Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਬਟਾਲਾ ਨੂੰ ਪੂਰਨ ਤੌਰ ਤੇ ਜਿਲਾ ਬਣਾਉਣ ਦੀ ਉੱਠੀ ਮੰਗ…ਸਮਾਜ ਸ਼ੇਵੀ ਸੰਸਥਾਵਾਂ ਵਲੋਂ ਕੀਤਾ ਗਿਆ ਰੋਸ ਮਾਰਚ ਅਤੇ ਐਸ ਡੀ ਐਮ ਦਫਤਰ ਸਾਹਮਣੇ ਧਰਨਾ..ਸੌਂਪਿਆ ਮੰਗ ਪੱਤਰ

ਬਟਾਲਾ ਨੂੰ ਪੂਰਨ ਤੌਰ ਤੇ ਜਿਲਾ ਬਣਾਉਣ ਦੀ ਉੱਠੀ ਮੰਗ…ਸਮਾਜ ਸ਼ੇਵੀ ਸੰਸਥਾਵਾਂ ਵਲੋਂ ਕੀਤਾ ਗਿਆ ਰੋਸ ਮਾਰਚ ਅਤੇ ਐਸ ਡੀ ਐਮ ਦਫਤਰ ਸਾਹਮਣੇ ਧਰਨਾ..ਸੌਂਪਿਆ ਮੰਗ ਪੱਤਰ

ਬਟਾਲਾ (ਸੰਜੀਵ ਨੈਅਰ / ਅਵਿਨਾਸ਼ ਸ਼ਰਮਾ)

21 ਫਰਵਰੀ : ਬਟਾਲਾ ਨੂੰ ਪੂਰਨ ਤੌਰ ਤੇ ਜਿਲਾ ਬਣਾਉਣ ਦੀ ਮੰਗ ਪਿਛਲੇ ਲੰਬੇ ਸਮੇਂ ਤੋਂ ਚਲੀ ਆ ਰਹੀ ਹੈ ਜਿਸਦੇ ਚਲਦੇ ਸਮਾਜ ਸੇਵੀ ਅਤੇ ਰਾਜਨੀਤਕ ਸੰਸਥਾਵਾ ਵਲੋਂ ਬਟਾਲਾ ਨੂੰ ਜਿਲਾ ਬਨਾਉਣ ਦੀ ਮੰਗ ਉਠਾਉਂਦੇ ਹੋਏ ਸ਼ਹਿਰ ਅੰਦਰ ਰੋਸ ਮਾਰਚ ਕੱਢਦੇ ਹੋਏ ਬਟਾਲਾ ਐਸ ਡੀ ਐਮ ਦਫਤਰ ਸਾਹਮਣੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਦੇ ਨਾਮ ਆਪਣਾ ਮੰਗ ਪੱਤਰ ਸ਼ੋਪਿਆ ਗਿਆ।

ਇਸ ਮੌਕੇ ਸੁਰਿੰਦਰ ਸਿੰਘ ਕਲਸੀ, ਵਿਜੇ ਤ੍ਰੇਹਨ,ਮਦਨ ਲਾਲ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਬਟਾਲਾ ਅਧੀਨ ਪੰਜ ਵਿਧਾਨ ਸਭਾ ਪੈਂਦੇ ਹਨ ਬਟਾਲਾ ਦਾ ਆਪਣਾ ਪੁਲਿਸ ਐਸ ਐਸ ਪੀ ਦਫਤਰ ਸਮੇਤ ਐਸ ਡੀ ਐਮ ਦਫਤਰ ,,ਤਹਿਸੀਲ ਦਫਤਰ ਅਤੇ ਬਟਾਲਾ ਨਗਰ ਨਿਗਮ ਦਫਤਰ ਵੀ ਹੈ ਜਿਲਾ ਬਨਾਉਣ ਲਈ ਜਿੰਨੀ ਜਨਸੰਖਿਆ ਦੀ ਸ਼ਰਤ ਹੁੰਦੀ ਹੈ ਬਟਾਲਾ ਉਹ ਸ਼ਰਤ ਵੀ ਪੂਰੀ ਕਰਦਾ ਹੈ ਪਰ ਫਿਰ ਵੀ ਬਟਾਲਾ ਨੂੰ ਜਿਲਾ ਨਹੀਂ ਬਣਾਇਆ ਜਾ ਰਿਹਾ ਜਦਕਿ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ,ਐਮ ਐਲ ਏ ਅਤੇ ਮੰਤਰੀਆਂ ਨੇ ਵੀ ਬਟਾਲਾ ਨੂੰ ਜਿਲਾ ਬਣਾਉਣ ਦੇ ਲਈ ਆਪਣੀ ਆਵਾਜ ਬੁਲੰਦ ਕੀਤੀ ਸੀ ਪਰ ਹੁਣ ਇਹ ਮੰਗ ਠੰਡੇ ਬਸਤੇ ਵਿਚ ਪੈਂਦੀ ਨਜਰ ਆ ਰਹੀ ਹੈ ਬਟਾਲਾ ਇਤਿਹਾਸਿਕ ਸ਼ਹਿਰ ਵੀ ਹੈ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦੋ ਤਕ ਬਟਾਲਾ ਨੂੰ ਜਿਲਾ ਨਹੀਂ ਬਣਾਇਆ ਜਾਂਦਾ ਤਦ ਤਕ ਇਹ ਸੰਘਰਸ਼ ਜਾਰੀ ਰੱਖਿਆ ਜਾਵੇਗਾ।