Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਸੰਯੁਕਤ ਕਿਸਾਨ ਮੋਰਚੇ ਵੱਲੋਂ ਹੱਕੀ ਮੰਗਾਂ ਦੇ ਸਬੰਧ ‘ਚ ਚਲ ਰਿਹਾ ਧਰਨਾ 31ਵੇਂ ਦਿਨ ਰਿਹਾ ਜਾਰੀ

ਸੰਯੁਕਤ ਕਿਸਾਨ ਮੋਰਚੇ ਵੱਲੋਂ ਹੱਕੀ ਮੰਗਾਂ ਦੇ ਸਬੰਧ ‘ਚ ਚਲ ਰਿਹਾ ਧਰਨਾ 31ਵੇਂ ਦਿਨ ਰਿਹਾ ਜਾਰੀ

ਬਟਾਲਾ / ਕਲਾਨੌਰ (ਅਵਿਨਾਸ਼ ਸ਼ਰਮਾ) 

: ਸਰਕਾਰ ਕਹਿੰਦੀ ਹੈ ਕਿ ਉਹ ਲੋਕਾਂ ਨੂੰ 253 ਕਿਸਮ ਦੀਆਂ ਦਵਾਈਆਂ ਦੇ ਰਹੀ ਹੈ ਪਰ ਇਸ ਦਾਅਵੇ ਦੀ ਫੂਕ ਓਦੋਂ ਨਿਕਲ ਜਾਂਦੀ ਹੈ ਜਦੋਂ ਲੋਕਾਂ ਨੂੰ ਬਾਹਰੋਂ ਮੈਡੀਕਲ ਸਟੋਰਾਂ ਤੋਂ ਦਵਾਈਆਂ ਖਰੀਦਣੀਆਂ ਪੈਂਦੀਆਂ :- ਗੁਰਪ੍ਰੀਤ ਸਿੰਘ

: ਸੰਯੁਕਤ ਕਿਸਾਨ ਮੋਰਚੇ ਵੱਲੋਂ ਸਰਕਾਰੀ ਅਦਾਰਿਆਂ ਵਿੱਚ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਲਈ ਸਿਵਲ ਹਸਪਤਾਲ ਕਲਾਨੌਰ ਵਿੱਚ ਚਲ ਰਿਹਾ ਧਰਨੇ 31ਵਾਂ ਦਿਨ ਜਾਰੀ ਰਿਹਾ। ਅੱਜ ਦੇ ਧਰਨੇ ਦੀ ਅਗਵਾਈ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਪ੍ਰੀਤ ਸਿੰਘ ਨੇ ਕੀਤੀ । ਓਮ ਪ੍ਰਕਾਸ਼ ਸਾਬਕਾ ਸਰਪੰਚ ਕਲਾਨੌਰ, ਜਰਨੈਲ ਸਿੰਘ ਸਪਰਾਵਾਂ, ਦਲਜੀਤ ਸਿੰਘ ਤਲਵੰਡੀ ਆਦਿ ਨੇ ਸਾਂਝੇ ਤੌਰ ਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਅਸੀਂ ਧੜਾ ਧੜ ਨੌਕਰੀਆਂ ਦੇ ਰਹੇ ਹਾਂ। ਪਰ ਜ਼ਮੀਨੀ ਤੋਰ ਤੇ ਹਕੀਕਤ ਇਸ ਦੇ ਉਲਟ ਹੈ ਉਦਾਹਰਨ ਦੇ ਤੌਰ ਤੇ ਸਰਕਾਰੀ ਹਸਪਤਾਲ ਕਲਾਨੌਰ ਹਸਪਤਾਲ ਵਿਚ ਡਾਕਟਰਾਂ ਅਤੇ ਅਤੇ ਹੋਰ ਪੈਰਾ ਮੈਡੀਕਲ ਸਟਾਫ ਦੀ ਘਾਟ ਹੈ ਲੋਕ ਦੂਰੋਂ ਦੂਰੋਂ ਇਸ ਹਸਪਤਾਲ ਵਿਚ ਦਵਾਈ ਲੈਣ ਆਉਂਦੇ ਹਨ ਪਰ ਡਾਕਟਰ ਨਾ ਹੋਣ ਕਾਰਨ ਉਹਨਾਂ ਦੇ ਪੱਲੇ ਨਿਰਾਸ਼ਤਾ ਹੀ ਪੈਂਦੀ ਹੈ। ਕਿਸਾਨ ਜਥੇਬੰਦੀਆਂ ਦੇ ਧਰਨੇ ਤੋਂ ਬਾਅਦ ਸਰਕਾਰ ਨੇ ਡੰਗ ਟਪਾਊ ਨੀਤੀਆਂ ਨਾਲ ਥੋੜ੍ਹਾ ਬਹੁਤ ਅਸਰ ਹੋਇਆ ਹੈ। ਪਰ ਅਸੀਂ ਸਥਾਈ ਹੱਲ ਚਾਹੁੰਦੇ ਹਾਂ ਇਥੇ ਨਾ ਤਾਂ ਕੋਈ ਸਰਜਨ ਹੈ ਅਤੇ ਨਾ ਹੀ ਲੇਡੀ ਡਾਕਟਰ ਦਾ ਪ੍ਰਬੰਧ ਹੈ। ਸਰਕਾਰ ਕਹਿੰਦੀ ਹੈ ਕਿ ਉਹ ਲੋਕਾਂ ਨੂੰ 253 ਕਿਸਮ ਦੀਆਂ ਦਵਾਈਆਂ ਦੇ ਰਹੀ ਹੈ ਪਰ ਇਸ ਦਾਅਵੇ ਦੀ ਫੂਕ ਓਦੋਂ ਨਿਕਲ ਜਾਂਦੀ ਹੈ ਜਦੋਂ ਲੋਕਾਂ ਨੂੰ ਬਾਹਰੋਂ ਮੈਡੀਕਲ ਸਟੋਰਾਂ ਤੋਂ ਦਵਾਈਆਂ ਖਰੀਦਣੀਆਂ ਪੈਂਦੀਆਂ ਹਨ। ਇਹੋ ਹਾਲ ਸੀਨੀਅਰ ਸੈਕੰਡਰੀ ਸਕੂਲ, ਸਮਾਜਿਕ ਸੁਰੱਖਿਆ ਵਿਭਾਗ, ਬਿਜਲੀ ਬੋਰਡ , ਤਹਿਸੀਲ ਕੰਪਲੈਕਸ ਅਤੇ ਹੋਰ ਸਰਕਾਰੀ ਅਦਾਰਿਆਂ ਦਾ ਹੈ। ਅਸੀਂ ਸਰਕਾਰਾਂ ਨੂੰ ਕਹਿ ਦੇਣਾ ਚਾਹੁੰਦੇ ਹਾਂ ਕਿ ਉਹ ਝੂਠ ਬੋਲਣਾ ਬੰਦ ਕਰੇ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਵੇ। ਅੱਜ ਦੇ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ , ਪਲਵਿੰਦਰ ਸਿੰਘ, ਸਤਪਾਲ , ਬਲਵੰਤ ਚੰਦ, ਦਾਨਾ ਮਸੀਹ, ਪੱਪੂ ਮਸੀਹ, ਕਿਲ੍ਹਾ ਨੱਥੂ ਸਿੰਘ। ਮਹਿੰਦਰ ਸਿੰਘ ਲੱਖਣ ਖੁਰਦ। ਦਲਜੀਤ ਸਿੰਘ , ਸ਼ਮਸ਼ੇਰ ਸਿੰਘ, ਜਸਵਿੰਦਰ ਸਿੰਘ ਤਲਵੰਡੀ। ਜਰਨੈਲ ਸਿੰਘ ਸਪਰਾਵਾਂ। ਓਮ ਪ੍ਰਕਾਸ਼, ਬਲਦੇਵ ਸਿੰਘ, ਗਗਨਦੀਪ ਸਿੰਘ ਕਲਾਨੌਰ ਆਦਿ ਹਾਜ਼ਰ ਸਨ।