Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਵੋਟਰ ਡਾਟੇ ਨੂੰ ਅਧਾਰ ਡਾਟੇ ਨਾਲ ਜੋੜਨ ਲਈ ਵੋਟਰਾਂ ਪਾਸੋਂ ਅਧਾਰ ਦੇ ਵੇਰਵੇ ਪ੍ਰਾਪਤ ਕਰਨ ਲਈ ਐਤਵਾਰ ਨੂੰ ਬੀ.ਐਲ.ਓਜ ਬੈਠਣਗੇ ਆਪਣੇ-ਆਪਣੇ ਪੋਲਿੰਗ ਬੂਥਾਂ ਤੇ

ਵੋਟਰ ਡਾਟੇ ਨੂੰ ਅਧਾਰ ਡਾਟੇ ਨਾਲ ਜੋੜਨ ਲਈ ਵੋਟਰਾਂ ਪਾਸੋਂ ਅਧਾਰ ਦੇ ਵੇਰਵੇ ਪ੍ਰਾਪਤ ਕਰਨ ਲਈ ਐਤਵਾਰ ਨੂੰ ਬੀ.ਐਲ.ਓਜ ਬੈਠਣਗੇ ਆਪਣੇ-ਆਪਣੇ ਪੋਲਿੰਗ ਬੂਥਾਂ ਤੇ

ਪਠਾਨਕੋਟ (ਤਰੁਣ ਸਣਹੋਤਰਾ/ਅਵਿਨਾਸ਼ ਸ਼ਰਮਾ)

3 ਮਾਰਚ : ਅੰਕੁਰਜੀਤ ਸਿੰਘ (ਆਈ.ਏ.ਐਸ.) ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ,ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਵੋਟਰਾਂ ਵੋਟਰਾਂ ਪਾਸੋਂ ਫਾਰਮ ਨੰ. 6-ਬੀ ਵਿੱਚ ਆਧਾਰ ਦੇ ਵੇਰਵੇ ਇੱਕਤਰ ਕਰਨ ਦਾ ਕੰਮ ਸਮੂਹ ਵੋਟਰਾਂ ਦੇ ਸਹਿਯੋਗ ਨਾਲ ਸਮੁੱਚੇ ਜ਼ਿਲ੍ਹੇ ਵਿਚ 98.35 ਪ੍ਰਤੀਸਤ ਹੋ ਚੁੱਕਾ ਹੈ।ਵਿਧਾਨ ਸਭਾ ਚੋਣ ਹਲਕਾ 002 ਭੋਆ (ਅ.ਜ.) ਦਾ ਕੰਮ ਸਤ ਪ੍ਰਤੀਸਤ ਹੋ ਗਿਆ ਹੈ ਜਦਕਿ ਵਿਧਾਨ ਸਭਾ ਚੋਣ ਹਲਕਿਆਂ 001-ਸੁਜਾਨਪੁਰ ਅਤੇ 003-ਪਠਾਨਕੋਟ ਵਿੱਚ 1.65 ਪ੍ਰਤੀਸਤ ਕੰਮ ਬਕਾਇਆ ਹੈ। ਇਸ ਸਹਿਯੋਗ ਦੇ ਲਈ ਜਿਲ੍ਹੇ ਦੇ ਸਮੁੱਚੇ ਵੋਟਰ ਵਧਾਈ ਦੇ ਪਾਤਰ ਹਨ।
ਇਸ ਟੀਚੇ ਨੂੰ 100 ਪ੍ਰਤੀਸਤ ਮੁਕੰਮਲ ਕਰਨ ਹਿੱਤ ਪੈਂਡਿਗ ਵਿਧਾਨ ਸਭਾ ਚੋਣ ਹਲਕਿਆਂ 001-ਸੁਜਾਨਪੁਰ ਅਤੇ 003-ਪਠਾਨਕੋਟ ਦੇ ਰਹਿੰਦੇ ਵੋਟਰਾਂ ਨੂੰ ਅਪੀਲ ਕਰਦੇ ਹੋਇਆ ਕਿਹਾ ਗਿਆ ਹੈ ਕਿ ਵੋਟਰਾਂ ਦੀ ਸਹੂਲਤ ਲਈ ਮਿਤੀ 5 ਫਰਵਰੀ 2023 (ਦਿਨ ਐਤਵਾਰ) ਨੂੰ ਇਸ ਜ਼ਿਲੇ ਵਿਚਲੇ ਵੇਰਵਿਆ ਨਾਲ ਸਬੰਧਤ ਪੈਡਿੰਗ ਇਲਾਕਿਆਂ ਵਿਚਲੇ ਪੋਲਿੰਗ ਸਟੇਸਨਾਂ ਉਪਰ ਸਵੇਰੇ 09:00 ਵਜੇ ਤੋਂ ਸਾਮ 05:00 ਵਜੇ ਤੱਕ ਵਿਸ਼ੇਸ ਕੈਂਪ ਲਗਾਏ ਜਾਣੇ ਹਨ।ਇਨ੍ਹਾਂ ਵਿਸੇਸ਼ ਕੈਂਪਾ ਦੌਰਾਨ ਬੀ.ਐਲ.ਓਜ਼ ਆਪਣੇ-ਆਪਣੇ ਪੋਲਿੰਗ ਬੂਥਾਂ ਉਪਰ ਹਾਜਰ ਰਹਿ ਕੇ/ਪੋਲਿੰਗ ਏਰੀਏ ਵਿਚ ਲੋੜ ਅਨੁਸਾਰ ਘਰ- ਘਰ ਜਾ ਕੇ ਆਮ ਵੋਟਰਾਂ ਪਾਸੋ ਫਾਰਮ ਨੰ. 6-ਬੀ ਵਿਚ ਅਧਾਰ ਦੇ ਵੇਰਵੇ ਪ੍ਰਾਪਤ ਕੀਤੇ ਜਾਣਗੇ।ਵੋਟਰਾਂ ਵੱਲੋਂ ਆਪਣੇ ਅਧਾਰ ਨੰਬਰ ਦੇ ਵੇਰਵੇ ਦੇਣ ਸਬੰਧੀ ਕਮਿਸ਼ਨ ਦੀਆਂ ਆਨ ਲਾਈਨ ਐਪ ਅਤੇ ਵੈਬ ਪੋਰਟਲਾਂ ਜਿਵੇ ਕਿ NVSP Portal (www.nvsp.in), Voter help Line app ਅਤੇ ਵੋਟਰ ਪੋਰਟਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਫਾਰਮ ਨੰ. 6-ਬੀ ਜਿਲ੍ਹਾ ਚੋਣ ਅਫ਼ਸਰਾਂ ਵਲੋਂ ਅਧਿਕਾਰਤ ਕੀਤੇ ਗਏ ਵੋਟਰ ਫੈਸਿਲਟੇਸ਼ਨ ਸੈਂਟਰਾਂ , ਈ ਸੇਵਾ ਸੈਂਟਰਾਂ ਅਤੇ ਸਿਟੀਜਨ ਸਰਵਿਸ ਸੈਂਟਰਾਂ ਤੇ ਵੀ ਪ੍ਰਾਪਤ ਕੀਤੇ ਜਾ ਸਕਣਗੇ। ਇਥੇ ਇਹ ਵੀ ਸਪਸ਼ੱਟ ਕਰਨ ਯੋਗ ਹੇ ਕਿ ਵੋਟਰ ਵਲੋਂ ਅਧਾਰ ਨੰਬਰ ਦੇ ਦਿੱਤੇ ਜਾਣ ਵਾਲੇ ਵੇਰਵੇ ਉਸ ਵੱਲੋਂ ਸਵੈਂ ਇਛੱਕ ਹਨ, ਜੇਕਰ ਕਿਸੇ ਵੋਟਰ ਪਾਸ ਆਧਾਰ ਨੰਬਰ ਨਹੀਂ ਹੈ ਜਾਂ ਉਹ ਆਪਣਾ ਆਧਾਰ ਨੰਬਰ ਦੇਣ ਦੇ ਸਮਰਥ ਨਹੀਂ ਹੈ ਤਾਂ ਉਹ ਇਸ ਦੇ ਵਿਕਲਪ ਵਿੱਚ ਫਾਰਮ ਨੰ. 6-ਬੀ ਵਿੱਚ ਦਰਜ਼ 11 ਦਸਤਾਵੇਜਾਂ ਆਦਿ ਕਿਸੇ ਇੱਕ ਦਸਤਾਵੇਜ ਦੀ ਕਾਪੀ ਜਮਾਂ ਕਰਵਾ ਸਕਦਾ ਹੈ। ਜਿਵੈਂ ਮਗਨਰੇਗਾਂ ਦਾ ਕਾਰਡ, ਬੈਂਕ ਦੀ ਕਾਪੀ, ਸਿਹਤ ਕਾਰਡ, ਡਰਾਈਵਿੰਗ ਲਾਈਸੈਂਸ, ਪੈਨ ਕਾਰਡ, ਸਮਾਰਟ ਕਾਰਡ, ਇੰਡੀਅਨ ਪਾਸਪੋਰਟ, ਪੈਂਨਸਨ ਕਾਗਜਾਤ ਫੋਟੋ ਗ੍ਰਾਫ ਸਹਿਤ, ਸਰਵਿਸ ਆਈ.ਡੀ. ਕਾਰਡ, ਦਫਤਰੀ ਆਈ.ਡੀ. ਕਾਰਡ, ਅਧਾਰ ਕਾਰਡ ਆਦਿ ਦੀ ਵਰਤੋ ਕਰ ਸਕਦਾ ਹੈ।ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਆਮ ਜਨਤਾ/ ਵੋਟਰਾਂ ਅਤੇ ਜ਼ਿਲ੍ਹੇ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ/ਸਕੱਤਰਾਂ, ਕਲੱਬਾਂ, ਵਾਰਡ, ਸੁਸਾਈਟੀਜ, ਐਨ.ਜੀ.ਓਜ਼ ਅਤੇ ਸਮਾਜ ਸੇਵੀ ਸੰਸਥਾਵਾਂ ਵਿਸ਼ੇਸ਼ ਕੈਂਪ ਦੌਰਾਨ ਉਹ ਜ਼ਿਲ੍ਹਾ ਪ੍ਰਸ਼ਾਸ਼ਨ, ਬੀ.ਐਲ.ਓਜ਼. ਅਤੇ ਸੁਪਰਵਾਈਜਰਾਂ ਨੂੰ ਅਧਾਰ ਦੇ ਵੇਰਵੇ ਇੱਕਤਰ ਕਰਨ ਵਿਚ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਇਸ ਕੰਮ ਦਾ 100% ਟੀਚਾ ਪ੍ਰਾਪਤ ਕੀਤਾ ਜਾ ਸਕੇ।