆ ਅਤੇ ਮੀਟਿੰਗ ਵਿੱਚ ਪੁੱਜੇ ਗੁਰਮੀਤ ਸਿੰਘ ਰਾਏਪੁਰ ਅਤੇ ਅਮਰਿੰਦਰਜੀਤ ਸਿੰਘ ਸਿੱਧੂ ਨੂੰ ਜਿਲ੍ਹਾ ਜਲੰਧਰ ਦੇ ਐਡਵਾਈਜ਼ਰ ਵਜੋਂ ਅਤੇ ਤਰਨਜੀਤ ਸਿੰਘ ਗੱਗੂ ਨੂੰ ਜੁਆਇੰਟ ਸੈਕਟਰੀ, ਜੇ.ਐਸ. ਸੋਢੀ ਨੂੰ ਸਕੱਤਰ ਜਨਰਲ ਜਲੰਧਰ ਦਾ ਅਹੁੱਦਾ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਤੇ ਜਿਲ੍ਹਾ ਜਲੰਧਰ ਚੇਅਰਮੈਨ ਕਰਮਵੀਰ ਸਿੰਘ, ਉਪ ਚੇਅਰਮੈਨ ਪਰਮਜੀਤ ਸਿੰਘ ਮੱਲ, ਪ੍ਰਧਾਨ ਪਰਵੀਨ ਨਈਅਰ ਕੰਗਣੀਵਾਲ, ਬਲਵੀਰ ਸਿੰਘ ਕਰਮ ਆਦਮਪੁਰ (ਸੀਨੀਅਰ ਮੀਤ ਪ੍ਰਧਾਨ ਜਲੰਧਰ), ਕੁਲਦੀਪ ਲੇਸੜੀਵਾਲ (ਜਲੰਧਰ ਮੀਤ ਪ੍ਰਧਾਨ), ਸੰਦੀਪ ਪੰਡੋਰੀ (ਜਲੰਧਰ ਮੀਤ ਪ੍ਰਧਾਨ), ਗਨੇਸ਼ ਸ਼ਰਮਾ (ਜਲੰਧਰ ਸਕੱਤਰ), ਦਲਵੀਰ ਸਿੰਘ ਜਲੰਧਰ (ਜਲੰਧਰ ਜਰਨਲ ਸਕੱਤਰ), ਪਰਮਜੀਤ ਸਿੰਘ ਆਦਮਪੁਰ (ਜਲੰਧਰ ਜੁਆਇੰਟ ਸਕੱਤਰ), ਯੋਗਰਾਜ ਸਿੰਘ ਹਰੀਪੁਰ (ਜਲੰਧਰ ਪੀ.ਆਰ.ਉ), ਦਲਜੀਤ ਸਿੰਘ ਕਲਸੀ (ਜਲੰਧਰ ਕੈਸ਼ੀਅਰ), ਕੈਮਰਾਮੈਨ ਅਸ਼ੋਕ ਭਗਤ, ਸਾਬੀ ਕਪੂਰ ਪਿੰਡ (ਜੁਆਇੰਟ ਕੈਸ਼ੀਅਰ), ਕਮਲ ਕੰਗਣੀਵਾਲ (ਜਲੰਧਰ ਸਕੱਤਰ), ਹਰਪ੍ਰੀਤ ਸਿੰਘ ਆਦਮਪੁਰ, ਗਣੇਸ਼ ਸ਼ਰਮਾ ਆਦਮਪੁਰ, ਰਣਜੀਤ ਸਿੰਘ ਕੰਦੋਲਾ, ਗੁਰਨਾਮ ਸਿੰਘ ਗਾਮਾ ਪੰਡੋਰੀ, ਕੁਲਦੀਪ ਲੇਸੜੀਵਾਲ ਹਾਜ਼ਰ ਸਨ।
ਫੋਟੋ ਮੁਨੀਰ