Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਲੁਟੇਰੇ ਦਿਨ ਦਿਹਾੜੇ ਐਕਟਿਵਾ ਸਵਾਰ ਔਰਤ…..

ਲੁਟੇਰੇ ਦਿਨ ਦਿਹਾੜੇ ਐਕਟਿਵਾ ਸਵਾਰ ਔਰਤ…..

ਹੁਸ਼ਿਆਰਪੁਰ,(ਤਰਸੇਮ ਦੀਵਾਨਾ)

* ਲੁਟੇਰੇ ਦਿਨ ਦਿਹਾੜੇ ਐਕਟਿਵਾ ਸਵਾਰ ਔਰਤ ਦੀਆਂ ਵਾਲੀਆਂ ਝਪਟ ਕੇ ਫ਼ਰਾਰ *

* ਥਾਣਾ ਮੇਹਟੀਆਣਾ ਦੀ ਐੱਸ.ਐੱਚ.ਓ ਜਾਗ ਬਈ ਹੁਣ ਜਾਗੋ ਆਈ ਆ *

 21 ਅਗਸਤ : ਥਾਣਾ ਮੇਹਟੀਆਣਾ ਇਲਾਕੇ ਵਿੱਚ ਚੋਰਾਂ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਚਿੱਟੇ ਦਿਨ ਹੀ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਲਾਕੇ ਵਿਚ ਪੁਲਿਸ ਪ੍ਰਸ਼ਾਸਨ ਦੇ ਡਰ ਨਾਂ ਦੀ ਕੋਈ ਸ਼ੈਅ ਦਿਖਾਈ ਨਹੀਂ ਦੇ ਰਹੀ। ਬੀਤੀ ਸ਼ਾਮ ਫਿਰ ਲੁਟੇਰੇ ਆਪਣੀ ਦਹਿਸ਼ਤ ਬਰਕਰਾਰ ਰੱਖਣ ਲਈ ਪਿੰਡ ਅੱਤੋਵਾਲ ਦੇ ਨੇਡ਼ੇ ਹੁਸ਼ਿਆਰਪੁਰ-ਫਗਵਾੜਾ ਮਾਰਗ ਤੋਂ ਦਿਨ ਦਿਹਾੜੇ ਥਾਣਾ ਮੇਹਟੀਆਣਾ ਦੀ ਪੁਲੀਸ ਨੂੰ ਚੈਲੇਂਜ ਕਰਦਿਆਂ ਔਰਤ ਦੇ ਕੰਨਾਂ ਦੀਆਂ ਵਾਲੀਆਂ ਝੱਪਟ ਕੇ ਮੋਟਰਸਾਈਕਲ ਤੇ ਫ਼ਰਾਰ ਹੋ ਗਏ। ਮੌਕੇ ਤੇ ਰਾਹਗੀਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਥਾਣਾ ਮੇਹਟੀਆਣਾ ਦੀ ਐੱਸ ਐੱਚ ਓ ਪ੍ਰਭਜੋਤ ਕੌਰ ਨੂੰ ਵਾਰ ਵਾਰ ਫੋਨ ਕੀਤਾ ਗਿਆ। ਪ੍ਰੰਤੂ ਉਸ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਜਿਸ ਕਾਰਨ ਲੁਟੇਰੇ ਬੜੀ ਆਸਾਨੀ ਨਾਲ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਰਫੂਚੱਕਰ ਹੋ ਗਏ।

ਜਾਣਕਾਰੀ ਦਿੰਦਿਆਂ ਸੀਮਾ ਦੇਵੀ ਪਤਨੀ ਸੋਮ ਦੱਤ ਵਾਸੀ ਪਿੰਡ ਬਗਾਣਾ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਹਾਲ ਵਾਸੀ ਲੁਧਿਆਣਾ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਐਕਟਿਵਾ ਤੇ ਸਵਾਰ ਹੋ ਕੇ ਹਿਮਾਚਲ ਤੋਂ ਲੁਧਿਆਣਾ ਵੱਲ ਜਾ ਰਹੇ ਸਨ ਕਿ ਵਕਤ ਸ਼ਾਮ ਕਰੀਬ ਸਾਢੇ ਪੰਜ ਵਜੇ ਜਦੋਂ ਉਹ ਅੱਡਾ ਅੱਤੋਵਾਲ ਤੋਂ ਥੋੜ੍ਹਾ ਪਿੱਛੇ ਆ ਰਹੇ ਸਨ। ਤਾਂ ਪਿੱਛੋਂ ਇਕ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ, ਐਕਟਿਵਾ ਦੇ ਪਿੱਛੇ ਬੈਠੀ ਔਰਤ ਦੀਆਂ ਵਾਲੀਆਂ ਝੱਪਟ ਕੇ ਮੇਹਟੀਆਣਾ ਸਾਈਡ ਵੱਲ ਫ਼ਰਾਰ ਹੋ ਗਏ। ਪੀਡ਼ਤ ਔਰਤ ਨੇ ਦੱਸਿਆ ਕਿ ਉਸ ਦੀਆਂ ਸੋਨੇ ਦੀਆਂ ਵਾਲੀਆਂ ਲੁਟੇਰੇ ਇੰਜ ਖੋਹ ਕੇ ਲੈ ਗਏ ਜਿਵੇਂ ਗਿਰਜਾਂ ਮਾਸ ਚੁੱਕ ਕੇ ਅਸਮਾਨ ਵਿੱਚ ਉੱਡ ਜਾਂਦੀਆਂ ਹਨ । ਲੁੱਟ ਦਾ ਸ਼ਿਕਾਰ ਹੋਏ ਪਤੀ ਪਤਨੀ ਨੇ ਇਸ ਸਬੰਧੀ ਇਕ ਲਿਖਤੀ ਸ਼ਿਕਾਇਤ ਥਾਣਾ ਮੇਹਟੀਆਣਾ ਵਿਖੇ ਦੇ ਦਿੱਤੀ ਹੈ। ਪ੍ਰੰਤੂ ਐਨਾ ਸਮਾਂ ਬੀਤ ਜਾਣ ਮਗਰੋਂ ਵੀ ਮੇਹਟੀਆਣਾ ਐਸ.ਐਚ.ਓ. ਵੱਲੋਂ ਕੋਈ ਕਾਰਗੁਜ਼ਾਰੀ ਨਹੀਂ ਦਿਖਾਈ ਗਈ। ਦਿਨ ਦਿਹਾੜੇ ਹੋਈ ਇਸ ਲੁੱਟ ਦੀ ਵਾਰਦਾਤ ਕਾਰਨ ਇਲਾਕੇ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਅਤੇ ਇਲਾਕੇ ਦੇ ਲੋਕ ਥਾਣਾ ਮੇਹਟੀਆਣਾ ਦੀ ਐਸਐਚਓ ਨੂੰ ਕੋਸ ਰਹੇ ਹਨ । ਜਾਣਕਾਰੀ ਮੁਤਾਬਿਕ ਇਸ ਵਾਰਦਾਤ ਤੋਂ ਇੱਕ ਦਿਨ ਪਹਿਲਾਂ ਵੀ ਲੁਟੇਰਿਆਂ ਨੇ ਪਿੰਡ ਮਰਨਾਈਆ ਨੇਡ਼ੇ ਇਸੇ ਤਰ੍ਹਾਂ ਹੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਇੱਕ ਔਰਤ ਦੇ ਕੰਨਾਂ ਵਿਚੋਂ ਵਾਲੀਆਂ ਝਪਟ ਲਈਆਂ ਸਨ। ਥਾਣਾ ਮੇਹਟੀਆਣਾ ਇਲਾਕੇ ਵਿੱਚ ਇਹ ਲਗਾਤਾਰ ਦੂਸਰੀ ਵਾਰਦਾਤ ਹੈ। ਜਿਸ ਨੂੰ ਲੁਟੇਰਿਆਂ ਨੇ ਪੁਲਿਸ ਤੋਂ ਬੇਖ਼ੌਫ਼ ਹੋ ਕੇ ਅੰਜਾਮ ਦਿੱਤਾ। ਪ੍ਰੰਤੂ ਥਾਣਾ ਮੇਹਟੀਆਣਾ ਦੀ ਐਸਐਚਓ ਅਤੇ ਥਾਣੇ ਦੀ ਪੁਲੀਸ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ ਜਿਹੜੀ ਕਿ ਜਾਗਣ ਦਾ ਨਾਂ ਨਹੀਂ ਲੈ ਰਹੀ ।