Prime Punjab Times

Latest news
ਹੱਕੀ ਮੰਗਾਂ ਨੂੰ ਲੈ ਕੇ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਵੱਲੋਂ ਸਿਵਲ ਸਰਜਨ ਨੂੰ ਮੰਗ-ਪੱਤਰ, ਮੰਗਾਂ ਨਾ ਮੰਨਣ ’ਤੇ... ਔਰਤ ਦੇ ਕੰਨਾਂ ਵਿਚੋਂ ਸੋਨੇ ਦੇ ਟਾਪਸ ਖੋਹਣ ਵਾਲੇ ਦੋ ਲੁਟੇਰੇ ਕਾਬੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖ਼ਾਲਸਾ ਕਾਲਜ ਦੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਵਜ਼ੀਫੇ ਵੰਡੇ ਗਏ DAV ਪਬਲਿਕ ਸਕੂਲ ਦੇ ਬੈਡਮਿੰਟਨ ਖਿਡਾਰੀਆਂ ਦੀ ਸ਼ਾਨਦਾਰ ਪ੍ਰਾਪਤੀ ਸੇਵਾ ਮੁਕਤੀ ਤੇ ਵਿਸ਼ੇਸ਼ - ਲੈਕਚਰਾਰ ਯੁੱਧਵੀਰ ਸਿੰਘ ਚੋਰਾਂ ਨੇ ਤਹਿਸੀਲ ਕੰਪਲੈਕਸ ਦਸੂਹਾ ਦੇ ਫਰਦ ਕੇਂਦਰ ਨੂੰ ਬਣਾਇਆ ਨਿਸ਼ਾਨਾ पुलिस ने ऑपरेशन प्रहार 4.0 के तहत 102 आरोपियों को किया गिरफ्तार अर्बन एस्टेट पुलिस चौकी पर हुए ग्रेनेड हमले का 48 घंटे में पर्दाफाश, दो नाबालिग आरोपी गिरफ्तार, तीसर... ਖ਼ਾਲਸਾ ਕਾਲਜ ਵਿਖੇ ਮੀਰੀ ਪੀਰੀ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਆਯੋਜਿਤ, 31 ਯੂਨਿਟ ਖੂਨ... DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਐਥਲੈਟਿਕਸ ਮੁਕਾਬਲਿਆਂ 'ਚ ਲਹਿਰਾਇਆ ਜਿੱਤ ਦਾ ਪਰਚਮ
ADVERTISEMENT
You are currently viewing ਵਿਜੀਲੈਂਸ ਬਿਊਰੋ ਵੱਲੋਂ ਜਾਇਦਾਦ ਦੇ ਇੰਤਕਾਲ ਬਦਲੇ 2,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਪਟਵਾਰੀ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਵੱਲੋਂ ਜਾਇਦਾਦ ਦੇ ਇੰਤਕਾਲ ਬਦਲੇ 2,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਪਟਵਾਰੀ ਗ੍ਰਿਫ਼ਤਾਰ

ਮਾਹਿਲਪੁਰ / ਹੁਸ਼ਿਆਰਪੁਰ (ਬਿਊਰੋ)

28 ਜੂਨ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੀ ਮਾਹਿਲਪੁਰ ਤਹਿਸੀਲ ਦੇ ਪਟਵਾਰੀ ਨੂੰ ਜਾਇਦਾਦ ਦੇ ਇੰਤਕਾਲ ਬਦਲੇ 2,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਰਣਜੀਤ ਸਿੰਘ ਵਾਸੀ ਪਿੰਡ ਸਕਰੂਲੀ ਜ਼ਿਲ੍ਹਾ ਹੁਸ਼ਿਆਰਪੁਰ ਨੇ 06 ਕਨਾਲ ਅਤੇ 05 ਮਰਲੇ ਜ਼ਮੀਨ ਦਾ ਇੰਤਕਾਲ ਦਰਜ ਕਰਵਾਉਣ ਬਦਲੇ ਰਿਸ਼ਵਤ ਲੈਣ ਦੇ ਦੋਸ਼ ‘ਚ ਪਟਵਾਰੀ ਵਿਰੁੱਧ 17 ਜੂਨ, 2023 ਨੂੰ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਉਤੇ ਸ਼ਿਕਾਇਤ ਦਰਜ ਕਰਵਾਈ ਸੀ। ਮੁਲਜ਼ਮ ਪਟਵਾਰੀ ਦੀ ਪਛਾਣ ਜਸਪਾਲ ਸਿੰਘ, ਤਹਿਸੀਲ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਜੋ ਪਿੰਡ ਕਰੀਮਪੁਰ ਚਾਹਵਾਲਾ ਤਹਿਸੀਲ ਬਲਾਚੌਰ, ਜ਼ਿਲ੍ਹਾ ਐਸ.ਬੀ.ਐਸ.ਨਗਰ ਦਾ ਵਸਨੀਕ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸ਼ਿਕਾਇਤਕਰਤਾ ਰਣਜੀਤ ਸਿੰਘ ਦੇ ਪਿਤਾ ਗੁਰਨਾਮ ਸਿੰਘ ਨੇ ਪਿੰਡ ਦੇ ਇਕ ਹੋਰ ਵਸਨੀਕ ਜੀਤ ਰਾਮ ਮੁਤਬੰਨਾ (ਗੋਦ ਲੈਣ ਵਾਲਾ) ਬੁੱਧੂ ਪੁੱਤਰ ਬੀਰ ਸਿੰਘ ਤੋਂ ਪਿੰਡ ਸਕਰੂਲੀ ਵਿਖੇ 06 ਕਨਾਲ ਅਤੇ 05 ਮਰਲੇ ਜ਼ਮੀਨ ਖਰੀਦੀ ਸੀ ਅਤੇ ਪੱਤਰ ਨੰ. 3236, ਮਿਤੀ 20 ਜੁਲਾਈ, 1998 ਅਨੁਸਾਰ ਇੰਤਕਾਲ ਵੀ ਪ੍ਰਵਾਨ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਕਿਸੇ ਤਰੁੱਟੀ ਕਾਰਨ ਮਾਲ ਵਿਭਾਗ 2002-03 ਤੋਂ ਬਾਅਦ ਤਿਆਰ ਕੀਤੀਆਂ ਜਮ੍ਹਾਂਬੰਦੀਆਂ ਵਿੱਚ ਉਕਤ ਇੰਤਕਾਲ ਨੂੰ ਅਪਡੇਟ ਨਹੀਂ ਕਰ ਸਕਿਆ। ਸਾਲ 2007 ਵਿੱਚ ਗੁਰਨਾਮ ਸਿੰਘ ਦੀ ਮੌਤ ਹੋ ਗਈ ਅਤੇ ਜਦੋਂ ਸ਼ਿਕਾਇਤਕਰਤਾ ਰਣਜੀਤ ਸਿੰਘ ਨੇ ਵਿਰਾਸਤੀ ਇੰਤਕਾਲ ਦਰਜ ਕਰਵਾਉਣ ਲਈ ਬਿਨੈ ਕੀਤਾ ਤਾਂ ਪਟਵਾਰੀ ਜਸਪਾਲ ਸਿੰਘ ਨੇ ਉਸ ਕੋਲੋਂ 10 ਜੂਨ, 2023 ਨੂੰ 2,000 ਰੁਪਏ ਰਿਸ਼ਵਤ ਲਈ।

ਬੁਲਾਰੇ ਨੇ ਅੱਗੇ ਦੱਸਿਆ ਕਿ ਜਾਂਚ ਦੌਰਾਨ ਇਹ ਸਾਬਤ ਹੋਇਆ ਕਿ ਪਟਵਾਰੀ ਜਸਪਾਲ ਸਿੰਘ ਨੇ ਰਿਸ਼ਵਤ ਲਈ ਹੈ ਜਿਸ ਉਪਰੰਤ ਐਫ.ਆਈ.ਆਰ. ਦਰਜ ਕਰਕੇ ਮੁਲਜ਼ਮ ਪਟਵਾਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਸ ਸਬੰਧੀ ਉਕਤ ਦੋਸ਼ੀ ਪਟਵਾਰੀ ਦੇ ਖਿਲਾਫ ਐਫਆਈਆਰ ਨੰ. 14 ਅਧੀਨ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਪਟਵਾਰੀ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
error: copy content is like crime its probhihated