Prime Punjab Times

Latest news
ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ  ਰਾਮਾਨੁਜਨ ਮੈਥੇਮੈਟੀਕਲ ਸੋਸਾਇਟੀ ਵੱਲੋਂ 'ਸੰਚਾਰ ਹੁਨਰ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਜ਼ਿਲ੍ਹੇ ‘ਚ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ‘ਤੇ ਪਾਬੰਦੀ : ਜ਼ਿਲ੍ਹਾ ਮੈਜਿਸਟ੍ਰੇਟ ਖਾਲਸਾ ਕਾਲਜ ਵਿਖੇ ਹਿੰਦੀ ਦਿਵਸ ਮੌਕੇ ਇੱਕ ਵਿਸ਼ੇਸ਼ ਲੈਕਚਰ ਜੋਨਲ ਐਥਲੈਟਿਕ ਮੁਕਾਬਲਿਆਂ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ 500 ਡਰੋਨਾਂ ਨੇ ਦਸੂਹਾ ਦੇ ਅਸਮਾਨ ਨੂੰ ਕੀਤਾ ਰੌਸ਼ਨ, ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਤੇ ਫਲਸਫ਼ੇ ਨੂੰ ਕੀਤਾ ਪੇਸ਼ *23 ਸਾਲਾ ਨੌਜਵਾਨ ਈਸ਼ਾਨ ਮਿਨਹਾਸ ਭਾਰਤੀ ਫੌਜ ’ਚ ਬਣੇ ਲੈਫਟੀਨੈਂਟ* ਖ਼ਾਲਸਾ ਕਾਲਜ ਵਿਖੇ ਅੰਤਰ-ਰਾਸ਼ਟਰੀ ਸਾਖ਼ਰਤਾ ਦਿਵਸ ਮਨਾਇਆ ਪੰਜਾਬ ਸਰਕਾਰ ਨੇ ਐਸ.ਜੀ.ਜੀ.ਐਸ. ਖਾਲਸਾ ਕਾਲਜ, ਮਾਹਿਲਪੁਰ ਵਿਖੇ ਕਰਵਾਇਆ ਸ਼ਾਨਦਾਰ ਡਰੋਨ ਸ਼ੋਅ *ਵੈਦ ਕ੍ਰਿਸ਼ਨ ਮਿੱਤਰ (ਹਰੀ ਪਗੜੀ ਵਾਲਿਆਂ) ਦੇ ਨਮਿੱਤ  ਸਰਧਾਂਜਲੀ ਸਮਾਰੋਹ ਦੌਰਾਨ ਰਾਜਨੀਤਕ ਧਾਰਮਿਕ ਤੇ ਸਮਾਜਿਕ ਜਥੇਬੰਦ...
ADVERTISEMENT
You are currently viewing ਦਰਦਨਾਕ ਹਾਦਸਾ : ਦੋ ਕਾਰਾਂ ਦੀ ਜਬਰਦਸਤ ਟੱਕਰ ‘ਚ ਕਾਰਾਂ ਦੇ ਪਰਖਰਚੇ ਉੱਡੇ,ਟਾਂਡਾ ਨਿਵਾਸੀ ਪੁਲਸ ਮੁਲਾਜ਼ਮ ਅਤੇ ਉਸ ਦੀ ਪਤਨੀ ਦੀ ਮੌਤ

ਦਰਦਨਾਕ ਹਾਦਸਾ : ਦੋ ਕਾਰਾਂ ਦੀ ਜਬਰਦਸਤ ਟੱਕਰ ‘ਚ ਕਾਰਾਂ ਦੇ ਪਰਖਰਚੇ ਉੱਡੇ,ਟਾਂਡਾ ਨਿਵਾਸੀ ਪੁਲਸ ਮੁਲਾਜ਼ਮ ਅਤੇ ਉਸ ਦੀ ਪਤਨੀ ਦੀ ਮੌਤ

ਭੋਗਪੁਰ / ਟਾਂਡਾ ਅੱਜ ਪਠਾਨਕੋਟ – ਜਲੰਧਰ ਨੈਸ਼ਨਲ ਹਾਈਵੇ ‘ਤੇ ਭੋਗਪੁਰ ਨੇੜੇ ਦੋ ਕਾਰਾਂ ਦੀ ਭਿਆਨਕ ਟੱਕਰ ‘ਚ ਕਾਰ ਸਵਾਰ ਪੰਜਾਬ ਪੁਲਿਸ ਦੇ ਸਿਪਾਹੀ ਜਸਵਿੰਦਰ ਸਿੰਘ (47) ਪੁੱਤਰ ਅਮ੍ਰਿਤ ਲਾਲ ਵਾਸੀ ਉੜਮੁੜ ਟਾਂਡਾ ਤੇ ਉਸ ਦੀ ਪਤਨੀ ਜਸਬੀਰ ਕੌਰ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਪਤਾ ਚੱਲਿਆ ਹੈ ਕਿ ਸਿਪਾਹੀ ਜਸਵਿੰਦਰ ਸਿੰਘ ਆਪਣੇ ਪਿੰਡ ਉੜਮੁੜ ਪੁਲਿਸ ਥਾਣਾ ਟਾਂਡਾ ਆਪਣੀ ਪਤਨੀ ਦੀ ਦਵਾਈ ਲੈਣ ਜਲੰਧਰ ਜਾ ਰਹੇ ਸਨ, ਕਿ ਇਹ ਹਾਦਸਾ ਵਾਪਰ ਗਿਆ।

ਭੋਗਪੁਰ ਡੱਲੀ ਕੋਲ  ਕਾਰ  ਜਲੰਧਰ ਵੱਲੋਂ ਆ ਰਹੀ ਸੀ ਕਿ ਅਚਾਨਕ ਭੋਗਪੁਰ ਦੇ ਡੱਲੀ ਨਜ਼ਦੀਕ ਡਿਵਾਇਡਰ ਟੱਪ ਕੇ ਟਾਂਡਾ ਸਾਇਡ ਤੋਂ ਆ ਰਹੀ ਸਵਿਫਟ ਕਾਰ ਨੰਬਰ ਪੀਬੀ 07 ਏਜੇ 9969 ਨਾਲ ਜਾ ਟਕਰਾਈ ਜਿਸ ਕਾਰਨ ਸਵਿਫਟ ਕਾਰ ‘ਚ ਸਵਾਰ ਪਤੀ-ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਸਵਿਫ਼ਟ ਕਾਰ ਦੇ ਪਰਖੱਚੇ ਉੱਡ ਗਏ ਜਦਕਿ ਪੋਲੋ ਕਾਰ ਸਵਾਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।

ਦੱਸਣਯੋਗ ਹੈ ਕਿ ਜਸਵਿੰਦਰ ਸਿੰਘ ਜੋ ਇੱਕ ਪੁਲਿਸ ਮੁਲਾਜ਼ਮ ਸੀ ਅੱਜਕਲ੍ਹ ਕੈਬਨਿਟ ਮੰਤਰੀ ਪੰਜਾਬ ਰਜੀਆ ਸੁਲਤਾਨਾ ਨਾਲ ਡਿਊਟੀ ਨਿਭਾ ਰਿਹਾ ਸੀ । ਜਸਵਿੰਦਰ ਸਿੰਘ ਤੇ ਜਸਵੀਰ ਕੌਰ ਦੀ ਮੌਤ ਤੋਂ ਬਾਅਦ ਪਿੱਛੇ ਪਰਿਵਾਰਕ ਤੌਰ ਤੇ ਇੱਕ ਲੜਕਾ ਹਰਮੀਤ ਸਿੰਘ ਜੋ ਵਿਦੇਸ਼ ਪੁਰਤਗਾਲ ਰਹਿੰਦਾ ਹੈ ਤੇ ਲੜਕੀ ਸੰਦੀਪ ਕੌਰ ਚੰਡੀਗੜ੍ਹ ਪੜਦੀ ਹੈ