Prime Punjab Times

Latest news
ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ...
ADVERTISEMENT
You are currently viewing ਟਰੈਵਲ ਏਜੰਟ ਵੱਲੋਂ ਇਟਲੀ ਭੇਜਣ ਤੇ ਨਾਂ ਤੇ ਮਾਰੀ 18 ਲੱਖ ਦੀ ਠੱਗੀ

ਟਰੈਵਲ ਏਜੰਟ ਵੱਲੋਂ ਇਟਲੀ ਭੇਜਣ ਤੇ ਨਾਂ ਤੇ ਮਾਰੀ 18 ਲੱਖ ਦੀ ਠੱਗੀ

  • ਬਟਾਲਾ 26 ਅਪ੍ਰੈਲ (ਅਵਿਨਾਸ਼ ਸ਼ਰਮਾ )

ਠੱਗੀ ਦਾ ਸ਼ਿਕਾਰ ਹੋਏ ਪੀੜਤਾਂ ਵੱਲੋਂ ਐਸ ਐਸ ਪੀ ਬਟਾਲਾ ਨੂੰ ਟਰੈਵਲ ਏਜੰਟ ਉੱਪਰ ਕਾਰਵਾਈ ਕਰਨ ਦੀ ਕੀਤੀ ਮੰਗ

ਕਾਂਗਰਸ ਸੇਵਾ ਦਲ ਚਟਾਨ ਵਾਂਗ ਖੜਾ ਹੈ ਇਹਨਾਂ ਪਰਿਵਾਰਾਂ ਨਾਲ ਇਨਸਾਫ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ : ਰਮਨ ਨਈਅਰ

: ਜਿਲਾ ਪ੍ਰਧਾਨ ਕਾਂਗਰਸ ਸੇਵਾ ਦਲ ਰਮਨ ਨਈਅਰ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਕਾਂਗਰਸ ਸੇਵਾ ਦਲ ਵੱਲੋਂ ਇੱਕ ਟਰੈਵਲ ਏਜੰਟ ਅਮਰਜੀਤ ਸਿੰਘ ਅੰਬਾ ਅਤੇ ਉਸਦੀ ਪਤਨੀ ਹਰਜੀਤ ਕੌਰ ਅਤੇ ਉਸ ਦਾ ਲੜਕਾ ਮਨਮੀਤ ਸਿੰਘ ਵੱਲੋਂ ਗੁਰਵਿੰਦਰ ਸਿੰਘ ਪਿਤਾ ਕੁਲਵੰਤ ਸਿੰਘ ਵਾਸੀ ਨਸ਼ੀਰਪੁਰ ਅਤੇ ਅੰਮ੍ਰਿਤ ਪਾਲ ਸਿੰਘ ਨਾਲ ਇਟਲੀ ਭੇਜਣ ਲਈ 18 ਲੱਖ ਰੁਪਏ ਦੀ ਗੱਲਬਾਤ ਕੀਤੀ ਅਤੇ 18 ਲੱਖ ਰੁਪਏ ਲੈ ਲਏ ਅਤੇ ਅਤੇ ਉਨਾਂ ਨਾਲ ਠੱਗੀ ਮਾਰ ਲਈ ਇਸ ਸੰਬੰਧ ਵਿੱਚ ਇਕ ਪਰਚਾ 120/24 ਮਿਤੀ 11-9-24 ਨੂੰ ਥਾਣਾ ਸਿਟੀ ਵਿੱਚ ਦਰਜ ਕੀਤਾ ਗਿਆ ਅੱਗੇ ਉਹਨਾਂ ਦੱਸਿਆ ਕਿ ਉਕਤ ਅਜੈਂਟ ਤੇ ਪਹਿਲਾਂ ਵੀ ਤਕਰੀਬਨ 10 ਪਰਚੇ ਦਰਜ ਹਨ ਕੁਝ ਦਾ ਸਾਨੂੰ ਪਤਾ ਹੈ ਐਫ,ਆਈ,ਆਰ, ਨੰਬਰ,120/11-9-21,ਧਾਰਾ420 ਆਈ ,,ਪੀ,,ਸੀ,, ਪੁਲਿਸ ਸਟੇਸ਼ਨ ਸਦਰ ਅਤੇ ਐਫ ਆਈ ਆਰ ਨੰਬਰ 51,,19-5-22 ਧਾਰਾ 420 ਆਈਪੀਸੀ,,120ਬੀ,, ਆਈਪੀਸੀ ਪੁਲਿਸ ਸਟੇਸ਼ਨ ਡੇਰਾ ਬਾਬਾ ਨਾਨਕ ਅਤੇ ਐਫਆਈਆਰ ਨੰਬਰ 85,,30-8-22 ਨੂੰ 406,,420,,468,,471,, ਪੀਪੀਸੀ ਥਾਣਾ ਘਣੀਆ ਕੇ ਬਾਂਗਰ ਵਿੱਚ ਦਰਦ ਹੈ ਅਤੇ ਕਈ ਹੋਰ ਵੀ ਪਰਚੇ ਦਰਜ ਹਨ ਅਤੇ ਕਈ ਹੋਰ ਵੀ ਕੈਸਾ ਵਿੱਚ ਭਗੋੜਾ ਹੈ ਪਰ ਬਟਾਲਾ ਸਿਟੀ ਪੁਲਿਸ ਅਤੇ ਪੁਲਿਸ ਤੇ ਉੱਚ ਅਧਿਕਾਰੀਆਂ ਨੂੰ ਬਾਰ ਬਾਰ ਬੇਨਤੀ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਅਤੇ ਇਸ ਮੌਕੇ ਮਦਈ ਦੀ ਮਾਤਾ ਸੁਖਵੰਤ ਕੌਰ ਨੇ ਦੱਸਿਆ ਕਿ ਬਾਰ-ਬਾਰ ਬਟਾਲਾ ਸਿਟੀ ਪੁਲਿਸ ਨੂੰ ਬੇਨਤੀ ਕਰਨ ਦੇ ਬਾਵਜੂਦ ਵੀ ਟਰੈਵਲ ਏਜੰਟ ਨੂੰ ਨਹੀਂ ਫੜਿਆ ਜਾ ਰਿਹਾ ਅਤੇ ਉਹਨਾਂ ਨੇ ਦੱਸਿਆ ਕਿ ਅਮਰਜੀਤ ਸਿੰਘ ਅਤੇ ਉਸਦੀ ਪਤਨੀ ਅਤੇ ਬੇਟੇ ਉੱਤੇ ਇਹ ਪੰਜਾਬ ਪ੍ਰੀਵੈਂਸ਼ਨ ਆਫ ਹਿਊਮਨ ਸਮਗਲਿੰਗ ਐਕਟ ਵੀ ਲੱਗਾ ਹੋਇਆ ਹੈ ਅਤੇ ਇਸ ਸਬੰਧ ਵਿੱਚ ਕਈ ਵਾਰ ਉਚ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਇਹੋ ਜਿਹੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰ ਕਰਨਾ ਚਾਹੀਦਾ ਹੈ ਤਾਂ ਕਿ ਇਹ ਪੰਜਾਬ ਦੇ ਹੋਰ ਲੋਕਾਂ ਨੂੰ ਨਾ ਠੱਗ ਸਕਣ ਅਤੇ ਉਹਨਾਂ ਦੱਸਿਆ ਕਿ ਮੈਂ ਬਟਾਲਾ ਪੁਲਿਸ ਦੇ ਮੁਖੀ ਨੂੰ ਬੇਨਤੀ ਕਰਦੀ ਹਾਂ ਕਿ ਦੋਸੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਇਸ ਮੌਕੇ ਜਿਲਾ ਸੈਕਟਰੀ ਨਰਿੰਦਰ ਸਿੰਘ ਮਹਿਤਾ,, ਅਤੇ ਤਰਸੇਮ ਸਰੀਨ ,,ਸਰਬਜੀਤ ਸਿੰਘ,, ਸਤਨਾਮ ਸਿੰਘ,, ਕਮਲਦੀਪ,, ਮੁੱਕਲ ਗੁਪਤਾ,, ਰਾਮ ਸਿੰਘ,, ਗੁਰਿੰਦਰ ਸਿੰਘ,, ਆਦੀ ਮੈਂਬਰ ਮੌਜੂਦ ਸਨ

error: copy content is like crime its probhihated