Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਵਿਸ਼ਣੁ ਕੁਮਾਰ ਤਿਵਾੜੀ ਚੁਣੇ ਗਏ ਬਲਾਕ ਸੰਮਤੀ ਭੂੰਗਾ ਦੇ ਚੇਅਰਮੈਨ,ਗੁਰਮੀਤ ਕੌਰ ਬਣੀ ਵਾਈਸ ਚੇਅਰਪਰਸਨ

ਵਿਸ਼ਣੁ ਕੁਮਾਰ ਤਿਵਾੜੀ ਚੁਣੇ ਗਏ ਬਲਾਕ ਸੰਮਤੀ ਭੂੰਗਾ ਦੇ ਚੇਅਰਮੈਨ,ਗੁਰਮੀਤ ਕੌਰ ਬਣੀ ਵਾਈਸ ਚੇਅਰਪਰਸਨ

ਵਿਸ਼ਣੁ ਕੁਮਾਰ ਤਿਵਾੜੀ ਚੁਣੇ ਗਏ ਬਲਾਕ ਸੰਮਤੀ ਭੂੰਗਾ ਦੇ ਚੇਅਰਮੈਨ,ਗੁਰਮੀਤ ਕੌਰ ਬਣੀ ਵਾਈਸ ਚੇਅਰਪਰਸਨ

ਹੁਸ਼ਿਆਰਪੁਰ/ ਭੂੰਗਾ , 12 ਜੁਲਾਈ(ਚੌਧਰੀ) : ਬਲਾਕ ਸੰਮਤੀ ਭੂੰਗਾ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਪ੍ਰੀਜਾਈਡਿੰਗ ਅਫ਼ਸਰ ਐਸ.ਡੀ.ਐਮ. ਹੁਸ਼ਿਆਰਪੁਰ ਸ਼ਿਵ ਰਾਜ ਸਿੰਘ ਬੱਲ ਦੀ ਪ੍ਰਧਾਨਗੀ ਵਿਚ ਸਮਾਪਤ ਹੋਈ। ਆਯੋਜਿਤ ਮੀਟਿੰਗ ਵਿਚ 15 ਬਲਾਕ ਸੰਮਤੀ ਮੈਂਬਰਾਂ ਨੇ ਹਿੱਸਾ ਲਿਆ। ਇਸ ਦੌਰਾਨ ਹਾਜ਼ਰ ਮੈਂਬਰਾਂ ਦੀ ਸਹਿਮਤੀ ਨਾਲ ਬਲਾਕ ਸੰਮਤੀ ਮੈਂਬਰ ਵਿਸ਼ਣੁ ਕੁਮਾਰ ਤਿਵਾੜੀ ਚੇਅਰਮੈਨ ਅਤੇ ਬਲਾਕ ਸੰਮਤੀ ਮੈਂਬਰ ਗੁਰਮੀਤ ਕੌਰ ਵਾਈਸ ਚੇਅਰਪਰਸਨ ਬਲਾਕ ਸੰਮਤੀ ਭੂੰਗਾ ਚੁਣੇ ਗਏ।

ਜਦਕਿ ਡਾ. ਰਵਜੋਤ ਸਿੰਘ ਵਿਧਾਇਕ ਹਲਕਾ ਸ਼ਾਮ ਚੁਰਾਸੀ ਨੇ ਉਚਰ ਤੌਰ ‘ਤੇ ਸ਼ਿਰਕਤ ਕੀਤੀ|ਚੋਣ ਪ੍ਰਕਿਰਿਆ ਮੌਕੇ ਚੇਅਰਮੈਨ ਪਦ ਲਈ ਪ੍ਰਿਥਵੀਪਾਲ ਸਿੰਘ ਨੇ ਵਿਸ਼ਨੂੰ ਤਿਵਾੜੀ ਦਾ ਨਾਮ ਪ੍ਰਪੋਜ ਕੀਤਾ ਤੇ ਅੰਕੁਸ਼ ਨੇ ਤਾਇਦ ਕੀਤਾ। ਇਸੇ ਤਰ੍ਹਾਂ ਹੀ ਓਪ ਚੇਅਰਮੈਨ ਲਈ ਕੁੰਦਨ ਲਾਲ ਨੇ ਸ੍ਰੀਮਤੀ ਗੁਰਮੀਤ ਕੌਰ ਦਾ ਨਾਮ ਪ੍ਰਪੋਜ ਕੀਤਾ ਤੇ ਜਗਤਾਰ ਸਿੰਘ ਨੇ ਤਾਇਦ ਕੀਤਾ, ਜਿਸ ਨੂੰ ਸਾਰੇ ਮੈਂਬਰਾਂ ਨੇ ਸਰਬਸੰਮਤੀ ਦਿੱਤੀ ਗਈ। ਇਸ ਚੋਣ ‘ਚ ਜਗਤਾਰ ਸਿੰਘ, ਸੁਨੀਤਾ ਰਾਣੀ, ਸਰਵਣ ਸਿੰਘ,ਐਸ, ਤ੍ਰਿਪਤਾ ਦੇਵੀ, ਸੁਰਸ਼ ਕੁਮਾਰੀ, ਵਿਸ਼ਨੂੰ ਤਿਵਾੜੀ, ਸੁਖਵਿੰਦਰ ਸਿੰਘ, ਕੁੰਦਨ ਲਾਲ, ਗੁਰਮੀਤ ਕੌਰ, ਸੀਮਾ, ਪ੍ਰਿਥਵੀਪਾਲ ਸਿੰਘ, ਸੁਨੀਤਾ ਰਾਣੀ, ਊਸ਼ਾ ਦੇਵੀ, ਇੰਦੂ ਬਾਲਾ (ਸਾਰੇ ਸੰਮਤੀ ਮੈਂਬਰ ਹਾਜ਼ਰ ਸਨ। ਇਸ ਮੌਕੇ ਹੋਰਨਾ ਤੋਂ ਇਲਾਵਾ ਹਰਬਿਲਾਸ ਬੀ.ਡੀ.ਪੀ.ਓ ਭੂੰਗਾ, ਰਾਮ ਚੰਦ ਨਾਇਬ ਤਹਿਸੀਲਦਾਰ ਭੂੰਗਾ, ਲਵਦੀਪ ਸਿੰਘ ਧੂਤ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ, ਸੁਰਿੰਦਰਪਾਲ ਸਿੰਘ ਡੀ.ਐਸ.ਪੀ (ਆਰ, ਗੁਰਵਿੰਦਰ ਸਿੰਘ ਪਾਵਲਾ ਜਿਲਾ ਪ੍ਰਧਾਨ ਆਪ, ਸ੍ਰੀਮਤੀ ਰੇਨੂੰ ਬਾਲਾ, ਸਬ ਇਸ: ਬਲਜਿੰਦਰ ਸਿੰਘ ਐਸ.ਐਚ.ਓ ਹਰਿਆਣਾ, ਡਾ. ਅਮਨਦੀਪ ਸਿੰਘ, ਸਤਪਾਲ ਸਿੰਘ ਕਬੀਰਪੁਰ, ਲਵਦੀਪ ਸਿੰਘ ਗਿੱਲ: ਦਰਸ਼ਨ ਸਿੰਘ, ਕੁਲਦੀਪ ਤਿਵਾੜੀ ਏ.ਐਸ.ਆਈ ਬਲਵੰਤ ਸਿੰਘ ਚੌਕੀ ਇੰਚਾਰਜ ਭੂੰਗਾ, ਪਾਰਸ ਚੰਗਾ, ਸੋਨੀ ਖੁਰਦਾ, ਰਾਜਨ ਮਨਖੰਡ, ਪੰਚ ਗੁਰਦੇਵ ਸਿੰਘ, ਅਮਿਤ ਤਿਵਾੜੀ, ਸੰਤੋਖ ਸਿੰਘ ਤੇ ਹੋਰ ਹਾਜਰ ਸਨ ।

ਫੋਟੋ ਕੈਪਸ਼ਨ : ਬਲਾਕ ਸੰਮਤੀ ਮੈਂਬਰ ਵਿਸ਼ਣੁ ਕੁਮਾਰ ਤਿਵਾੜੀ ਚੇਅਰਮੈਨ ਅਤੇ ਬਲਾਕ ਸੰਮਤੀ ਮੈਂਬਰ ਗੁਰਮੀਤ ਕੌਰ ਵਾਈਸ ਚੇਅਰਪਰਸਨ ਬਣਨ ਤੇ ਸਨਮਾਨਿਤ ਕਰਦੇ ਵਿਧਾਇਕ ਡਾ ਰਣਜੋਤ ਤੇ ਹੋਰ, ਬਲਾਕ ਸੰਮਤੀ ਭੂੰਗਾ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਦੌਰਾਨ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪ੍ਰੀਜਾਈਡਿੰਗ ਅਫ਼ਸਰ ਐਸ.ਡੀ.ਐਮ. ਹੁਸ਼ਿਆਰਪੁਰ ਸ਼ਿਵ ਰਾਜ ਸਿੰਘ ਬੱਲ।