Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਬੱਛੂਆਂ ਟੋਲ ਬੈਰੀਅਰ ਦੇ ਮੁਲਾਜ਼ਮਾਂ ਦੀ ਗੁੰਡਾਗਰਦੀ ਪਰਚੀ ਕਟਵਾਉਣ ਨੂੰ ਲੈ ਕੇ ਟੋਲ ਕਰਮਚਾਰੀ ਨੇ ਕੀਤਾ ਕਾਰ ਮਾਲਕ ‘ਤੇ ਹਮਲਾ 

ਬੱਛੂਆਂ ਟੋਲ ਬੈਰੀਅਰ ਦੇ ਮੁਲਾਜ਼ਮਾਂ ਦੀ ਗੁੰਡਾਗਰਦੀ ਪਰਚੀ ਕਟਵਾਉਣ ਨੂੰ ਲੈ ਕੇ ਟੋਲ ਕਰਮਚਾਰੀ ਨੇ ਕੀਤਾ ਕਾਰ ਮਾਲਕ ‘ਤੇ ਹਮਲਾ 

ਬੱਛੂਆਂ ਟੋਲ ਬੈਰੀਅਰ ਦੇ ਮੁਲਾਜ਼ਮਾਂ ਦੀ ਗੁੰਡਾਗਰਦੀ ਪਰਚੀ ਕਟਵਾਉਣ ਨੂੰ ਲੈ ਕੇ ਟੋਲ ਕਰਮਚਾਰੀ ਨੇ ਕੀਤਾ ਕਾਰ ਮਾਲਕ ‘ਤੇ ਹਮਲਾ 

ਮੌਕੇ ‘ਤੇ ਪਹੁੰਚ ਕੇ ਐਸਐਚਓ ਕਾਠਗੜ੍ਹ  ਨੇ ਸੰਭਾਲੀ ਸਥਿਤੀ 

ਬਲਾਚੌਰ /ਕਾਠਗੜ੍ਹ 23 ਮਈ (ਜਤਿੰਦਰ ਪਾਲ ਸਿੰਘ ਕਲੇਰ ) ਅੱਜ ਰੋਪੜ -ਬਲਾਚੌਰ ਰਾਜ ਮਾਰਗ ‘ਤੇ ਸਥਿਤ ਟੋਲ ਬੈਰੀਅਰ ਬੱਛੂਆਂ ਦੇ ਇਕ ਕਰਮਚਾਰੀ ਵਲੋਂ ਟੋਲ ਪਰਚੀ ਕਟਵਾਉਣ ਨੂੰ ਲੈ ਕੇ ਇਕ ਕਾਰ ਮਾਲਕ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਲੇਕਿਨ ਵਿਗੜੀ ਸਥਿਤੀ ਨੂੰ ਥਾਣਾ ਕਾਠਗਡ਼੍ਹ ਦੇ ਐੱਸ ਐੱਚ ਓ ਨੇ ਮੌਕੇ ‘ਤੇ ਪਹੁੰਚ ਕੇ ਸੰਭਾਲਿਆ ।
ਮੌਕੇ ਤੇ ਜਾਣਕਾਰੀ ਦਿੰਦੇ ਹੋਏ ਨੰਬਰਦਾਰ ਅਜੀਤ ਸਿੰਘ ਨੇ ਦੱਸਿਆ ਕਿ ਉਹ ਰੋਪੜ ਤੋਂ ਨਵਾਂਸ਼ਹਿਰ ਸਾਇਡ ਨੂੰ ਆਪਣੀ ਸਕਾਰਪੀਓ  ‘ਚ  ਜਾ ਰਿਹਾ ਸੀ ਅਤੇ ਜਦੋਂ ਉਹ ਟੋਲ ਬੈਰੀਅਰ ‘ਤੇ ਰੁਕਿਆ ਅਤੇ ਪਰਚੀ ਕੱਟ ਰਹੀ ਮੈਡਮ ਨੇ ਉਨ੍ਹਾਂ ਉਨ੍ਹਾਂ ਨੂੰ ਕਿਹਾ ਕਿ ਤੁਹਾਡੇ ਫਾਸਟੈਗ ਵਿੱਚੋਂ ਬੈਲੇਂਸ ਨਾ ਹੋਣ ਕਾਰਨ  ਪੈਸੇ ਨਹੀਂ ਕੱਟੇ ਜਾ ਰਹੇ ਜਿਸ ਤੇ ਅਜੀਤ ਸਿੰਘ ਨੇ ਦੋ ਸੋ ਰੁਪਏ ਦਿੰਦੇ ਹੋਏ ਕਿਹਾ ਕਿ ਤੁਸੀਂ ਪਰਚੀ ਦੇ ਬਣਦੇ ਪੈਸੇ ਕੱਟ ਲਓ ਲੇਕਿਨ ਉੱਥੇ ਕੋਲ ਖੜ੍ਹੇ ਇੱਕ ਟੋਲ ਕਰਮਚਾਰੀ ਨੇ ਗਾਲ੍ਹ ਕੱਢਦੇ ਹੋਏ ਕਿਹਾ ਕਿ ਇਨ੍ਹਾਂ ਲੋਕਾਂ ਦਾ ਤਾਂ ਇਹੀ ਹਾਲ ਹੈ ਤੇ ਇਨ੍ਹਾਂ ਨੂੰ ਪਹਿਲਾਂ ਨਹੀਂ ਪਤਾ ਹੁੰਦਾ ਕਿ ਅਕਾਊਂਟ ‘ਚ ਪੈਸੇ ਪੁਆਉਣੇ ਹਨ ਜਾਂ ਨਹੀਂ ਪਰੰਤੂ ਸਕਾਰਪੀਓ ਮਾਲਕ ਗੱਡੀ ਵਿਚੋਂ ਬਾਹਰ ਉਤਰ ਕੇ ਕਰਮਚਾਰੀ ਨੂੰ ਕਹਿਣ ਲੱਗਾ ਕਿ ਮੈਂ ਪਰਚੀ ਕਟਵਾ ਰਿਹਾ ਹਾਂ ਤੇਰਾ ਗਾਲ ਕੱਢਣ ਦਾ ਕੀ ਮਤਲਬ ? ਬਸ ਫੇਰ ਕੀ ਟੋਲ ਕਰਮਚਾਰੀ ਨੇ ਬਹਿਸ ਕਰਦੇ ਹੋਏ  ਲੋਹੇ ਦੀ ਰਾਡ ਨਾਲ ਇਕਦਮ ਸਕਾਰਪੀਓ ਮਾਲਕ ‘ਤੇ ਹਮਲਾ ਕਰ ਦਿੱਤਾ ਅਤੇ ਅਜੀਤ ਸਿੰਘ ਨੇ ਉਸ ਦੇ ਹੱਥ ਵਿਚੋਂ ਰਾਡ ਖੋਹ ਲਈ ਲੇਕਿਨ ਟੋਲ ਕਰਮਚਾਰ ਭੱਜ ਕੇ ਇਕ ਕਮਰੇ ਵਿਚੋਂ ਹੋਰ ਰਾਡ ਲੈ ਆਇਆ । ਇਸ ਤੋਂ ਬਾਅਦ ਟੋਲ ਬੈਰੀਅਰ ਦੇ ਦੂਜੇ ਕਰਮਚਾਰੀ ਇਕੱਠੇ ਹੋਏ ਤੇ ਉਨ੍ਹਾਂ ਨੇ ਆਪਣੇ ਸਾਥੀ ਨੂੰ ਇਕ ਕਮਰੇ ਵਿਚ ਭੇਜ ਦਿੱਤਾ ਅਤੇ ਮਾਹੌਲ ਤਣਾਅ ਵਾਲਾ ਹੋ ਗਿਆ । ਟੋਲ ਬੈਰੀਅਰ ਤੇ ਵਿਗੜੀ ਇਸ ਸਥਿਤੀ ਦੀ ਸੂਚਨਾ ਲੋਕਾਂ ਨੇ ਥਾਣਾ ਕਾਠਗੜ੍ਹ ਦੇ ਐਸਐਚਓ ਸ.  ਹਰਕੀਰਤ ਸਿੰਘ ਨੂੰ  ਦਿੱਤੀ ਅਤੇ ਉਨ੍ਹਾਂ  ਤੁਰੰਤ ਮੌਕੇ ‘ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕੀਤਾ ਅਤੇ ਬੜੀ ਸੂਝਬੂਝ ਤੋਂ ਕੰਮ ਲੈਂਦੇ ਹੋਏ ਦੋਵੇਂ ਧਿਰਾਂ ਨੂੰ ਥਾਣਾ ਕਾਠਗੜ੍ਹ ਲਿਆ ਕੇ ਸਾਰੀ ਪੁੱਛ ਪੜਤਾਲ ਕੀਤੀ ਗਈ ਦੂਜੇ ਪਾਸੇ ਜਦੋਂ ਟੋਲ ਪਲਾਜ਼ਾ ਦੇ ਮੈਨੇਜਰ ਤੌ ਇਸ ਸਬੰਧੀ ਜਾਣਕਾਰੀ ਮੰਗੀ ਤਾਂ ਉਨ੍ਹਾਂ ਨੇ ਕਿਹਾ ਕਿ ਜਿਹਨਾਂ ਟੌਲ ਪਲਾਜੇ ਦੇ ਅਧਿਕਾਰੀਆਂ ਦਾ ਵਰਤਾਅ ਚੰਗਾ ਨਹੀਂ ਹੌਵੇਗਾ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ ਜਿਸ ਨੇ ਟੌਲ ਪਲਾਜੇ ਤੇ ਅੱਜ ਸਕਾਰਪੀਓ ਗੱਡੀ ਦੇ ਮਾਲਕ ਨਾਲ ਬਦਸਲੂਕੀ ਕੀਤੀ ਹੈ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਅਤੇ ਅੱਗੇ ਤੋਂ ਬਾਕੀ ਕਰਮਚਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਹੈ ਕਿ ਕਿਸੇ ਨਾਲ ਕੋਈ ਕਰਮਚਾਰੀ ਬਦਸਲੂਕੀ ਕਰਦਾ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ