Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਪ੍ਰਵਾਸੀ ਮਜ਼ਦੂਰ ਤੋਂ ਮੋਬਾਈਲ ਖੋਹ ਕੇ ਭੱਜਣ ਵਾਲੇ 2 ਮੋਟਰਸਾਈਕਲ ਸਵਾਰ ਨੌਜਵਾਨ ਪੁਲਿਸ ਅੜਿੱਕੇ

ਪ੍ਰਵਾਸੀ ਮਜ਼ਦੂਰ ਤੋਂ ਮੋਬਾਈਲ ਖੋਹ ਕੇ ਭੱਜਣ ਵਾਲੇ 2 ਮੋਟਰਸਾਈਕਲ ਸਵਾਰ ਨੌਜਵਾਨ ਪੁਲਿਸ ਅੜਿੱਕੇ

ਟਾਂਡਾ / ਦਸੂਹਾ (ਚੌਧਰੀ) : ਟਾਂਡਾ ਪੁਲਸ ਨੇ ਪ੍ਰਵਾਸੀ ਮਜ਼ਦੂਰ ਤੋਂ ਮੋਬਾਈਲ ਖੋਹ ਕੇ ਭੱਜਣ ਵਾਲੇ ਦੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ।ਮੁਲਜਮਾਂ ਦੀ ਪਛਾਣ ਸੋਨੂੰ ਪੁੱਤਰ ਮਲਕੀਤ ਸਿੰਘ ਵਾਸੀ ਤਲਵੰਡੀ ਭੀਲਾਂ ਥਾਣਾ ਕਰਤਾਰਪੁਰ ਜਿਲ੍ਹਾਂ ਜਲੰਧਰ,ਗੁਰਲੀਨ ਪੁੱਤਰ ਜੋਗਿੰਦਰ ਲਾਲ ਵਾਸੀ ਸਿਵਦਾਸਪੁਰ ਥਾਣਾ ਕਰਤਾਰਪੁਰ ਵਜੋਂ ਹੋਈ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਜਗਦੀਪ ਸਿੰਘ ਪੁੱਤਰ ਪ੍ਰਿਥੀਪਾਲ ਸਿੰਘ (60)ਵਾਸੀ ਪਲਾਹ ਚੱਕ ਥਾਣਾ ਟਾਂਡਾ ਜਿਲ੍ਹਾ ਹੁਸਿਆਰਪੁਰ ਕਿਹਾ ਕਿ ਉਸ ਨੇ ਆਪਣੇ ਖੇਤਾਂ ਵਿਚ ਗੰਨਾ ਬੀਜਿਆ ਹੋਇਆਂ ਹੈ ਅਤੇ ਉਸਦੀ ਕਟਾਈ ਲਈ ਬਿਹਾਰ ਤੋਂ ਲੇਬਰ ਆਈ ਹੋਈ ਹੈ ਅੱਜ ਵਕਤ ਕਰੀਬ 04:00 ਵਜੇ ਸਾਮ ਮੈ ਆਪਣੀ ਮੋਟਰ ਪਰ ਮੌਜੂਦ ਸੀ ਤਾ ਮੇਰੀ ਲੇਬਰ ਦਾ ਇਕ ਵਿਅਕਤੀ ਅਜੇ ਕੁਮਾਰ ਪੁੱਤਰ ਕਮਲੇਸ਼ਰੀ ਮਹਾਤੋ ਵਾਸੀ ਰਾਮਪੁਰ ਤਿਲਕ ਥਾਣਾ ਜਾਨਕੀ ਨਗਰ ਜਿਲ੍ਹਾਂ ਪੂਰਨੀਆ ਬਿਹਾਰ ਜੋ ਕਿ ਮੇਰੀ ਕਣਕ ਨੂੰ ਪਾਣੀ ਲਗਾ ਰਿਹਾ ਸੀ ਤਾਂ ਉਹ ਪਾਣੀ ਲਗਾਉਦਾ ਹੋਇਆ ਸੜਕ ਦੇ ਨਾਲ ਨਾਲ ਮੋਟਰ ਤੋ ਕਰੀਬ ਸੋ ਮੀਟਰ ਅੱਗੇ ਚਲਾ ਗਿਆ ਤਾਂ ਉਸ ਦੇ ਪਿੱਛੇ ਤੋ ਇੱਕ ਮੋਟਰਸਾਇਕਲ ਨੰਬਰੀ PB-08-CW-0808 ਮਾਰਕਾ ਪਲਟੀਨਾ ਰੰਗ ਕਾਲਾ ਪਰ ਸਵਾਰ ਦੋ ਨੌਜਵਾਨ ਲੜਕੇ ਆਏ ਜਿਨਾਂ ਨੇ ਉਸ ਦੇ ਨਜਦੀਕ ਆ ਕੇ ਆਪਣਾ ਮੋਟਰਸਾਇਕਲ ਰੋਕ ਲਿਆ ਅਤੇ ਮੋਟਰਸਾਇਕਲ ਦੇ ਪਿੱਛੇ ਬੈਠੇ ਲੜਕੇ ਨੇ ਆਪਣੀ ਹੱਥੀ ਫੜੀ ਕਿਰਪਾਨ ਕੱਢ ਕੇ ਮੈਨੂੰ ਜਾਨ ਤੋ ਮਾਰਨ ਦੀ ਧਮਕੀ ਦਿੱਤੀ ਅਤੇ ਮੇਰੇ ਹੱਥੀ ਫੜਿਆ ਮੋਬਾਇਲ ਫੋਨ ਮਾਰਕਾ ਵੀਵੋ ਧੱਕੇ ਨਾਲ ਖੋਹ ਲਿਆ ਅਤੇ ਭੱਜਣ ਲੱਗੇ ਕਾਹਲੀ ਨਾਲ ਮੋਟਰਸਾਇਕਲ ਸਲਿਪ ਹੋ ਗਿਆ ਅਤੇ ਹੇਠਾਂ ਡਿੱਗ ਪਏ। ਜਿੰਨਾਂ ਨੂੰ ਕਾਬੂ ਕਰਕੇ ਉਹਨਾ ਦਾ ਨਾਮ ਪਤਾ ਪੁੱਛਿਆ ਜਿਨਾਂ ਨੇ ਆਪਣਾ ਨਾਮ ਸੋਨੂੰ ਪੁੱਤਰ ਮਲਕੀਤ ਸਿੰਘ ਵਾਸੀ ਤਲਵੰਡੀ ਭੀਲਾਂ ਥਾਣਾ ਕਰਤਾਰਪੁਰ ਜਿਲ੍ਹਾਂ ਜਲੰਧਰ ਤੇ ਗੁਰਲੀਨ ਪੁੱਤਰ ਜੋਗਿੰਦਰ ਲਾਲ ਵਾਸੀ ਸਿਵਦਾਸਪੁਰ ਥਾਣਾ ਕਰਤਾਰਪੁਰ ਜਿਲ੍ਹਾਂ ਜਲੰਧਰ ਦੱਸਿਆ। ਪੁਲਿਸ ਨੇ ਜਗਦੀਪ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਦੋਵੇਂ ਮੁਲਜਮਾਂ ਸੋਨੂੰ ਅਤੇ ਗੁਰਲੀਨ ਖਿਲਾਫ ਧਾਰਾ 379 ਬੀ ਭ:ਦ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।