Prime Punjab Times

Latest news
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ
ADVERTISEMENT
You are currently viewing ਇਲਾਕੇ ਦੇ ਐਨ.ਆਰ.ਆਈ ਵੀਰਾਂ ਵਲੋਂ ਪਰਸ਼ੋਤਮ ਸਿੰਘ ਬਾਹਗਾ ਅਤੇ ਮਨਜੋਤ ਸਿੰਘ ਤਲਵੰਡੀ ਦਾ FORTUNER ਗੱਡੀ ਨਾਲ ਹੋਇਆ ਸਨਮਾਨ

ਇਲਾਕੇ ਦੇ ਐਨ.ਆਰ.ਆਈ ਵੀਰਾਂ ਵਲੋਂ ਪਰਸ਼ੋਤਮ ਸਿੰਘ ਬਾਹਗਾ ਅਤੇ ਮਨਜੋਤ ਸਿੰਘ ਤਲਵੰਡੀ ਦਾ FORTUNER ਗੱਡੀ ਨਾਲ ਹੋਇਆ ਸਨਮਾਨ

ਪ੍ਰਾਇਮ ਪੰਜਾਬ ਟਾਈਮਜ਼

ਗੜ੍ਹਦੀਵਾਲਾ 20 ਫਰਵਰੀ (ਯੋਗੇਸ਼ ਗੁਪਤਾ) ਪਿੰਡ ਡੱਫਰ ਵਿਖੇ ਭਾਈ ਘਨੱਈਆ ਜੀ ਸੇਵਾ ਸਿਮਰਨ ਸੋਸਾਇਟੀ ਡੱਫਰ,ਪਿੰਡ ਵਾਸੀ,ਐੱਨ ਆਰ ਆਈ ਵੀਰਾਂ, ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਦੂਸਰਾ ਗੱਤਕਾ ਅਖਾੜਾ ਕੱਪ ਪਿੰਡ ਡੱਫਰ ਵਿਖੇ ਆਯੋਜਿਤ ਕਰਵਾਇਆ ਗਿਆ। ਜਿਸ ਦੌਰਾਨ ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫ਼ੇਅਰ ਸੋਸਾਇਟੀ ਗੜ੍ਹਦੀਵਾਲਾ ਦੇ ਮੁੱਖ ਸੇਵਾਦਾਰ ਭਾਈ ਮਨਜੋਤ ਸਿੰਘ ਤਲਵੰਡੀ ਤੇ ਖਜਾਨਚੀ ਪ੍ਰਸ਼ੋਤਮ ਸਿੰਘ ਬਾਹਗਾ ਨੂੰ ਐੱਨ ਆਰ ਆਈ ਵੀਰਾਂ ਇਕਬਾਲ ਸਿੰਘ ਬਾਹਗਾ (ਯੂ ਐੱਸ ਏ ) ਸੁਰਿੰਦਰ ਸਿੰਘ ਡੱਫਰ (ਯੂ ਐਸ ਏ),ਦਲਜੀਤ ਸਿੰਘ ਡੱਫਰ (ਕੈਨੇਡਾ ),ਗੁਰਿੰਦਰ ਸਿੰਘ (ਆਸਟ੍ਰੇਲੀਆ ), ਐਸ ਪੀ ਬੈਂਸਾਂ(ਯੂ ਐਸ ਏ ) ਵਲੋਂ ਫੋਰਚੂਨਰ ਗੱਡੀ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਭਾਈ ਬਰਜਿੰਦਰ ਸਿੰਘ ਪਰਵਾਨਾ , ਮਨਜੋਤ ਸਿੰਘ ਤਲਵੰਡੀ ਨੂੰ ਸਮੂਹ ਭਾਈ ਘਨੱਈਆ ਸੋਸਾਇਟੀ ਡੱਫਰ ਦੇ ਮੈਂਬਰਾਂ, ਸਮੂਹ ਐੱਨ ਆਰ ਆਈ ਵੀਰਾਂ ਵਲੋਂ ਮਨਜੋਤ ਤਲਵੰਡੀ ਤੇ ਪ੍ਰਸ਼ੋਤਮ ਬਾਹਗਾ ਨੂੰ ਗੱਡੀ ਦੀਆਂ ਚਾਬੀਆਂ ਭੇਂਟ ਕੀਤੀਆਂ ਗਈਆਂ ਇਸ ਮੌਕੇ ਮਨਜੋਤ ਸਿੰਘ ਤਲਵੰਡੀ ਨੇ ਕਿਹਾ ਕਿ ਮੈਂ ਹਮੇਸ਼ਾ ਐੱਨ ਆਰ ਆਈ ਵੀਰਾਂ ਦਾ ਰਿਣੀ ਰਹਾਂਗਾ ਜਿਨ੍ਹਾਂ ਨੇ ਇਹ ਮਾਣ ਬਖਸ਼ਿਆਂ ਤੇ ਇਹ ਸਨਮਾਨ ਸਮੂਹ ਬਾਬਾ ਦੀਪ ਸਿੰਘ ਸੇਵਾ ਦਲ ਸੋਸਾਇਟੀ ਦਾ ਸਨਮਾਨ ਹੈ । ਇਸ ਮੌਕੇ ਐਨਰਾਇ ਵੀਰਾਂ ਵਲੋਂ ਗੁਰਦੀਪ ਸਿੰਘ ਤੇ ਮਨਦੀਪ ਸਿੰਘ ਨੇ ਕਿਹਾ ਕਿ ਬਾਬਾ ਦੀਪ ਸਿੰਘ ਸੇਵਾ ਦਲ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਤੇ ਸੋਸਾਇਟੀ ਜੋ ਦੂਰ ਦੁਰਾਡੇ ਸੇਵਾ ਲਈ ਜਾਂਦੀ ਹੁੰਦੀ ਸੀ ਕਰਕੇ ਗੱਡੀ ਦਿੱਤੀ ਗਈ ਹੈ । ਇਸ ਮੌਕੇ ਤੇ ਨਾਇਬ ਤਹਿਸੀਲਦਾਰ ਲਵਦੀਪ ਸਿੰਘ ਧੂਤ, ਸਰਪੰਚ ਹਰਦੀਪ ਸਿੰਘ ਪਿੰਕੀ, ਦਲਜੀਤ ਲੰਬੜ, ਕੁਲਵੀਰ ਸਿੰਘ ਸਹੋਤਾ, ਖੁਸ਼ਵਿੰਦਰ ਸਿੰਘ, ਲੰਬਰਦਾਰ ਸੋਹਣ ਸਿੰਘ, ਸੁਖਵੀਰ ਸਿੰਘ ਚੌਹਾਨ,ਜਰਨੈਲ ਸਿੰਘ, ਐਡਵੋਕੇਟ ਗੁਰਵੀਰ ਚੋਟਾਲਾ, ਸਿਮਰਜੀਤ ਸੀਮਾਂ,ਜਸਵਿੰਦਰ ਸਿੰਘ ਮਾਣਕੂ, ਜਰਨੈਲ ਸਿੰਘ ਸਹੋਤਾ, ਗੁਰਪ੍ਰੀਤ ਸਿੰਘ ਹੀਰਾਹਾਰ,ਸਰਬਜੀਤ ਸਿੰਘ ਬੁੱਟਰ,ਮਨਿੰਦਰ ਸਿੰਘ, ਭੁਪਿੰਦਰ ਸਿੰਘ, ਸਰਬਜੀਤ ਸਿੰਘ,ਸੁਰਜੀਤ ਸਿੰਘ, ਗੁਰਨਾਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਤੇ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਹਾਜਰ ਸਨ ।

error: copy content is like crime its probhihated